Breaking News
Home / ਪੰਜਾਬ / ਲੁਧਿਆਣਾ ਅਦਾਲਤ ’ਚ ਪੇਸ਼ ਹੋਏ ਸੰਜੇ ਸਿੰਘ

ਲੁਧਿਆਣਾ ਅਦਾਲਤ ’ਚ ਪੇਸ਼ ਹੋਏ ਸੰਜੇ ਸਿੰਘ

ਮਜੀਠੀਆ ਮਾਣਹਾਨੀ ਮਾਮਲੇ ’ਚ ਹੋਈ ਸੁਣਵਾਈ
ਲੁਧਿਆਣਾ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਸੰਜੇ ਸਿੰਘ ਦੇ ਖਿਲਾਫ ਦਾਇਰ ਮਾਨਹਾਨੀ ਦੇ ਮਾਮਲੇ ਵਿਚ ਅੱਜ ਲੁਧਿਆਣਾ ਦੀ ਅਦਾਲਤ ਵਿਚ ਸੁਣਵਾਈ ਹੋਈ। ਮਾਨਯੋਗ ਜੱਜ ਸਿਮਰਨਜੀਤ ਸਿੰਘ ਦੀ ਅਦਾਲਤ ਵਿਚ ਸੰਜੇ ਸਿੰਘ ਦੀ ਪੇਸ਼ੀ ਹੋਈ ਅਤੇ ਹੁਣ ਅਗਲੀ ਤਰੀਕ 5 ਨਵੰਬਰ ਨਿਰਧਾਰਤ ਕੀਤੀ ਗਈ ਹੈ। ਪੇਸ਼ੀ ਤੋਂ ਬਾਅਦ ਸੰਜੇ ਸਿੰਘ ਨੇ ਕਿਹਾ ਕਿ ਮਜੀਠੀਆ ਮਾਨਹਾਨੀ ਕੇਸ ਵਿਚ ਜੋ ਉਨ੍ਹਾਂ ਨੇ ਪਹਿਲਾਂ ਕਿਹਾ ਸੀ, ਉਸੇ ਗੱਲ ’ਤੇ ਅੱਜ ਵੀ ਕਾਇਮ ਹਨ। ਉਨ੍ਹਾਂ ਕਿਹਾ ਕਿ ਸੱਚ ਬੋਲਣਾ ਅਧਿਕਾਰ ਹੈ ਤਾਂ ਮੈਂ ਸੱਚ ਹੀ ਬੋਲਿਆ ਹੈ। ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਦੇ ਫੈਸਲੇ ’ਤੇ ਭਰੋਸਾ ਹੈ ਅਤੇ ਜੋ ਵੀ ਅਦਾਲਤ ਦਾ ਫੈਸਲਾ ਹੋਵੇਗਾ, ਉਸ ਨੂੰ ਮੰਨਾਂਗੇ। ਧਿਆਨ ਰਹੇ ਕਿ ਸੰਜੇ ਸਿੰਘ ਨੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2016 ਵਿਚ ਆਮ ਆਦਮੀ ਪਾਰਟੀ ਦੀ ਮੋਗਾ ’ਚ ਚੋਣ ਰੈਲੀ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਨੂੰ ਨਸ਼ਾ ਤਸਕਰ ਦੱਸਿਆ ਸੀ। ਇਸ ਤੋਂ ਬਾਅਦ ਬਿਕਰਮ ਮਜੀਠੀਆ ਨੇ ਅਦਾਲਤ ਵਿਚ ਮਾਨਹਾਨੀ ਕੇਸ ਦਾਇਰ ਕੀਤਾ ਸੀ ਅਤੇ ਉਦੋਂ ਹੀ ਸੰਜੇ ਸਿੰਘ ’ਤੇ ਆਰੋਪ ਤੈਅ ਕਰ ਦਿੱਤੇ ਗਏ ਸਨ।

 

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਵੱਲੋਂ ਵਾਪਸ ਭੇਜੇ ਬਿਲ ’ਤੇ ਦਿੱਤੀ ਆਪਣੀ ਰਾਏ

ਕਿਹਾ : ਪੰਜਾਬ ਦਾ ਸੀਐਮ ਹੀ ਹੋਣਾ ਚਾਹੀਦਾ ਹੈ ਯੂਨੀਵਰਸਿਟੀ ਦਾ ਚਾਂਸਲਰ ਚੰਡੀਗੜ੍ਹ/ਬਿਊਰੋ ਨਿਊਜ਼ : …