2.6 C
Toronto
Tuesday, January 13, 2026
spot_img
Homeਹਫ਼ਤਾਵਾਰੀ ਫੇਰੀਬਰੈਂਪਟਨ 'ਚ ਪੰਜਾਬੀ ਪਰਿਵਾਰ ਦੇ 4 ਜੀਅ ਜ਼ਿੰਦਾ ਸੜੇ

ਬਰੈਂਪਟਨ ‘ਚ ਪੰਜਾਬੀ ਪਰਿਵਾਰ ਦੇ 4 ਜੀਅ ਜ਼ਿੰਦਾ ਸੜੇ

ਬਰੈਂਪਟਨ, ਲੁਧਿਆਣਾ : ਬਰੈਂਪਟਨ ਸਿਟੀ ‘ਚ ਇਕ ਘਰ ਨੂੰ ਅੱਗ ਲੱਗਣ ਕਾਰਨ ਇਕ ਪੰਜਾਬੀ ਪਰਿਵਾਰ ਜ਼ਿੰਦਾ ਸੜ ਗਿਆ। ਇਸ ਭਿਆਨਕ ਦੁਖਾਂਤ ਕਾਰਨ 4 ਵਿਅਕਤੀਆਂ ਦੀ ਜਾਨ ਚਲੇ ਗਈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਘਰ ਨੂੰ ਅੱਗ ਕਿਸ ਤਰ੍ਹਾਂ ਲੱਗੀ ਹੈ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਗੁਰਮਾਂ ਦੇ ਇੱਕ ਕਿਸਾਨ ਪਰਿਵਾਰ ਦੇ ਕੈਨੇਡਾ ਵਿਖੇ ਬਰੈਂਪਟਨ ਸਥਿਤ ਘਰ ਨੂੰ ਅੱਗ ਲੱਗਣ ਨਾਲ 4 ਜੀਆਂ ਦੀ ਮੌਤ ਦੀ ਖਬਰ ਕਾਰਨ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਇੱਕ ਅਣਜੰਮਿਆ ਬੱਚਾ ਵੀ ਸ਼ਾਮਲ ਹੈ, ਜਿਸਦੀ ਗਰਭਵਤੀ ਮਾਂ ਨੇ ਹੋਰਨਾਂ ਮੈਂਬਰਾਂ ਸਮੇਤ ਤੀਸਰੀ ਮੰਜਿਲ ਤੋਂ ਛਾਲ ਮਾਰ ਦਿੱਤੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪਰਿਵਾਰ ਕਈ ਸਾਲਾਂ ਤੋਂ ਸੁਨਹਿਰੇ ਭਵਿੱਖ ਦੀ ਭਾਲ ਵਿੱਚ ਕੈਨੇਡਾ ਜਾ ਵਸਿਆ ਸੀ ਅਤੇ ਕਿਸੇ ਪੰਜਾਬੀ ਵਲੋਂ ਖਰੀਦੇ ਮਕਾਨ ਵਿੱਚ ਕਿਰਾਏ ‘ਤੇ ਰਹਿੰਦਾ ਸੀ।

RELATED ARTICLES
POPULAR POSTS