7 C
Toronto
Thursday, October 16, 2025
spot_img
Homeਹਫ਼ਤਾਵਾਰੀ ਫੇਰੀ101 ਸਾਲਾ ਅਥਲੀਟ ਮਾਨ ਕੌਰ 'ਤੇ ਦਿਖਾਈ ਗਈ ਡਾਕੂਮੈਂਟਰੀ

101 ਸਾਲਾ ਅਥਲੀਟ ਮਾਨ ਕੌਰ ‘ਤੇ ਦਿਖਾਈ ਗਈ ਡਾਕੂਮੈਂਟਰੀ

ਚੰਡੀਗੜ੍ਹ : ਸਿਟੀ ਬਿਊਟੀਫੁੱਲ ਦੀ 101 ਸਾਲਾ ਮਾਨ ਕੌਰ ਨੇ ਹਿਸਟਰੀ ਚੈਨਲ ‘ਤੇ ਚੰਡੀਗੜ੍ਹ ਦਾ ਮਾਣ ਵਧਾਇਆ। ਪਿਛਲੇ ਦਿਨੀਂ ਚੈਨਲ ਦੇ ਸ਼ੋਅ ‘ਓ ਮਾਈ ਗਾਡ ‘ਚ ਯੇ ਮੇਰਾ ਇੰਡੀਆ’ ‘ਚ ਮਾਨ ਕੌਰ ‘ਤੇ ਬਣਾਈ ਗਈ ਡਾਕੂਮੈਂਟਰੀ ਦਿਖਾਈ ਗਈ। ਇਸ ਦੇ ਮਾਧਿਅਮ ਨਾਲ ਇਸ ਉਮਰ ‘ਚ ਵੀ ਡਾਇਟ ਦਾ ਪੂਰਾ ਧਿਆਨ, ਯੋਗਾ ਅਤੇ ਜਾਗਿੰਗ ਨੂੰ ਆਪਣੇ ਰੂਟੀਨ ਦਾ ਹਿੱਸਾ ਬਣਾਉਣ ਅਤੇ ਉਸ ਤੋਂ ਪ੍ਰੇਰਣਾ ਲੈਂਦੇ ਹੋਏ ਨੌਜਵਾਨ ਪੀੜ੍ਹੀ ਨੂੰ ਵੀ ਦਿਖਾਇਆ ਗਿਆ ਹੈ। ਇਸ ਡਾਕੂਮੈਂਟਰੀ ਨੂੰ ਮਈ ਮਹੀਨੇ ਵਿਚ ਪਟਿਆਲਾ ‘ਚ ਸ਼ੂਟ ਕੀਤਾ ਗਿਆ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਡ ਮੈਦਾਨਾਂ, ਸਪੋਰਟਸ ਸਾਇੰਸ ਵਿਭਾਗ ‘ਚ ਇਸ ਫ਼ਿਲਮ ਦੀ ਸ਼ੂਟਿੰਗ ਹੋਈ ਸੀ। ਇਸ ਨੂੰ ਬਣਾਉਣ ਵਾਲੇ ਮੁੰਬਈ ਤੋਂ ਆਏ ਸਨ, ਜਿਨ੍ਹਾਂ ਨੇ ਸਵੇਰੇ 6 ਤੋਂ 10 ਵਜੇ ਤੱਕ ਵੱਖ-ਵੱਖ ਸਪੋਰਟਸ ਦੀਆਂ ਗਤੀਵਿਧੀਆਂ ‘ਤੇ ਮਾਨ ਕੌਰ ਦਾ ਸ਼ੂਟ ਕੀਤਾ ਸੀ। ਇਸ ਡਾਕੂਮੈਂਟਰੀ ਦੇ ਪ੍ਰਸਾਰਣ ਤੋਂ ਬਾਅਦ ਪਟਿਆਲਾ ਅਤੇ ਉਨ੍ਹਾਂ ਦੇ ਘਰ ਚੰਡੀਗੜ੍ਹ ‘ਚ ਖੁਸ਼ੀ ਦਾ ਮਾਹੌਲ ਹੈ। ਮਾਨ ਕੌਰ ਬੇਟੇ ਗੁਰਦੇਵ ਸਿੰਘ ਦੇ ਨਾਲ ਇਨ੍ਹੀਂ ਦਿਨੀਂ ਪਟਿਆਲਾ ਯੂਨੀਰਸਿਟੀ ‘ਚ ਹੈ ਅਤੇ ਵਿਦੇਸ਼ ‘ਚ ਹੋਣ ਵਾਲੇ ਮਾਸਟਰਜ਼ ਐਥਲੈਟਿਕਸ ਮੀਟ ਦੀ ਤਿਆਰੀ ‘ਚ ਜੁਟੀ ਹੋਈ ਹੈ। ਉਥੇ ਮਾਨ ਕੌਰ ਐਤਵਾਰ ਨੂੰ ਚੰਡੀਗੜ੍ਹ ਸਥਿਤ ਸੁਖਨਾ ਲੇਕ ‘ਤੇ ਹੋਣ ਵਾਲੀ ਦੌੜ ‘ਚ ਸ਼ਾਮਲ ਹੁੰਦੇ ਹੋਏ ਰਨਰ ਦਾ ਉਤਸ਼ਾਹ ਵਧਾਉਂਦੇ ਹੋਏ ਨਜ਼ਰ ਆਉਣਗੇ।
