ਬੀਐੱਸਐੱਫ ਨੇ ਇਕ ਡਰੋਨ ਨੂੰ ਹੇਠਾਂ ਸੁੱਟਿਆ
ਫਿਰੋਜ਼ਪੁਰ/ਬਿੳੂਰੋ ਨਿੳੂਜ਼
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿਚ ਲੰਘੀ ਦੇਰ ਰਾਤ ਨੂੰ 3 ਡਰੋਨ ਦੇਖੇ ਗਏ ਅਤੇ ਬੀਐਸਐਫ ਦੇ ਜਵਾਨਾਂ ਨੇ ਇਕ ਡਰੋਨ ਨੂੰ ਹੇਠਾਂ ਸੁੱਟ ਲਿਆ ਅਤੇ ਦੋ ਡਰੋਨ ਵਾਪਸ ਭੱਜ ਗਏ। ਮੀਡੀਆ ਰਿਪੋਰਟਾਂ ਮੁਤਾਬਕ ਸਰਹੱਦੀ ਚੌਕੀ ਜਗਦੀਸ਼ ’ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੇ ਮੰਗਲਵਾਰ ਦੇਰ ਰਾਤ ਨੂੰ ਇਸ ਸੈਕਟਰ ’ਚ ਪਾਕਿਸਤਾਨ ਵਾਲੇ ਪਾਸਿਓਂ ਤਿੰਨ ਡਰੋਨ ਆਉਂਦੇ ਦੇਖੇ। ਜਵਾਨਾਂ ਨੇ ਰਾਤ ਕਰੀਬ 10 ਵਜੇ ਦੇਖੇ ਗਏ ਡਰੋਨ ਨੂੰ ਸੁੱਟਣ ਲਈ ਗਈ ਗੋਲੀਆਂ ਦਾਗੀਆਂ। ਬਾਅਦ ’ਚ ਡਰੋਨ ਵਰਗੀ ਵਸਤੂ ਪਾਕਿਸਤਾਨ ਵਾਲੇ ਪਾਸੇ ਮੁੜ ਗਈ। ਰਿਪੋਰਟਾਂ ਅਨੁਸਾਰ ਬੀਐਸਐਫ ਦੇ ਜਵਾਨਾਂ ਨੇ ਰਾਤ ਕਰੀਬ 11 ਵਜੇ ਇਕ ਹੋਰ ਡਰੋਨ ਦੇਖਿਆ ਅਤੇ ਉਸ ਵੱਲ ਵੀ ਗੋਲੀਆਂ ਦਾਗੀਆਂ ਅਤੇ ਇਹ ਡਰੋਨ ਵੀ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ। ਬੀਐੱਸਐੱਫ ਦੇ ਜਵਾਨਾਂ ਨੇ ਫਿਰ ਰਾਤ ਸਾਢੇ 11 ਵਜੇ ਦੇ ਕਰੀਬ ਭਾਰਤੀ ਖੇਤਰ ਵਿੱਚ ਡਰੋਨ ਦੇਖਣ ’ਤੇ ਤੀਜੀ ਵਾਰੀ ਗੋਲੀਬਾਰੀ ਕੀਤੀ। ਇਸ ਦੌਰਾਨ ਇਹ ਡਰੋਨ ਹੇਠਾਂ ਸੁੱਟ ਲਿਆ। ਬੀਐਸਐਫ ਦੇ ਜਵਾਨਾਂ ਨੇ ਸਵੇਰੇ ਇਲਾਕੇ ਦੀ ਤਲਾਸ਼ੀ ਦੌਰਾਨ ਇਸ ਡਰੋਨ ਨੂੰ ਬਰਾਮਦ ਕਰ ਲਿਆ ਸੀ।
Check Also
ਸ਼ੋ੍ਮਣੀ ਅਕਾਲੀ ਦਲ ਨੇ ਲੁਧਿਆਣਾ ਪੱਛਮੀ ਤੋਂ ਪਰਉਪਕਾਰ ਸਿੰਘ ਘੁੰਮਣ ਨੂੰ ਬਣਾਇਆ ਉਮੀਦਵਾਰ
‘ਆਪ’ ਦੇ ਸੰਜੀਵ ਅਰੋੜਾ ਅਤੇ ਕਾਂਗਰਸ ਭਾਰਤ ਭੂਸ਼ਣ ਆਸ਼ੂ ਨਾਲ ਹੋਵੇਗਾ ਮੁਕਾਬਲਾ ਲੁਧਿਆਣਾ/ਬਿਊਰੋ ਨਿਊਜ਼ : …