Breaking News
Home / ਪੰਜਾਬ / ਰਾਕੇਸ਼ ਟਿਕੈਤ ਦੀ ਮਮਤਾ ਬੈਨਰਜੀ ਨਾਲ ਹੋਈ ਮੁਲਾਕਾਤ

ਰਾਕੇਸ਼ ਟਿਕੈਤ ਦੀ ਮਮਤਾ ਬੈਨਰਜੀ ਨਾਲ ਹੋਈ ਮੁਲਾਕਾਤ

ਕਿਸਾਨਾਂ ’ਚ ਉਤਸ਼ਾਹ – ਭਾਜਪਾ ’ਚ ਪਾਈ ਜਾ ਰਹੀ ਨਿਰਾਸ਼ਾ
ਕਿਸਾਨੀ ਅੰਦੋਲਨ ਦਾ ਸਮਰਥਨ ਜਾਰੀ ਰੱਖਣ ਦਾ ਮਮਤਾ ਨੇ ਦਿੱਤਾ ਭਰੋਸਾ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਟਿਕੈਤ ਹੋਰਾਂ ਨੂੰ ਭਰੋਸਾ ਦਿੱਤਾ ਕਿ ਉਹ ਕਿਸਾਨੀ ਅੰਦੋਲਨ ਦਾ ਸਮਰਥਨ ਜਾਰੀ ਰੱਖਣਗੇ। ਟਿਕੈਤ ਨੇ ਇਸ ਭਰੋਸੇ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਧਿਆਨ ਰਹੇ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਇਹ ਐਲਾਨ ਕੀਤਾ ਹੋਇਆ ਹੈ ਕਿ ਉਹ ਕਿਸੇ ਸਿਆਸੀ ਸਰਗਰਮੀ ਤੋਂ ਦੂਰ ਹੀ ਰਹਿਣਗੇ, ਪਰ ਜਿੱਥੇ ਮਮਤਾ ਬੈਨਰਜੀ ਆਪਣੀ ਜਿੱਤ ਵਿਚ ਕਿਸਾਨਾਂ ਦੇ ਵੱਡੇ ਯੋਗਦਾਨ ਨੂੰ ਮੰਨਦੀ ਹੈ, ਉਥੇ ਹੀ ਇਸ ਮੁਲਾਕਾਤ ਨਾਲ ਕਿਸਾਨਾਂ ਵਿਚ ਵੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਜਦੋਂ ਕਿ ਭਾਜਪਾ ਲੀਡਰਸ਼ਿਪ ਵਿਚ ਖਾਸ ਕਰ ਯੂਪੀ ਦੇ ਭਾਜਪਾ ਲੀਡਰਾਂ ਵਿਚ ਇਸ ਮੁਲਾਕਾਤ ਨੂੰ ਲੈ ਕੇ ਫਿਕਰਮੰਦੀ ਵਧ ਗਈ ਹੈ। ਕਿਉਂਕਿ ਟਿਕੈਤ ਯੂਪੀ ਵਿਚ ਵੱਡੇ ਆਗੂ ਵਜੋਂ ਵੀ ਆਪਣੀ ਥਾਂ ਬਣਾ ਚੁੱਕੇ ਹਨ।

Check Also

ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਮੁੜ ਕਾਂਗਰਸ ਪਾਰਟੀ ਵਿਚ ਹੋਏ ਸ਼ਾਮਲ

ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਛੱਡ ‘ਆਪ’ ਵਿਚ ਹੋਏ ਸਨ ਸ਼ਾਮਲ ਖਰੜ/ਬਿਊਰੋ ਨਿਊਜ਼ …