Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟ ਨਵਾਸੀਆਂ ਲਈ ਨਵੇਂ ਵਰ੍ਹੇ ਦਾ ਤੋਹਫ਼ਾ

ਬਰੈਂਪਟ ਨਵਾਸੀਆਂ ਲਈ ਨਵੇਂ ਵਰ੍ਹੇ ਦਾ ਤੋਹਫ਼ਾ

mayor-copy-copyਬਰੈਂਪਟਨ ਸਿਟੀ ਕੌਂਸਲ ਵੱਲੋਂ ਟੈਕਸ ‘ਚ ਵਾਧਾ
ਸਿਟੀ ਦਾ ਇਨਫਰਾਸਟਰੱਕਚਰ ਮਜ਼ਬੂਤ ਕਰਨ ਅਤੇ ਸੜਕਾਂ ਲਈਹੋਰਬਜਟ ਉਪਲਬਧ ਕਰਵਾਉਣ ਦੇ ਨਾਂ ‘ਤੇ 3.3 ਫੀਸਦੀ ਟੈਕਸ ਵਧਾਇਆ
ਬਰੈਂਪਟਨ/ਬਿਊਰੋ ਨਿਊਜ਼ : ਸਿਟੀਆਫ਼ ਕੌਂਸਲ ਦੀ ਇਕ ਲੰਬੀਮੀਟਿੰਗ ਤੋਂ ਬਾਅਦਆਖਰਟੈਕਸਬਿਲ ‘ਚ 3.3 ਪ੍ਰਤੀਸ਼ਤਵਾਧੇ ਦੇ ਨਾਲ 2017 ਦੇ ਲਈ ਇਕ ਨਵਾਂ ਤੋਹਫ਼ਾ ਦੇ ਦਿੱਤਾ ਹੈ।ਹਾਲਾਂਕਿ ਕੌਂਸਲਰਜ਼ ਦਾਕਹਿਣਾ ਹੈ ਕਿ ਬਰੈਂਪਟਨ ਕੌਂਸਲ ਨੇ ਟੈਕਸਦੇਣਵਾਲਿਆਂ ਦੀਆਂ ਭਾਵਨਾਵਾਂ ਦਾਖਿਆਲ ਰੱਖਿਆ ਹੈ।
ਮੇਅਰਲਿੰਡਾਜੈਫਰੀਦੀਅਗਵਾਈ ‘ਚ ਕੌਂਸਲ ਨੇ ਇਹ ਸਭ ਤੋਂ ਘੱਟ ਟੈਕਸਬਿਲ ‘ਚ ਵਾਧਾਕੀਤਾ ਹੈ ਅਤੇ ਬਜਟ ‘ਚ ਵੀ ਉਸੇ ਅਨੁਪਾਤ ‘ਚ ਵਾਧਾਕੀਤਾ ਗਿਆ ਹੈ। ਇਸ ਨਾਲਸ਼ਹਿਰਦਾ ਇਨਫਰਾਸਟਰੱਕਚਰ ਮਜ਼ਬੂਤ ਬਣਾਉਣ ‘ਚ ਮਦਦਮਿਲੇਗੀ। ਕੌਂਸਲ ਦੀਮੀਟਿੰਗ ‘ਚ ਜੈਫਰੀ ਨੇ ਕਿਹਾ ਕਿ ਉਨ੍ਹਾਂ ਨੇ ਓਨਟਾਰੀਓਆਡੀਟਰਜਨਰਲਜਿਮਮੈਕਾਟਰਦੀਬੀਤੇ ਸਾਲ ਆਈ ਰਿਪੋਰਟ ਦੇ ਅਨੁਸਾਰ ਸਿਫਾਰਸ਼ਾਂ ਦਾਸਮਰਥਨਕੀਤਾਹੈ।
ਰਿਪੋਰਟ ‘ਚ ਨੌਕਰਸ਼ਾਹੀ ਦੀਕੰਮਦੀਸਮਰਥਾਅਤੇ ਰਿਜ਼ਰਵਫੰਡਾਂ ‘ਚ ਲਗਾਤਾਰ ਆ ਰਹੀਕਮੀ ਨੂੰ ਲੈ ਕੇ ਵੀਸਵਾਲ ਉਠਾਏ ਗਏ। 2017 ‘ਚ ਟੈਕਸ ‘ਚ ਵਾਧੇ ‘ਚ ਮੁੱਖ ਤੌਰ ‘ਤੇ ਸਪੈਸ਼ਲਟੈਕਸ ‘ਚ 2 ਫੀਸਦੀਦਾਵਾਧੇ ਨਾਲਸੜਕਾਂ ਆਦਿ ਦੇ ਲਈਜ਼ਿਆਦਾਫੰਡਮਿਲ ਸਕੇਗਾ। ਇਹ ਵੀਧਿਆਨ ਰੱਖਣ ਯੋਗ ਹੈ ਕਿ ਪੀਲ ‘ਚ ਇਹ ਵਾਧਾ 0.4 ਫੀਸਦੀ ਹੀ ਹੈ ਅਤੇ ਸਕੂਲਬੋਰਡ ਦੇ ਲਈ ਜ਼ੀਰੋ ਫੀਸਦੀਹੈ।ਬਰੈਂਪਟਨਦੀਰੈਜੀਡੈਂਸ਼ੀਅਲਪ੍ਰਾਪਰਟੀਟੈਕਸ ‘ਚ ਕੁੱਲ ਵਾਧਾ 2.3 ਪ੍ਰਤੀਸ਼ਤ ਜਾਂ 107 ਡਾਲਰ ਔਸਤ ਹੋਵੇਗੀ ਜਿਸ ਘਰਦਾ ਔਸਤ ਮੁੱਲ 443,300 ਹੋਵੇਗਾ।
ਬੁੱਧਵਾਰ ਨੂੰ ਕਈ ਕੌਂਸਲਰ ਮਹੀਨੇ ਤੋਂ ਜਾਰੀਵਰਕਸ਼ਾਪਅਤੇ ਬਜਟ’ਤੇ ਵਿਚਾਰ-ਵਟਾਂਦਰੇ ਤੋਂ ਬਾਅਦਆਖਰ ‘ਚ ਸਹਿਮਤੀਬਣ ਗਈ। ਕੁੱਝ ਮੁੱਦਿਆਂ ‘ਤੇ ਬਹਿਸ ਹੀ ਹੋਏ ਪ੍ਰੰਤੂ ਆਖਰ ‘ਚ ਸਭ ਕੁਝ ਤਹਿ ਹੋ ਗਿਆ। ਕੌਂਸਲਰਾਂ ਨੇ 2017 ਦੇ ਜ਼ਿਆਦਾਤਰ ਵਿੱਤੀ ਦਸਤਾਵੇਜ਼ਾਂ ‘ਤੇ ਡੂੰਘਾ ਵਿਚਾਰਕੀਤਾਅਤੇ ਇਨ੍ਹਾਂ ‘ਚ 631.6 ਮਿਲਨ ਦੇ ਅਪਰੇਟਿੰਗ ਬਜਟਅਤੇ 183.3 ਮਿਲੀਅਨਡਾਲਰਪੂਜੀਗਤਖਰਚ ਦੇ ਲਈਵੀਸਵੀਕਾਰਕਰਲਏ ਗਏ।
ਲੋਕਾਂ ਤੋਂ ਟੈਕਸ ਦੇ ਰੂਪ ‘ਚ ਇਕੱਠੇ ਕੀਤੇ ਪੈਸਿਆਂ ‘ਚੋਂ ਲੱਖਾਂ ਡਾਲਰਾਂ ਨੂੰ ਕਾਰਪੋਰੇਟਆਰਟਵਰਕ, ਇੰਪਲਾਈਜਿਮਅਤੇ ਅਪਗ੍ਰੇਡਿਡਸਟਾਫ਼ ਗੇਦਰਿੰਗ ਏਰੀਏ ਦੇ ਲਈ ਰੱਖਿਆ ਗਿਆ ਹੈ, ਜਿਸ ‘ਚ ਵੱਡੀਆਂ ਸਕਰੀਨਾਂ ਤੇ ਟੀਵੀਵੀਲਾਏ ਜਾਣਗੇ। ਕੌਂਸਲਰਾਂ ‘ਚ ਆਫਿਸਬਜਟ ਨੂੰ ਲੈ ਕੇ ਕਾਫ਼ੀਤੇਜਬਹਿਸਵੀ ਹੋਈ ਅਤੇ ਇਸ ਦੌਰਾਨ ਮੇਅਰਅਤੇ ਕੌਂਸਲਰਾਂ ਵਿਚਾਲੇ ਮਤਭੇਦ ਖੁੱਲ੍ਹ ਕੇ ਸਾਹਮਣੇ ਆ ਗਏ। ਕੌਂਸਲਰ ਡਗ ਵਹਾਈਲਜ਼ ਨੇ ਕੌਂਸਲ ਦੇ ਮੈਂਬਰਾਂ ਨੂੰ ਹੈਰਾਨਕਰਦੇ ਹੋਏ ਇਕ ਮਤਾਪੇਸ਼ਕਰ ਦਿੱਤਾ ਜਿਸ ‘ਚ ਕੌਂਸਲ ਦੇ ਕੁੱਲ ਡਿਕਸ਼ਨਰੀਬਜਟ ‘ਚ 5 ਲੱਖ ਡਾਲਰ ਦੇ ਘਾਟਦਾਮਤਾ ਰੱਖਿਆ ਗਿਆ।
ਅਚਾਨਕ ਲਿਆਂਦੇ ਮਤੇ ਦੀ ਨਿੰਦਾ
ਮੇਅਰਜੈਫਰੀ ਨੇ ਇਸ ਅਚਾਨਕਲਿਆਂਦੇ ਗਏ ਮਤੇ ਦੀਨਿੰਦਾਕੀਤੀਅਤੇ ਕਿਹਾ ਕਿ ਅਜਿਹਾ ਨਹੀਂ ਕੀਤਾ ਜਾ ਸਕਦਾਅਤੇ ਇਸ ਨਾਲ ਕੋਈ ਮਦਦਵੀਨਹੀਂ ਹੋਵੇਗੀ। ਇਸ ‘ਤੇ ਵਿਚਾਰਕਰਨ ਤੋਂ ਬਾਅਦ ਹੀ ਇਸ ਨੂੰ ਪੇਸ਼ਕੀਤਾਜਾਣਾਚਾਹੀਦਾ ਸੀ। ਜੈਫਰੀ ਨੂੰ 2014 ‘ਚ ਆਪਣੀ ਜਿੱਤ ਤੋਂ ਬਾਅਦਆਪਣੇ ਵੇਤਨ ‘ਚ 50 ਹਜ਼ਾਰਡਾਲਰਦੀ ਕਟੌਤੀ ਕਰਨ’ਤੇ ਕਾਫ਼ੀ ਉਤਸ਼ਾਹ ਵੀਮਿਲਿਆ ਸੀ। ਇਸ ਮਤੇ ਨੂੰ 83 ਵੋਟਾਂ ਨਾਲਪਾਸਕਰ ਦਿੱਤਾ ਗਿਆ ਅਤੇ ਗੇਲ ਮਾਈਲਜ਼ ਅਤੇ ਗੁਰਪ੍ਰੀਤ ਢਿੱਲੋਂ ਨੇ ਵੀ ਇਸ ਦਾਵਿਰੋਧਕੀਤਾ। ਉਨ੍ਹਾਂ ਦਾਕਹਿਣਾ ਸੀ ਕਿ ਇਸ ਕਦਮਨਾਲ ਕਿਸੇ ਨੂੰ ਕੋਈ ਫਾਇਦਾਨਹੀਂ ਹੋਵੇਗਾ। ਢਿੱਲੋਂ ਨੇ ਕਿਹਾ ਕਿ ਹਰ ਕਿਸੇ ਨੂੰ ਵੀ ਇਸ ਸਬੰਧ ‘ਚ ਗੰਭੀਰਤਾਨਾਲਵਿਚਾਰਕਰਨਾਚਾਹੀਦਾਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …