Breaking News
Home / ਜੀ.ਟੀ.ਏ. ਨਿਊਜ਼ / ਟਰੂਡੋ ਨੇ ਰੈਜ਼ੀਡੈਂਸ਼ੀਅਲ ਸਕੂਲ ਘਟਨਾਕ੍ਰਮ ਦੇ ਪੀੜਤਾਂ ਲਈ 2.9 ਮਿਲੀਅਨ ਡਾਲਰ ਦਾ ਕੀਤਾ ਐਲਾਨ

ਟਰੂਡੋ ਨੇ ਰੈਜ਼ੀਡੈਂਸ਼ੀਅਲ ਸਕੂਲ ਘਟਨਾਕ੍ਰਮ ਦੇ ਪੀੜਤਾਂ ਲਈ 2.9 ਮਿਲੀਅਨ ਡਾਲਰ ਦਾ ਕੀਤਾ ਐਲਾਨ

ਬ੍ਰਿਟਿਸ਼ ਕੋਲੰਬੀਆ/ਬਿਊਰੋ ਨਿਊਜ਼ : ਬੀ ਸੀ ਵਿੱਚ ਫਰਸਟ ਨੇਸ਼ਨ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਰੈਜ਼ੀਡੈਂਸ਼ੀਅਲ ਸਕੂਲ ਘਟਨਾਕ੍ਰਮ ਵਿੱਚੋਂ ਬਚ ਨਿਕਲਣ ਵਾਲੇ ਲੋਕਾਂ ਤੇ ਜਿਹੜੇ ਜਿਊਂਦੇ ਨਹੀਂ ਬਚ ਸਕੇ ਉਨ੍ਹਾਂ ਦੇ ਪਰਿਵਾਰਾਂ ਲਈ 2.9 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਇੱਥੇ ਰੈਜ਼ੀਡੈਂਸ਼ੀਅਲ ਸਕੂਲ ਨਾਲ ਸਬੰਧਤ ਮੌਤਾਂ ਦੀ ਜਾਂਚ ਚੱਲ ਰਹੀ ਹੈ। ਬੁੱਧਵਾਰ ਨੂੰ ਟਰੂਡੋ ਵਿਲੀਅਮਜ਼ ਲੇਕ ਵਿੱਚ ਸਨ, ਜਿੱਥੇ ਉਨ੍ਹਾਂ ਨੇ ਇਸ ਫੰਡ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਇਹ ਫੰਡ ਇਸ ਸਾਲ ਦੇ ਸ਼ੁਰੂ ਵਿੱਚ ਫੈਡਰਲ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ 1.4 ਮਿਲੀਅਨ ਡਾਲਰ ਨਾਲੋਂ ਵੱਖਰੇ ਹਨ। ਪਹਿਲਾਂ ਮੁਹੱਈਆ ਕਰਵਾਈ ਗਈ ਇਹ ਰਕਮ ਰੈਜ਼ੀਡੈਂਸ਼ੀਅਲ ਸਕੂਲ ਅਟੈਂਡ ਕਰਨ ਵਾਲੇ ਬੱਚਿਆਂ ਦੀਆਂ ਹੋਈਆਂ ਮੌਤਾਂ ਤੇ ਉਨ੍ਹਾਂ ਦੇ ਗਾਇਬ ਹੋਣ ਦੀ ਜਾਂਚ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਾਸਤੇ ਹੈ।
ਬੁੱਧਵਾਰ ਸਵੇਰੇ ਪ੍ਰੋਵਿੰਸ ਦੇ ਇਸ ਅੰਦਰੂਨੀ ਹਿੱਸੇ ਵਿੱਚ ਪਹੁੰਚਣ ਉੱਤੇ ਟਰੂਡੋ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਟਰੂਡੋ ਤੇ ਕ੍ਰਾਊਨ ਇੰਡੀਜੀਨਸ ਰਿਲੇਸ਼ਨਜ਼ ਬਾਰੇ ਫੈਡਰਲ ਮੰਤਰੀ ਨੂੰ ਤੋਹਫੇ ਵੀ ਦਿੱਤੇ ਗਏ। ਟਰੂਡੋ ਨੇ ਆਖਿਆ ਕਿ ਉਹ ਇੱਥੇ ਬਜ਼ੁਰਗਾਂ ਤੇ ਕਮਿਊਨਿਟੀ ਮੈਂਬਰਾਂ ਦੀਆਂ ਗੱਲਾਂ ਸੁਣਨ ਤੇ ਕੁੱਝ ਨਵਾਂ ਸਿੱਖਣ ਲਈ ਆਏ ਹਨ। ਉਨ੍ਹਾਂ ਆਖਿਆ ਕਿ ਜ਼ਖ਼ਮਾਂ ਉੱਤੇ ਮਲ੍ਹਮ ਲਾਉਣ ਦੀ ਇਸ ਪ੍ਰਕਿਰਿਆ ਨਾਲ ਕਮਿਊਨਿਟੀ ਦਾ ਹੀ ਨਹੀਂ ਸਗੋਂ ਦੇਸ਼ ਦਾ ਭਲਾ ਹੋਵੇਗਾ। ਬਦਲੇ ਵਿੱਚ ਟਰੂਡੋ ਨੇ ਕਾਲੇ ਕਾਂ ਦੀ ਪੇਂਟਿੰਗ ਤੇ ਕੋਸਟ ਸੈਲਿਸ ਆਰਟਿਸਟ ਦੀ ਇੱਕ ਕਲਾਕ੍ਰਿਤੀ ਕਮਿਊਨਿਟੀ ਆਗੂਆਂ ਨੂੰ ਦਿੱਤੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …