ਚਾਰ ਪੰਜਾਬੀ ਨੌਜਵਾਨਾਂ ਦੀ ਗਈ ਜਾਨ
ਤਰਨਤਾਰਨ/ਬਿਊਰੋ ਨਿਊਜ਼
ਲਿਬਨਾਨ ਦੇ ਸ਼ਹਿਰ ਯਾਲਾ ਵਿਚ 4 ਪੰਜਾਬੀ ਨੌਜਵਾਨਾਂ ਦੀ ਹੱਤਿਆ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਚਾਰਾਂ ਪੰਜਾਬੀ ਨੌਜਵਾਨਾਂ ਨੇ ਘਰ ਵਿਚ ਡੀ.ਜੇ. ਵਜਾ ਕੇ ਖੂਬ ਪਾਰਟੀ ਕੀਤੀ। ਡੀ.ਜੇ. ਦੀ ਜ਼ਿਆਦਾ ਅਵਾਜ਼ ਤੋਂ ਨੇੜੇ ਰਹਿੰਦੇ ਵਿਅਕਤੀ ਭੜਕ ਗਏ ਅਤੇ ਬਹਿਸਬਾਜ਼ੀ ਵੀ ਹੋ ਗਈ। ਇਸ ਤੋਂ ਬਾਅਦ ਜਦੋਂ ਇਹ ਨੌਜਵਾਨ ਸੌਂ ਗਏ ਤਾਂ ਲਿਬਨਾਨ ਦੇ ਸਥਾਨਕ ਵਿਅਕਤੀਆਂ ਨੇ ਇਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਇਨ੍ਹਾਂ 4 ਨੌਜਵਾਨਾਂ ਦੀ ਮੌਤ ਹੋ ਗਈ। ਮਾਰੇ ਗਏ ਨੌਜਵਾਨਾਂ ਵਿਚ ਤਰਨਤਾਰਨ ਵਿਚ ਪੈਂਦੇ ਭਿੱਖੀਪਿੰਡ ਨੇੜਲੇ ਪਿੰਡ ਬਲੋਰ ਦਾ ਗੁਰਲਵਜੀਤ ਸਿੰਘ ਵੀ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿਚ ਦੋ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਤੇ ਪਿੰਡ ਪੱਖੋਕੇ ਅਤੇ ਤੀਜਾ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ ਹੈ। ਜਾਣਕਾਰੀ ਅਨੁਸਾਰ 4 ਪੰਜਾਬੀ ਨੌਜਵਾਨਾਂ ਵਿਚੋਂ ਇਕ ਨੌਜਵਾਨ ਅਗਲੇ ਕੁਝ ਦਿਨਾਂ ਵਿਚ ਪੰਜਾਬ ਵਾਪਸ ਆਉਣ ਵਾਲਾ ਸੀ। ਇਸ ਕਰਕੇ ਦੋਸਤਾਂ ਨੇ ਪਾਰਟੀ ਰੱਖ ਕੇ ਦੇਰ ਰਾਤ ਤੱਕ ਡੀ.ਜੇ. ਵਜਾਇਆ ਸੀ।
Check Also
ਪੰਜਾਬ ਸਰਕਾਰ ਲਿੰਕ ਸੜਕਾਂ ਦੀ ਹਾਲਤ ਸੁਧਾਰਨ ਲਈ ਖਰਚੇਗੀ 3500 ਕਰੋੜ ਰੁਪਏ
ਪਹਿਲੇ ਗੇੜ ਤਹਿਤ 19 ਹਜ਼ਾਰ ਕਿਲੋਮੀਟਰ ਸੜਕਾਂ ਦੀ ਕੀਤੀ ਜਾਵੇਗੀ ਮੁਰੰਮਤ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ …