-3.2 C
Toronto
Monday, December 22, 2025
spot_img
Homeਪੰਜਾਬਐਨ.ਆਈ.ਏ. ਦੀ ਰੇਡ ਦਾ ਹਾਈਕੋਰਟ ’ਚ ਹੋਇਆ ਵਿਰੋਧ

ਐਨ.ਆਈ.ਏ. ਦੀ ਰੇਡ ਦਾ ਹਾਈਕੋਰਟ ’ਚ ਹੋਇਆ ਵਿਰੋਧ

ਚੰਡੀਗੜ੍ਹ ’ਚ ਵਕੀਲਾਂ ਨੇ ਕੰਮਕਾਜ ਕੀਤਾ ਠੱਪ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਸਥਿਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਅੱਜ ਸੋਮਵਾਰ ਨੂੰ ਕੰਮਕਾਜ ਠੱਪ ਰੱਖਿਆ। ਹਾਈਕੋਰਟ ਬਾਰ ਐਸੋਸੀਏਸ਼ਨ ਦੀ ਐਗਜੀਕਿਊਟਿਵ ਕਮੇਟੀ ਦੇ ਅਗਲੇ ਆਦੇਸ਼ਾਂ ਤੱਕ ਵਕੀਲ ਕੰਮ ’ਤੇ ਨਹੀਂ ਜਾਣਗੇ। ਬਾਰ ਨੇ ਇਹ ਕਦਮ ਚੰਡੀਗੜ੍ਹ ਵਿਚ ਐਡਵੋਕੇਟ ਡਾ. ਸ਼ੈਲੀ ਦੇ ਘਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਦੀ ਪਈ ਰੇਡ ਦੇ ਵਿਰੋਧ ਵਿਚ ਉਠਾਇਆ ਹੈ। ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਸਣੇ ਪੰਜਾਬ ਅਤੇ ਹਰਿਆਣਾ ਦੀਆਂ ਅਦਾਲਤਾਂ ਵਿਚ ਵਕੀਲਾਂ ਨੇ ਇਸ ਰੇਡ ਦੇ ਖਿਲਾਫ ਕੰਮ ਠੱਪ ਰੱਖਿਆ ਸੀ। ਹਾਈਕੋਰਟ ਬਾਰ ਐਸੋਸੀਏਸ਼ਨ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਜਨਰਲ ਨੂੰ ਇਕ ਚਿੱਠੀ ਵੀ ਲਿਖੀ ਹੈ। ਹਾਈਕੋਰਟ ਬਾਰ ਨੇ ਕਿਹਾ ਕਿ ਕਿਸੇ ਏਜੰਸੀ ਵਲੋਂ ਵਕੀਲਾਂ ਦੇ ਕੰਮ ਵਿਚ ਇਸ ਤਰ੍ਹਾਂ ਦਖਲ ਦੇਣਾ ਗਲਤ ਹੈ। ਧਿਆਨ ਰਹੇ ਕਿ ਐਨ.ਆਈ.ਏ. ਨੇ ਗੁਰੂਗਰਾਮ, ਬਠਿੰਡਾ ਅਤੇ ਚੰਡੀਗੜ੍ਹ ਵਿਚ ਵਕੀਲਾਂ ਦੇ ਘਰਾਂ ਅਤੇ ਦਫਤਰਾਂ ਵਿਚ ਛਾਪੇਮਾਰੀ ਕੀਤੀ ਸੀ ਅਤੇ ਦਸਤਾਵੇਜ਼ ਜ਼ਬਤ ਕਰ ਲਏ ਸਨ।

 

RELATED ARTICLES
POPULAR POSTS