18.8 C
Toronto
Wednesday, August 19, 2026
spot_img
Homeਹਫ਼ਤਾਵਾਰੀ ਫੇਰੀਏਅਰ ਇੰਡੀਆ ਦੇ ਪਾਇਲਟ ਦੀ ਉਡਾਣ ਦੌਰਾਨ ਵਿਗੜੀ ਸਿਹਤ

ਏਅਰ ਇੰਡੀਆ ਦੇ ਪਾਇਲਟ ਦੀ ਉਡਾਣ ਦੌਰਾਨ ਵਿਗੜੀ ਸਿਹਤ

ਏਅਰ ਇੰਡੀਆ ਦੇ ਪਾਇਲਟ ਦੀ ਉਡਾਣ ਦੌਰਾਨ ਵਿਗੜੀ ਸਿਹਤਓਟਵਾ/ਬਿਊਰੋ ਨਿਊਜ਼ : ਏਅਰ ਕੈਨੇਡਾ ਦੇ ਜਹਾਜ਼ ਦੇ ਪਾਇਲਟ ਦੀ ਉਡਾਣ ਭਰਨ ਤੋਂ ਤੁਰੰਤ ਬਾਅਦ ਅਚਾਨਕ ਸਿਹਤ ਵਿਗੜ ਗਈ। ਇਸ ਦੌਰਾਨ ਫਸਟ ਅਫਸਰ (ਸਹਿ ਚਾਲਕ) ਨੇ ਜਹਾਜ਼ ਦਾ ਕੰਟਰੋਲ ਸੰਭਾਲ ਕੇ ਤੁਰੰਤ ਨੇੜਲੇ ਹਵਾਈ ਅੱਡੇ ‘ਤੇ ਲੈਂਡਿੰਗ ਕੀਤੀ ਅਤੇ ਜਿਸ ਤੋਂ ਬਾਅਦ ਤੁਰੰਤ ਪਾਇਲਟ ਨੂੰ ਹਸਪਤਾਲ ਪਹੁੰਚਾਇਆ ਗਿਆ।
ਏਅਰ ਕੈਨੇਡਾ ਨੇ ਦੱਸਿਆ ਕਿ ਉਡਾਣ ਨੰਬਰ ਏਸੀ 7664 ਨੇ ਨਿਊਆਰਕ ਹਵਾਈ ਅੱਡੇ ਤੋਂ ਹੈਲੀਫੈਕਸ ਲਈ ਬੁੱਧਵਾਰ ਦੁਪਹਿਰੇ ਪੌਣੇ ਦੋ ਵਜੇ ਉਡਾਣ ਭਰੀ ਸੀ। ਜਹਾਜ ‘ਚ 61 ਯਾਤਰੀ ਸਵਾਰ ਸਨ। ਉਡਾਣ ਭਰਨ ਦੇ ਕੁਝ ਮਿੰਟਾਂ ਬਾਅਦ ਪਾਇਲਟ ਦੀ ਸਿਹਤ ਵਿਗੜਣ ‘ਤੇ ਫਸਟ ਅਫਸਰ ਨੇ ਕੰਟੋਰਲ ਸੰਭਾਲਿਆ ਤੇ ਏਟੀਸੀ ਨੂੰ ਹੰਗਾਮੀ ਉਤਾਰੇ ਬਾਰੇ ਦੱਸਿਆ। ਏਟੀਸੀ ਵਲੋਂ ਉਸ ਨੂੰ ਬੋਸਟਨ ਹਵਾਈ ਅੱਡੇ ‘ਤੇ ਉਤਰਨ ਲਈ ਕਿਹਾ ਗਿਆ। ਏਅਰ ਕੈਨੇਡਾ ਨੇ ਕਿਹਾ ਕਿ ਪ੍ਰਭਾਵਤ ਹੋਏ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਲ ‘ਤੇ ਪਹੁੰਚਾਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਨਾ ਟਾਲੇ ਜਾ ਸਕਣ ਵਾਲੇ ਪੈਦਾ ਹੋਏ ਹਾਲਾਤ ਕਾਰਨ ਯਾਤਰੀਆਂ ਨੂੰ ਹੋਈ ਪਰੇਸ਼ਾਨੀ ਲਈ ਮੁਆਫੀ ਮੰਗੀ ਹੈ।

 

RELATED ARTICLES
POPULAR POSTS