-2 C
Toronto
Sunday, December 7, 2025
spot_img
Homeਪੰਜਾਬਪਟਿਆਲਾ ਜੇਲ੍ਹ ’ਚ ਬਿਮਾਰ ਹੋਏ ਨਵਜੋਤ ਸਿੱਧੂ

ਪਟਿਆਲਾ ਜੇਲ੍ਹ ’ਚ ਬਿਮਾਰ ਹੋਏ ਨਵਜੋਤ ਸਿੱਧੂ

ਸਿੱਧੂ ਨੂੰ ਸਿਹਤ ਜਾਂਚ ਲਈ ਪੀਜੀਆਈ ਭੇਜਿਆ
ਪਟਿਆਲਾ/ਬਿਊਰੋ ਨਿਊਜ਼
ਪਟਿਆਲਾ ਜੇਲ੍ਹ ਵਿਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੀ ਸਿਹਤ ਵਿਗੜ ਗਈ ਹੈ। ਜਿਸ ਤੋਂ ਬਾਅਦ ਨਵਜੋਤ ਸਿੱਧੂ ਨੂੰ ਸਖਤ ਸੁਰੱਖਿਆ ਹੇਠ ਪਟਿਆਲਾ ਜੇਲ੍ਹ ਤੋਂ ਪੀਜੀਆਈ ਚੰਡੀਗੜ੍ਹ ਭੇਜਿਆ ਹੈ। ਪੀਜੀਆਈ ’ਚ ਉਨ੍ਹਾਂ ਦੀ ਸਿਹਤ ਦਾ ਚੈਕਅਪ ਅਤੇ ਟੈਸਟ ਬਗੈਰਾ ਕੀਤੇ ਗਏ ਹਨ ਅਤੇ ਸਿੱਧੂ ਦਾ ਖੂਨ ਸੰਘਣਾ ਅਤੇ ਲੀਵਰ ਵਿਚ ਪ੍ਰਾਬਲਮ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਰੋਡ ਰੇਜ਼ ਦੇ ਮਾਮਲੇ ਵਿਚ ਪਟਿਆਲਾ ਦੀ ਜੇਲ੍ਹ ਵਿਚ ਬੰਦ ਨਵਜੋਤ ਸਿੱਧੂ ਨੂੰ ਕੁਝ ਦਿਨ ਪਹਿਲਾਂ ਰਜਿੰਦਰਾ ਹਸਪਤਾਲ ਵਿੱਚ ਵੀ ਲਿਜਾਇਆ ਗਿਆ ਸੀ। ਕੇਂਦਰੀ ਜੇਲ੍ਹ ਪਟਿਆਲਾ ਦੇ ਐਡੀਸ਼ਨਲ ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਇਸ ਸਬੰਧੀ ਪੁਸ਼ਟੀ ਵੀ ਕੀਤੀ ਹੈ। ਕੇਂਦਰੀ ਜੇਲ੍ਹ ਪਟਿਆਲਾ ਵਿਚਲੇ ਡਾਕਟਰਾਂ ਵੱਲੋਂ ਕੀਤੀ ਗਈ ਸਿਫਾਰਿਸ਼ ਦੇ ਆਧਾਰ ’ਤੇ ਪੰਜਾਬ ਪੁਲਿਸ ਦੀ ਇੱਕ ਟੀਮ ਸਿਹਤ ਜਾਂਚ ਲਈ ਉਨ੍ਹਾਂ ਨੂੰ ਪੀਜੀਆਈ ਲੈ ਕੇ ਗਈ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਜੇਲ੍ਹ ਆਉਣ ਮੌਕੇ ਅਦਾਲਤ ਵਿੱਚ ਅਰਜ਼ੀ ਦੇ ਕੇ ਡਾਕਟਰ ਵੱਲੋਂ ਤੈਅ ਕੀਤੀ ਗਈ ਡਾਈਟ ਮੁਹੱਈਆ ਕਰਵਾਏ ਜਾਣ ਦੀ ਅਪੀਲ ਕੀਤੀ ਸੀ। ਅਦਾਲਤ ਨੇ ਡਾਕਟਰਾਂ ਦਾ ਤਿੰਨ ਮੈਂਬਰੀ ਬੋਰਡ ਬਣਾ ਕੇ ਇਸ ਸਬੰਧੀ ਜਾਂਚ ਕਰਵਾਈ ਸੀ ਅਤੇ ਡਾਕਟਰਾਂ ਵੱਲੋਂ ਦਿੱਤੀ ਗਈ ਰਿਪੋਰਟ ਦੇ ਆਧਾਰ ’ਤੇ ਜੇਲ੍ਹ ਪ੍ਰਸ਼ਾਸਨ ਨੂੰ ਡਾਈਟ ਦੇਣਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਸਨ।

 

RELATED ARTICLES
POPULAR POSTS