ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਕੀਤੀ ਅਪੀਲ, ਕਿ ਕਿਰਨ ਬਾਲਾ ਨੂੰ ਵਾਪਸ ਲਿਆਂਦਾ ਜਾਵੇ
ਗੜ੍ਹਸ਼ੰਕਰ/ਬਿਊਰੋ ਨਿਊਜ਼
ਸਿੱਖ ਜੱਥੇ ਨਾਲ ਪਾਕਿਸਤਾਨ ਗਈ ਗੜ੍ਹਸ਼ੰਕਰ ਦੀ ਮਹਿਲਾ ਕਿਰਨ ਬਾਲਾ ਦੇ ਪਾਕਿਸਤਾਨ ਵਿਚ ਧਰਮ ਬਦਲ ਕੇ ਮੁਸਲਿਮ ਨੌਜਵਾਨ ਨਾਲ ਨਿਕਾਹ ਕਰਨ ਦੇ ਮਾਮਲੇ ਵਿਚ ਵਿਵਾਦ ਵਧ ਗਿਆ ਹੈ। ਨਮੋਸ਼ੀ ‘ਚ ਘਿਰੇ ਕਿਰਨ ਬਾਲਾ ਦੇ ਸਹੁਰਾ ਪਰਿਵਾਰ ਨੂੰ ਸ਼ੱਕ ਹੈ ਕਿ ਉਹ ਪਾਕਿ ‘ਚ ਆਈ.ਐਸ.ਆਈ. ਦੇ ਕਬਜ਼ੇ ਵਿਚ ਹੈ। ਕਿਰਨ ਦੇ ਸਹੁਰੇ ਤਰਸੇਮ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਕਿਰਨ ਬਾਲਾ ਨੂੰ ਵਾਪਸ ਲਿਆਂਦਾ ਜਾਵੇ। ਚੇਤੇ ਰਹੇ ਕਿ ਕਿਰਨ ਬਾਲਾ ਨੇ ਮੁਸਲਿਮ ਬਣਨ ਤੋਂ ਬਾਅਦ ਆਪਣਾ ਨਾਂ ਅਮੀਨਾ ਬੇਗਮ ਰੱਖ ਲਿਆ। ਅਮੀਨਾ ਦਾ ਕਹਿਣਾ ਹੈ ਕਿ ਉਹ ਜਿਊਂਦੇ ਜੀਅ ਹੁਣ ਭਾਰਤ ਨਹੀਂ ਆਵੇਗੀ, ਜੇਕਰ ਉਸ ਨਾਲ ਜ਼ਬਰਦਸਤੀ ਕੀਤੀ ਗਈ ਤਾਂ ਉਸ ਦੀ ਲਾਸ਼ ਹੀ ਭਾਰਤ ਪਹੁੰਚੇਗੀ।
ਐੱਸ. ਜੀ. ਪੀ. ਸੀ. ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਪਾਕਿਸਤਾਨ ਦੀਆਂ ਸਿੱਖ ਜਥੇਬੰਦੀਆਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਭਾਈ ਲੌਂਗੋਵਾਲ ਨੇ ਕਿਹਾ ਹੈ ਕਿ ਸਦਮੇ ਵਿਚ ਘਿਰੇ ਪਰਿਵਾਰ ਦੀ ਐੱਸਜੀਪੀਸੀ. ਵਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …