-4.7 C
Toronto
Wednesday, December 3, 2025
spot_img
Homeਪੰਜਾਬਮਿਲਖਾ ਸਿੰਘ ਤੇ ਮਾਨ ਕੌਰ ਨੇ ਵਧਾਇਆ ਚੰਡੀਗੜ੍ਹ ਦਾ ਮਾਣ

ਮਿਲਖਾ ਸਿੰਘ ਤੇ ਮਾਨ ਕੌਰ ਨੇ ਵਧਾਇਆ ਚੰਡੀਗੜ੍ਹ ਦਾ ਮਾਣ

ਉਡਣਾ ਸਿੱਖ ਬਣੇ ਡਬਲਿਊ ਐਚ ਓ ਦੇ ਬ੍ਰਾਂਡ ਅੰਬੈਸਡਰ
ਚੰਡੀਗੜ੍ਹ/ਬਿਊਰੋ ਨਿਊਜ਼ : ਉਡਣਾ ਸਿੱਖ ਦੇ ਨਾਮ ਨਾਲ ਮਸ਼ਹੂਰ ਮਿਲਖਾ ਸਿੰਘ ਨੂੰ ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਿਊ ਐਚ ਓ) ਨੇ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਨਗਰ ਨਿਗਮ ਵੀ ਮਿਲਖਾ ਸਿੰਘ ਨੂੰ ਸਵੱਛਤਾ ਅਭਿਆਨ ਦਾ ਬ੍ਰਾਂਡ ਅੰਬੈਸਡਰ ਬਣਾ ਚੁੱਕਿਆ ਹੈ। ਡਲਬਿਊ ਐਚ ਓ ਵਿਸ਼ਵ ਦੇ ਦੇਸ਼ਾਂ ‘ਚ ਸਿਹਤ ਸਬੰਧੀ ਸਮੱਸਿਆਵਾਂ ‘ਤੇ ਆਪਸੀ ਸਹਿਯੋਗ ਅਤੇ ਮਾਨਕ ਵਿਕਸਤ ਕਰਨ ਦੀ ਸੰਸਥਾ ਹੈ।
ਇਸ ਸੰਗਠਨ ਨਾਲ 193 ਦੇਸ਼ ਜੁੜੇ ਹਨ। ਇਹ ਸੰਯੁਕਤ ਰਾਸ਼ਟਰ ਸੰਘ ਦੀ ਇਕ ਇਕਾਈ ਹੈ। ਇਸ ਦੀ ਸਥਾਪਨਾ ਸੱਤ ਅਪ੍ਰੈਲ 1948 ‘ਚ ਹੋਈ ਸੀ। ਇਸ ਦਾ ਉਦੇਸ਼ ਸੰਸਾਰ ਭਰ ‘ਚ ਲੋਕਾਂ ਦੀ ਸਿਹਤ ਸੰਭਾਲ ਨੂੰ ਉਚਾ ਚੁੱਕਣਾ ਹੈ। ਡਬਲਿਊ ਐਚ ਓ ਵੱਲੋਂ ਬ੍ਰਾਂਚ ਅੰਬੈਸਡਰ ਬਣਾਏ ਜਾਣ ‘ਤੇ ਚੰਡੀਗੜ੍ਹ ਦੇ ਮਿਲਖਾ ਸਿੰਘ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇਸ ਸੰਸਥਾ ਨੇ ਮੈਨੂੰ ਆਪਣੇ ਨਾਲ ਜੋੜਿਆ ਹੈ। ਉਹ ਚਾਹੁੰਦੇ ਹਨ ਕਿ ਮੈਂ ਦੂਜਿਆਂ ਨੂੰ ਫਿੱਟ ਅਤੇ ਸਿਹਤਮੰਦ ਰਹਿਣ ਦੇ ਲਈ ਪ੍ਰੇਰਿਤ ਕਰ ਸਕਾਂ, ਨਾਲ ਹੀ ਜਿਸ ਤਰ੍ਹਾਂ ਨਾਲ ਮੈਂ ਖੁਦ ਨੂੰ ਫਿੱਟ ਰੱਖਿਆ ਹੈ, ਉਸ ਦੇ ਟਿਪਸ ਵੀ ਲੋਕਾਂ ਤੱਕ ਪਹੁੰਚਾਉਣ ‘ਚ ਮਦਦ ਕਰ ਸਕਾਂ।

 

RELATED ARTICLES
POPULAR POSTS