Home / ਹਫ਼ਤਾਵਾਰੀ ਫੇਰੀ / ਕੰਗਣਾ, ਕੋਹਲੀ ਤੋਂ ਲੈ ਕੇ ਅਕਸ਼ੈ ਕੁਮਾਰ ਤੇ ਸਚਿਨ ਤੱਕ ਨੇ ਪੂਰਿਆ ਸਰਕਾਰ ਦਾ ਪੱਖ

ਕੰਗਣਾ, ਕੋਹਲੀ ਤੋਂ ਲੈ ਕੇ ਅਕਸ਼ੈ ਕੁਮਾਰ ਤੇ ਸਚਿਨ ਤੱਕ ਨੇ ਪੂਰਿਆ ਸਰਕਾਰ ਦਾ ਪੱਖ

ਮੁੰਬਈ : ਕੌਮਾਂਤਰੀ ਹਸਤੀਆਂ ਦੇ ਕਿਸਾਨੀ ਪੱਖੀ ਟਵੀਟ ਤੋਂ ਬਾਅਦ ਭਾਰਤ ਦੀ ਕੇਂਦਰ ਸਰਕਾਰ ਦਾ ਪੱਖ ਪੂਰਨ ਲਈ ਅਕਸ਼ੈ ਕੁਮਾਰ, ਅਜੇ ਦੇਵਗਨ, ਸੁਨੀਲ ਸ਼ੇਟੀ, ਕੰਗਣਾ ਆਦਿ ਤੋਂ ਲੈ ਕੇ ਸਚਿਨ ਤੇਂਦੂਲਕਰ, ਸਾਇਨਾ ਨੇਹਵਾਲ, ਵਿਰਾਟ ਕੋਹਲੀ ਤੇ ਲਤਾ ਮੰਗੇਸ਼ਕਰ ਵਰਗੀਆਂ ਹਸਤੀਆਂ ਵੀ ਸਾਹਮਣੇ ਆ ਗਈਆਂ ਹਨ। ਇਨ੍ਹਾਂ ਸਭ ਨੂੰ 70 ਦਿਨਾਂ ਤੋਂ ਦਿੱਲੀ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨ ਤਾਂ ਨਜ਼ਰ ਨਹੀਂ ਆਏ ਪਰ ਅੰਤਰਰਾਸ਼ਟਰੀ ਹਸਤੀਆਂ ਦੇ ਟਵੀਟ ਤੋਂ ਬਾਅਦ ਇਨ੍ਹਾਂ ਦੇ ਇਕੋ ਸੁਰ ਵਿਚ, ਇਕੋ ਸ਼ੈਲੀ ਵਿਚ, ਇਕੋ ਤਰ੍ਹਾਂ ਦੀ ਸਕਰ੍ਰਿਪਟ ਵਿਚ ਆਏ ਟਵੀਟ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਬੌਲੀਵੁੱਡ ਹਸਤੀਆਂ ਅਕਸ਼ੈ ਕੁਮਾਰ, ਅਜੈ ਦੇਵਗਨ, ਸੁਨੀਲ ਸ਼ੈੱਟੀ ਤੇ ਫਿਲਮਸਾਜ਼ ਕਰਨ ਜੌਹਰ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਕਿਸਾਨ ਅੰਦੋਲਨ ਨੂੰ ਹੱਲ ਕਰਨ ਲਈ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ‘ਤੇ ਧਿਆਨ ਕੇਂਦਰਤ ਕਰਨ। ਉਨ੍ਹਾਂ ਕਿਹਾ ਹੈ ਕਿ ਲੋਕ ‘ਅੱਧਾ ਸੱਚ’ ਦਿਖਾਉਣ ਤੇ ‘ਵੰਡੀਆਂ ਪਾਉਣ’ ਵਾਲਿਆਂ ਵੱਲ ਧਿਆਨ ਨਾ ਦੇਣ। ਵਿਦੇਸ਼ ਮੰਤਰਾਲੇ ਦੇ ਬਿਆਨ ਨੂੰ ਸਾਂਝਾ ਕਰਦਿਆਂ ਅਕਸ਼ੈ ਨੇ ਕਿਹਾ ਕਿ ਸਰਕਾਰ ਵੱਲੋਂ ਮਸਲਾ ਹੱਲ ਕਰਨ ਲਈ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਜੱਗ ਜ਼ਾਹਰ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸਾਡੇ ਮੁਲਕ ਦਾ ਬਹੁਤ ਅਹਿਮ ਹਿੱਸਾ ਹਨ। ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਕਿਸਾਨੀ ਸੰਘਰਸ਼ ਬਾਰੇ ਕਿਹਾ ਕਿ ਜਦੋਂ ਵੀ ਦੇਸ਼ ‘ਚ ਕੋਈ ਮੁੱਦਾ ਚੱਲ ਰਿਹਾ ਹੁੰਦਾ ਹੈ ਤਾਂ ਅਸੀਂ ਉਸ ‘ਤੇ ਚਰਚਾ ਕਰਦੇ ਹਾਂ। ਕਿਸਾਨ ਅੰਦੋਲਨ ਸਬੰਧੀ ਵੀ ਚਰਚਾ ਹੋਈ ਅਤੇ ਟੀਮ ਦੇ ਖਿਡਾਰੀਆਂ ਨੇ ਇਸ ‘ਤੇ ਆਪੋ-ਆਪਣੀ ਰਾਏ ਰੱਖੀ।

Check Also

ਮਿਲਖਾ ਸਿੰਘ ਦੀ ਕਰੋਨਾ ਰਿਪੋਰਟ ਨੈਗੇਟਿਵ

ਜਲਦੀ ਸਿਹਤਯਾਬ ਹੋ ਕੇ ਪਹੁੰਚਣਗੇ ਘਰ ਚੰਡੀਗੜ੍ਹ/ਬਿਊਰੋ ਨਿਊਜ਼ : ਉਡਣੇ ਸਿੱਖ ਮਿਲਖਾ ਸਿੰਘ ਦੀ ਕਰੋਨਾ …