ਬਰੈਂਪਟਨ : ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਵਲੋਂ ਸ਼ਨੀਵਾਰ, 23 ਅਪ੍ਰੈਲ, 2022 ਨੂੰ ਬਰੈਂਪਟਨ ਵਿਚ ਕਾਊਂਸਲਰ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਇਸ ਕੈਂਪ ਵਿਚ ਕਈ ਤਰ੍ਹਾਂ ਦੇ ਕਾਊਂਸਲਰ ਸਬੰਧੀ ਮਾਮਲਿਆਂ ਦਾ ਹੱਲ ਕੀਤਾ ਜਾਵੇਗਾ, ਜਿਸ ਵਿਚ ਪਾਸਪੋਰਟ, ਵੀਜ਼ਾ, ਓਸੀਆਈ, ਪੀਸੀਸੀ, ਸਰੈਂਡਰ ਸਰਟੀਫਿਕੇਟ, ਅਟੈਸਟੇਸ਼ਨ, ਲਾਈਫ ਸਰਟੀਫਿਕੇਟ ਆਦਿ ਵੱਖ-ਵੱਖ ਮਾਮਲੇ ਸ਼ਾਮਲ ਹਨ। ਕੈਂਪ ਟੇਰੀ ਮਿਲਰ ਰੀਕ੍ਰੀਏਸ਼ਨ ਸੈਂਟਰ, 1295, ਵਿਲੀਅਮਸ ਪਾਰਕਵੇਅ, ਬਰੈਂਪਟਨ, ਓਐਨ ਐਲ6ਐਸ 3ਜੇ8 ਵਿਚ ਸਵੇਰੇ 10 ਵਜੇ ਤੋਂ ਦੁਪਹਿਰ ਡੇਢ ਵਜੇ ਤੱਕ ਆਯੋਜਿਤ ਕੀਤਾ ਜਾਵੇਗਾ। ਕਾਊਂਸਲਰ ਕੈਂਪ ਵਿਚ ਜਿੱਥੇ ਕਈ ਬਕਾਇਆ ਮਾਮਲਿਆਂ ਦਾ ਹੱਲ ਮੌਕੇ ‘ਤੇ ਕੀਤਾ ਜਾਵੇਗਾ, ਉਥੇ ਸਰੈਂਡਰ ਸਰਟੀਫਿਕੇਟ, ਅਟੈਸਟੇਸ਼ਨ ਅਤੇ ਲਾਈਫ ਸਰਟੀਫਿਕੇਟ ਸਰਵਿਸਿਜ਼ ਫਾਰਮ ਪੂਰੇ ਹੋਣ ‘ਤੇ ਮੌਕੇ ‘ਤੇ ਸਵੀਕਾਰ ਕੀਤੇ ਜਾਣਗੇ। ਸਰੈਂਡਰ ਸਰਟੀਫਿਕੇਟ ਲਈ ਫੀਸ ਬੀਐਲਐਸ ਇੰਟਰਨੈਸ਼ਨਲ ਸਰਵਿਸਿਜ਼ ਕੈਨੇਡਾ ਦੇ ਨਾਮ ‘ਤੇ ਬਣੇ ਡਿਮਾਂਡ ਡਰਾਫਟ ਜਾਂ ਡੇਬਿਟ ਕਾਰਡ ਨਾਲ ਅਦਾ ਕੀਤੀ ਜਾ ਸਕੇਗੀ। ਅਟੈਸਟੇਸ਼ਨ ਸਰਵਿਸਿਜ਼ ਲਈ ਭੁਗਤਾਨ ਸਿਰਫ ਕਾਊਂਸਲੇਟ ਜਨਰਲ ਆਫ ਇੰਡੀਆ ਟੋਰਾਂਟੋ ਦੇ ਨਾਮ ‘ਤੇ ਬਣੇ ਡਿਮਾਂਡ ਡਰਾਫਟ ਨਾਲ ਕੀਤਾ ਜਾਵੇਗਾ। ਇਸ ਸਬੰਧ ਵਿਚ ਹੋਰ ਜਾਣਕਾਰੀ ਲਈ ਇਨ੍ਹਾਂ ਲਿੰਕਾਂ https://www.cgitoronto.gov.in/ ਅਤੇ https://www.blsindia-canada.com/toronto-jurisdiction/index.php ‘ਤੇ ਪਹੁੰਚ ਕੀਤੀ ਜਾ ਸਕਦੀ ਹੈ।