15.7 C
Toronto
Sunday, October 18, 2026
spot_img
Homeਹਫ਼ਤਾਵਾਰੀ ਫੇਰੀਪਾਕਿਸਤਾਨ 'ਚ ਕੁਲਭੂਸ਼ਨ ਯਾਦਵ ਦੀ ਫਾਂਸੀ 'ਤੇ ਲੱਗੀ ਰੋਕ

ਪਾਕਿਸਤਾਨ ‘ਚ ਕੁਲਭੂਸ਼ਨ ਯਾਦਵ ਦੀ ਫਾਂਸੀ ‘ਤੇ ਲੱਗੀ ਰੋਕ

ਪਾਕਿਸਤਾਨ ‘ਚ ਕੁਲਭੂਸ਼ਨ ਯਾਦਵ ਦੀ ਫਾਂਸੀ ‘ਤੇ ਲੱਗੀ ਰੋਕਹੇਗ/ਬਿਊਰੋ ਨਿਊਜ਼ : ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਭਾਰਤੀ ਨਾਗਰਿਕ ਕੁਲਭੂਸ਼ਣ ਯਾਦਵ ਮਾਮਲੇ ਵਿਚ ਭਾਰਤ ਦੇ ਪੱਖ ਵਿਚ ਫੈਸਲਾ ਸੁਣਾਇਆ ਹੈ। ਅੰਤਰਰਾਸ਼ਟਰੀ ਕਾਨੂੰਨੀ ਸਲਾਹਕਾਰ ਰੀਮਾ ਓਮੇਰ ਨੇ ਦੱਸਿਆ ਕਿ ਅਦਾਲਤ ਨੇ ਕੁਲਭੂਸ਼ਣ ਦੀ ਫਾਂਸੀ ‘ਤੇ ਰੋਕ ਲਗਾ ਦਿੱਤੀ ਹੈ ਅਤੇ ਪਾਕਿਸਤਾਨ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ 16 ਜੱਜਾਂ ਦੀ ਬੈਂਚ ਵਿਚੋਂ 15 ਜੱਜਾਂ ਨੇ ਕੁਲਭੂਸ਼ਣ ਦੇ ਪੱਖ ਵਿਚ ਫੈਸਲਾ ਦਿੱਤਾ। ਜ਼ਿਕਰਯੋਗ ਹੈ ਕਿ ਕੁਲਭੂਸ਼ਣ ਦੇ ਦੋਸਤਾਂ ਨੇ ਮੁੰਬਈ ਵਿਚ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਪੂਜਾ ਵੀ ਕੀਤੀ ਅਤੇ ਸਾਰਿਆਂ ਨੇ ਕੁਲਭੂਸ਼ਣ ਦੀ ਫੋਟੋ ਵਾਲੀ ਟੀਸ਼ਰਟ ਪਹਿਨੀ ਹੋਈ ਸੀ। ਭਾਰਤ ਨੇ ਮਈ 2017 ਵਿਚ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕੋਲ ਇਹ ਮਾਮਲਾ ਉਠਾਇਆ ਸੀ। ਭਾਰਤ ਮੁਤਾਬਕ, ਜਾਧਵ ਨੂੰ ਇਰਾਨ ਤੋਂ ਅਗਵਾ ਕੀਤਾ ਗਿਆ ਸੀ। ਜਾਧਵ ਨੇਵੀ ਵਿਚ ਰਿਟਾਇਰ ਹੋਣ ਤੋਂ ਬਾਅਦ ਵਪਾਰ ਕਰਨ ਲਈ ਪਾਕਿਸਤਾਨ ਗਿਆ ਸੀ ਤੇ ਪਾਕਿਸਤਾਨ ਨੇ ਉਸ ਨੂੰ ਜਸੂਸ ਸਮਝ ਕੇ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ।

RELATED ARTICLES
POPULAR POSTS