Breaking News
Home / ਹਫ਼ਤਾਵਾਰੀ ਫੇਰੀ / ਅਮਰਿੰਦਰ ਵਜ਼ਾਰਤ ‘ਚ ਵਾਧਾ ਹੋਣ ਦੀ ਤਿਆਰੀ

ਅਮਰਿੰਦਰ ਵਜ਼ਾਰਤ ‘ਚ ਵਾਧਾ ਹੋਣ ਦੀ ਤਿਆਰੀ

ਕੈਬਨਿਟ ‘ਚ ਸ਼ਾਮਲ ਹੋ ਸਕਦੇ ਹਨ 8 ਨਵੇਂ ਮੰਤਰੀ, ਕਾਂਗਰਸੀ ਵਿਧਾਇਕਾਂ ਵੱਲੋਂ ਦਿੱਲੀ ਲੀਡਰਾਂ ਨਾਲ ਜੋੜ-ਤੋੜ ਸ਼ੁਰੂ
ਚੰਡੀਗੜ੍ਹ : ਕੈਪਟਨ ਅਮਰਿੰਦਰ ਸਰਕਾਰ ਵਿੱਚ ਵਾਧੇ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਕੈਬਨਿਟ ਵਿੱਚ ਅੱਠ ਹੋਰ ਮੰਤਰੀ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੁਲਾਈ ਦੇ ਪਹਿਲੇ ਹਫ਼ਤੇ ਰਾਹੁਲ ਗਾਂਧੀ ਨਾਲ ਮੀਟਿੰਗ ਕਰਨਗੇ ਤੇ ਵਜ਼ਾਰਤ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਮੰਤਰੀਆਂ ਦੇ ਨਾਵਾਂ ਨੂੰ ਅੰਤਿਮ ਰੂਪ ਦੇਣਗੇ। ઠਜਾਣਕਾਰੀ ਅਨੁਸਾਰ ਕੈਪਟਨ ਸਰਕਾਰ ‘ਤੇ ਵਜ਼ਾਰਤ ਵਿੱਚ ਵਾਧੇ ਦਾ ਦਬਾਅ ਪੈ ਰਿਹਾ ਹੈ ਤੇ ਮੁਕੰਮਲ ਵਜ਼ਾਰਤ ਨਾ ਹੋਣ ਕਰਕੇ ਕਈ ਵਿਭਾਗਾਂ ਦੇ ਕੰਮਕਾਜ ‘ਤੇ ਵੀ ਅਸਰ ਪੈ ਰਿਹਾ ਹੈ। ਇਸ ਲਈ ਜੁਲਾਈ ਦੇ ਅੱਧ ਤੱਕ ਵਜ਼ਾਰਤ ਵਿੱਚ ਵਾਧਾ ਹੋਣ ਦੇ ਆਸਾਰ ਹਨ। ਜਿਹੜੇ ਵਿਧਾਇਕ ਮੰਤਰੀ ਬਣਨ ਦੀ ਦੌੜ ਵਿਚ ਹਨ, ਜਿੱਥੇ ਉਨ੍ਹਾਂ ਹਾਈ ਕਮਾਂਡ ਦੇ ਲੀਡਰਾਂ ਤੋਂ ਸਮਰਥਨ ਜੁਟਾਉਣ ਲਈ ਦਿੱਲੀ ਸੰਪਰਕ ਸਾਧਣੇ ਸ਼ੁਰੂ ਕਰ ਦਿੱਤੇ ਹਨ, ਉਥੇ ਕੁਝ ਕਾਂਗਰਸੀ ਵਿਧਾਇਕ ਦਾਅ ਲਾਉਣ ਦੇ ਇਰਾਦੇ ਨਾਲ ਵੀ ਦਿੱਲੀ ਤੱਕ ਪਹੁੰਚ ਕਰ ਰਹੇ ਹਨ। ਫਿਰ ਵੀ ਮੰਤਰੀ ਬਣਨ ਦੀ ਚਰਚਾ ਵਿਚ ਜਿਹੜੇ ਕੁਝ ਨਾਮ ਚੱਲ ਰਹੇ ਹਨ ਉਨ੍ਹਾਂ ਵਿਚ ਰਾਹੁਲ ਬ੍ਰਿਗੇਡ ‘ਚ ਵਿਜੇਇੰਦਰ ਸਿੰਗਲਾ, ਰਾਜਾ ਵੜਿੰਗ ਤੇ ਕੁਲਜੀਤ ਨਾਗਰਾ ‘ਚੋਂ ਕਿਸੇ ਇਕ ਜਾਂ ਦੋ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਜਦੋਂਕਿ ਸੀਨੀਅਰ ਵਿਧਾਇਕਾਂ ਵਿਚੋਂ ਬਲਬੀਰ ਸਿੱਧੂ, ਸੰਗਤ ਸਿੰਘ ਗਿਲਜ਼ੀਆਂ, ਸੁਰਿੰਦਰ ਡਾਬਰ, ਓਪੀ ਸੋਨੀ, ਰਾਣਾ ਸੋਢੀ ਅਤੇ ਭਾਰਤ ਭੂਸ਼ਣ ਦੇ ਨਾਮ ਚਰਚਾ ‘ਚ ਹਨ।

Check Also

ਸੁਮੇਧ ਸੈਣੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰਨ ਦੀ ਉਠਣ ਲੱਗੀ ਮੰਗ

ਮੁਹਾਲੀ/ਬਿਊਰੋ ਨਿਊਜ਼ : ਪੰਜਾਬ ਦੇ ਵਿਵਾਦਤ ਸਾਬਕਾ ਡੀਜੀਪੀ ਸੁਮੇਧ ਸੈਣੀ ਖ਼ਿਲਾਫ਼ ਮੁਹਾਲੀ ਦੇ ਮਟੌਰ ਥਾਣੇ …