18 C
Toronto
Monday, September 15, 2025
spot_img
Homeਪੰਜਾਬਪੰਜਾਬ ਵਿਚ ਨਸ਼ਾ ਸਮਗਲਿੰਗ ਦੀ ਚੇਨ ਟੁੱਟੀ : ਸੁਨੀਲ ਜਾਖੜ

ਪੰਜਾਬ ਵਿਚ ਨਸ਼ਾ ਸਮਗਲਿੰਗ ਦੀ ਚੇਨ ਟੁੱਟੀ : ਸੁਨੀਲ ਜਾਖੜ

ਕਿਹਾ, ਰਜਿਸਟਰਡ ਨਸ਼ੇੜੀਆਂ ਦੇ ਨਾਮ ਅਧਾਰ ਕਾਰਡ ਨਾਲ ਹੋਣਗੇ ਲਿੰਕ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਸਮੱਗਲਿੰਗ ਦੀ ਚੇਨ ਤੋੜ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਸ਼ੇੜੀਆਂ ਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖ਼ਲ ਹੋਣ ਸਮੇਂ ਲੱਗਦੀ 200 ਰੁਪਏ ਫੀਸ ਵੀ ਖਤਮ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹੁਣ ਸਾਰੇ ਹੀ ਰਜਿਸਟਰਡ ਨਸ਼ੇੜੀਆਂ ਦੇ ਨਾਮ ਆਧਾਰ ਕਾਰਡ ਨਾਲ ਵੀ ਲਿੰਕ ਕੀਤੇ ਜਾਣਗੇ। ਕਿਉਂਕਿ ਨਸ਼ੇ ਦੇ ਆਦੀ ਵੀ ਨਸ਼ੇ ਵਾਸਤੇ ਨਸ਼ਾ ਕੇਂਦਰਾਂ ਵਿੱਚ ਦਾਖ਼ਲ ਹੋ ਜਾਂਦੇ ਸਨ। ਚੇਤੇ ਰਹੇ ਕਿ ਲੰਘੇ ਕੱਲ੍ਹ ਪੰਜਾਬ ਭਵਨ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਦੀ ਮੀਟਿੰਗ ਨਸ਼ੇ ਦੇ ਮੁੱਦੇ ‘ਤੇ ਹੋਈ ਸੀ । ਸੁਨੀਲ ਜਾਖੜ ਨੇ ਦੱਸਿਆ ਕਿ ਜੋ ਵੀ ਨਸ਼ੇ ਦਾ ਕਾਰੋਬਾਰ ਕਰਦਾ ਫੜਿਆ ਗਿਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਸਿਫਾਰਸ਼ ਨਹੀਂ ਮੰਨੀ ਜਾਵੇਗੀ।

RELATED ARTICLES
POPULAR POSTS