ਆਪਣੀ ਮਾਂ ‘ਤੇ ਹੈ ਮਾਣ : 70 ਸਾਲਾ ਬੇਟੇ ਗੁਰਦੇਵ ਨੇ ਡਾਕੂਮੈਂਟਰੀ ਬਣਨ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿ ਅੱਜ ਸਾਨੂੰ ਆਪਣੀ ਮਾਂ ‘ਤੇ ਮਾਣ ਮਹਿਸੂਸ ਹੋ ਰਿਹਾ ਹੈ। ਇਸ ਉਮਰ ‘ਚ ਜ਼ਿਆਦਾਤਰ ਲੋਕ ਬਿਮਾਰੀਆਂ ਨਾਲ ਪੀੜਤ ਹਨ ਅਤੇ ਮੰਜੇ ‘ਤੇ ਪਏ ਹਨ, ਉਥੇ ਸਾਡੀ ਮਾਂ ਮਾਨ ਕੌਰ ਦੇਸ਼ ਹੀ ਨਹੀਂ ਵਿਦੇਸ਼ ‘ਚ ਵੀ ਮੈਡਲ ਜਿੱਤਣ ਦੇ ਯਤਨ ‘ਚ ਜੁਟੀ ਹੋਈ ਹੈ। ਉਹ ਜਦੋਂ ਵੀ ਮੈਡਲ ਜਿੱਤੇ ਹਨ ਤਾਂ ਸਾਡਾ ਸਿਰ ਮਾਣ ਨਾਲ ਉਚਾ ਹੋ ਜਾਂਦਾ ਹੈ।
ਇਥੇ ਜਿੱਤੇ ਮੈਡਲ : ਕੈਨੇਡਾ ‘ਚ 2013 ਦੇ ਅੰਤ ‘ਚ ਮਾਸਟਰਜ਼ ਚੈਪੀਅਨਸ਼ਿਪ ‘ਚ 200 ਮੀਟਰ ਸਪ੍ਰਿੰਟ, 400 ਮੀਟਰ ਸਪ੍ਰਿੰਟ, 100 ਮੀਟਰ ਸਪ੍ਰਿੰਟ, ਗੋਲਾ ਸਿੱਟਣਾ, ਜੈਵਲਿਨ ਥ੍ਰੋ ‘ਚ ਕੁੱਲ ਪੰਜ ਗੋਲਡ ਮੈਡਲ ਜਿੱਤ ਚੁੱਕੇ ਹਨ, ਅਮਰੀਕਾ ‘ਚ 2013 ‘ਚ ਆਯੋਜਿਤ ਵਰਲਡ ਸੀਰੀਜ਼ ਗੇਮ ‘ਚ ਮਾਨ ਕੌਰ 100 ਮੀਟਰ ਸਪ੍ਰਿੰਟ, 200 ਮੀਟਰ ਸਪ੍ਰਿੰਟ, 400 ਮੀਟਰ ਸਪ੍ਰਿੰਟ, ਸ਼ਾਟਪੁੱਟ, ਜੈਵਲਿਨ ਥ੍ਰੋਅ ‘ਚ ਹਿੱਸਾ ਲੈਂਦੇ ਹੋਏ ਪੰਜ ਗੋਲਡ ਮੈਡਲ ਜਿੱਤ ਚੁੱਕੀ ਹਨ। ਅਮਰੀਕਾ ‘ਚ 2011 ‘ਚ ਅਮਰੀਕਾ ‘ਚ ਅੰਤਰਰਾਸ਼ਟਰੀ ਐਥਲੈਟਿਕਸ ਮੀਟ ‘ਚ ਹਿੱਸਾ ਲੈਂਦੇ ਹੋਏ ਨਾ ਕੇਵਲ ਵਰਲਡ ਰਿਕਾਰਡ ਕਾਇਮ ਕੀਤਾ, ਬਲਕਿ ਐਥਲੀਟ ਆਫ਼ ਦਾ ਯੀਅਰ ਦਾ ਖਿਤਾਬ ਵੀ ਉਨ੍ਹਾਂ ਨੂੰ ਦਿੱਤਾ ਗਿਆ। ਮਾਨ ਕੌਰ ਭਾਰਤ ਦੀ ਪਹਿਲੀ ਵੇਟਰਨ ਖਿਡਾਰੀ ਹਨ, ਜਿਨ੍ਹਾਂ ਨੂੰ ਇਹ ਖਿਤਾਬ ਮਿਲਿਆ।

RELATED ARTICLES
POPULAR POSTS