Breaking News
Home / ਹਫ਼ਤਾਵਾਰੀ ਫੇਰੀ / ਪ੍ਰਦੂਸ਼ਣ ਫੈਲਾਉਣ ‘ਚ ਭਾਰਤ ਹੈ ਨੰਬਰ ਵੰਨ-15 ਸ਼ਹਿਰਾਂ ਨੂੰ ਮਿਲਿਆ ਖਿਤਾਬ

ਪ੍ਰਦੂਸ਼ਣ ਫੈਲਾਉਣ ‘ਚ ਭਾਰਤ ਹੈ ਨੰਬਰ ਵੰਨ-15 ਸ਼ਹਿਰਾਂ ਨੂੰ ਮਿਲਿਆ ਖਿਤਾਬ

ਦੁਨੀਆ ਦੇ 20 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ‘ਚੋਂ 15 ਭਾਰਤ ਦੇઠ
ਨਵੀਂ ਦਿੱਲੀ : ਦੁਨੀਆ ਦੇ ਸਭ ਤੋਂ ਵੱਧ 20 ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 15 ਸ਼ਹਿਰ ਭਾਰਤ ਦੇ ਹਨ, ਜਿਨ੍ਹਾਂ ਵਿਚੋਂ ਗੁਰੂਗਰਾਮ ਪਹਿਲੇ ਨੰਬਰ ‘ਤੇ ਹੈ। ਇਹ ਖੁਲਾਸਾ ਗ੍ਰੀਨਪੀਸ ਅਤੇ ਏਅਰਵਿਜ਼ੂਅਲ ਵਲੋਂ ਪੇਸ਼ ਕੀਤੀ ਇਸ ਰਿਪੋਰਟ ਵਿਚ ਹੋਇਆ। ਰਿਪੋਰਟ ਮੁਤਾਬਿਕ ਦਿੱਲੀ ਦੇ ਆਸ-ਪਾਸ ਦੇ 5 ਇਲਾਕੇ ਸਭ ਤੋਂ ਵੱਧ ਪ੍ਰਦੂਸ਼ਿਤ 10 ਸ਼ਹਿਰਾਂ ਵਿਚ ਸ਼ਾਮਿਲ ਹਨ ਜਦਕਿ ਦਿੱਲੀ 11ਵੇਂ ਨੰਬਰ ‘ਤੇ ਹੈ। ਪ੍ਰਦੂਸ਼ਣ ਦੇ ਪੀ.ਐੱਸ. 2-5 ਕਣਾਂ ਦੇ ਆਧਾਰ ‘ਤੇ ਤਿਆਰ ਕੀਤੀ ਇਸ ਰਿਪੋਰਟ ਮੁਤਾਬਿਕ ਗੁਰੂਗਰਾਮ ਪਹਿਲੇ, ਗਾਜ਼ੀਆਬਾਦ ਦੂਜੇ ਫ਼ਰੀਦਾਬਾਦ ਤੀਜੇ, ਰਿਵਾੜੀ ਚੌਥੇ ਅਤੇ ਨੋਇਡਾ ਪੰਜਵੇਂ ਸਥਾਨ ‘ਤੇ ਹੈ। ਇਹ ਸਾਰੇ ਇਲਾਕੇ ਦਿੱਲੀ ਦੇ ਨਾਲ ਲਗਦੇ ਹਨ। ਜਦਕਿ ਪ੍ਰਦੂਸ਼ਣ ਦੇ ਲਿਹਾਜ਼ ਨਾਲ ਦਿੱਲੀ 11ਵੇਂ ਸਥਾਨ ‘ਤੇ ਹੈ। ਰਿਪੋਰਟ ਮੁਤਾਬਿਕ ਦੁਨੀਆ ਦੇ ਸਭ ਤੋਂ ਵੱਧ 20 ਪ੍ਰਦੂਸ਼ਿਤ ਸ਼ਹਿਰਾਂ ਵਿਚੋਂ 15 ਭਾਰਤ ਦੇ, ਚੀਨ ਦੇ ਪੰਜ, ਪਾਕਿਸਤਾਨ ਦੇ ਦੋ ਅਤੇ ਬੰਗਲਾਦੇਸ਼ ਦਾ ਇਕ ਸ਼ਹਿਰ ਸ਼ਾਮਿਲ ਹੈ। ਵਿਸ਼ਵ ਬੈਂਕ ਮੁਤਾਬਿਕ ਪ੍ਰਦੂਸ਼ਣ ਦੇ ਚਲਦਿਆਂ ਭਾਰਤ ਦੇ ਕੁਝ ਘਰੇਲੂ ਉਤਪਾਦ (ਜੀ.ਡੀ.ਪੀ.) ਵਿਚ 8.5 ਫ਼ੀਸਦੀ ਦਾ ਨੁਕਸਾਨ ਹੋਇਆ ਹੈ। ਰਿਪੋਰਟ ਮੁਤਾਬਿਕ 2017 ਦੇ ਮੁਕਾਬਲੇ ਚੀਨ ‘ਚ ਪ੍ਰਦੂਸ਼ਣ ਦੇ ਪੱਧਰ ਵਿਚ 12 ਫ਼ੀਸਦੀ ਕਮੀ ਆਈ ਹੈ। ਇਸ ਰਿਪੋਰਟ ਵਿਚ ਪ੍ਰਦੂਸ਼ਣ ਕਾਰਨ ਹੋਏ ਆਰਥਿਕ ਨੁਕਸਾਨ ਦਾ ਅਨੁਮਾਨਿਤ ਅੰਕੜਾ ਵੀ ਪੇਸ਼ ਕੀਤਾ ਗਿਆ, ਜਿਸ ਮੁਤਾਬਿਕ ਤਕਰੀਬਨ 15 ਲੱਖ ਕਰੋੜ ਦਾ ਨੁਕਸਾਨ ਹੋਣ ਤੋਂ ਇਲਾਵਾ ਕਈ ਕਰੋੜ ਡਾਲਰ ਦਵਾਈਆਂ ‘ਤੇ ਵੀ ਖ਼ਰਚ ਹੋਏ ਹਨ।

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …