13 C
Toronto
Sunday, September 27, 2026
spot_img
Homeਜੀ.ਟੀ.ਏ. ਨਿਊਜ਼ਆਰਮੀ ਨਾਲ ਦੌੜੇ ਟਰੂਡੋ ਤੇ ਸੱਜਣ

ਆਰਮੀ ਨਾਲ ਦੌੜੇ ਟਰੂਡੋ ਤੇ ਸੱਜਣ

ਆਰਮੀ ਨਾਲ ਦੌੜੇ ਟਰੂਡੋ ਤੇ ਸੱਜਣਓਟਵਾ/ਬਿਊਰੋ ਨਿਊਜ਼ : ਓਟਵਾ ਵਿੱਚ ਕੈਨੇਡੀਅਨ ਆਰਮੀ ਰਨ ਵਿੱਚ ਇਸ ਵੀਕੈਂਡ ਵਿਸ਼ੇਸ਼ ਪਾਰਟੀਸੀਪੈਂਟ ਨੇ ਵੀ ਹਿੱਸਾ ਲਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਓਟਵਾ ਡਾਊਨਟਾਊਨ ਰਾਹੀਂ ਗੁਜ਼ਰੇ ਇਸ ਪੰਜ ਕਿਲੋਮੀਟਰ ਲੰਮੇ ਮੁਕਾਬਲੇ ਵਿੱਚ ਬਾਕਾਇਦਾ ਸ਼ਮੂਲੀਅਤ ਕੀਤੀ। ਟਰੂਡੋ ਨੇ 23:08.4 ਉੱਤੇ ਸਮਾਂ ਰਹਿੰਦਿਆਂ ਦੌੜ ਮੁਕੰਮਲ ਕੀਤੀ। ਉਹ 364ਵੀਂ ਥਾਂ ਉੱਤੇ ਰਹੇ। ਉਨ੍ਹਾਂ ਇਸ ਦੌੜ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ ਵੀ ਪਿੱਛੇ ਛੱਡ ਦਿੱਤਾ। ਸੱਜਣ 25:45.1 ਦਾ ਸਮਾਂ ਲੈ ਕੇ 945ਵੇਂ ਸਥਾਨ ਉੱਤੇ ਰਹੇ। ਇਸ ਦੌੜ ਵਿੱਚ ਹਿੱਸਾ ਲੈਣ ਵਾਲੇ ਕ੍ਰਿਸ ਕੋਚ ਨੇ ਐਤਵਾਰ ਨੂੰ ਟਰੂਡੋ ਨਾਲ ਮੁਲਾਕਾਤ ਕੀਤੀ। ਪੂਰੀ ਤਰ੍ਹਾਂ ਵਿਕਸਤ ਨਾ ਹੋਈਆਂ ਲੱਤਾਂ ਤੇ ਬਾਹਾਂ ਤੋਂ ਸੱਖਣੇ ਇਸ ਸ਼ਖਸ ਨੇ ਹਾਫ ਮੈਰਾਥਨ ਸਕੇਟਬੋਰਡ ਦੀ ਮਦਦ ਨਾਲ ਪੂਰੀ ਕੀਤੀ।
ਕੈਨੇਡਾ ਆਰਮੀ ਰਨ ਅਸਲ ਵਿੱਚ ਜ਼ਖ਼ਮੀ ਹੋਏ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਲਈ ਕਰਾਈ ਜਾਣ ਵਾਲੀ ਸਾਲਾਨਾ ਦੌੜ ਹੈ। ਇਹ ਦੌੜ ਦਾ 10ਵਾਂ ਅਡੀਸ਼ਨ ਸੀ। ਹਰ ਸਾਲ ਲੱਗਭਗ 150 ਲੋਕ ਇਸ ਦੌੜ ਵਿੱਚ ਹਿੱਸਾ ਲੈਂਦੇ ਹਨ। ਇਸ ਦੌੜ ਦੀ ਸ਼ੁਰੂਆਤ 2008 ਵਿੱਚ ਹੋਈ ਸੀ ਤੇ ਉਸ ਸਮੇਂ 700 ਦੌੜਾਕਾਂ ਨੇ ਇਸ ਵਿੱਚ ਹਿੱਸਾ ਲਿਆ ਸੀ। ਇਸ ਸਮੇਂ 22,000 ਲੋਕ ਇਸ ਮੈਰਾਥਨ ਵਿੱਚ ਹਿੱਸਾ ਲੈਣ ਲਈ ਆਉਂਦੇ ਹਨ।

 

RELATED ARTICLES
POPULAR POSTS