Breaking News
Home / ਜੀ.ਟੀ.ਏ. ਨਿਊਜ਼ / ਬਰਫੀਲੇ ਮੀਂਹ ਨੇ ਜਨਜੀਵਨ ਨੂੰ ਲਾਈ ਬਰੇਕ

ਬਰਫੀਲੇ ਮੀਂਹ ਨੇ ਜਨਜੀਵਨ ਨੂੰ ਲਾਈ ਬਰੇਕ

logo-2-1-300x105ਟੋਰਾਂਟੋ/ਬਿਊਰੋ ਨਿਊਜ਼  : ਬਰਫੀਲੇ ਮੀਂਹ ਕਾਰਨ ਪੱਛਮੀ ਤੇ ਉੱਤਰੀ ਟੋਰਾਂਟੋ ਵਿੱਚ ਜਨਜੀਵਨ ਦੀ ਗੱਡੀ ਲੀਹ ਤੋਂ ਉਤਰ ਗਈ ਹੈ। ਬਰਫੀਲੇ ਮੀਂਹ ਕਾਰਨ 38000 ਤੋਂ ਵੱਧ ਹਾਈਡਰੋ ਗਾਹਕਾਂ ਨੂੰ ਬਿਜਲੀ ਤੋਂ ਬਿਨਾ ਹੀ ਗੁਜ਼ਾਰਾ ਕਰਨਾ ਪੈ ਰਿਹਾ ਹੈ। ਬਰਫੀਲੇ ਮੀਂਹ ਕਾਰਨ ਬਿਜਲੀ ਦੀਆਂ ਤਾਰਾਂ ਉੱਤੇ ਅਤੇ ਦਰਖਤਾਂ ਦੀਆਂ ਟੁੱਟੀਆਂ ਹੋਈਆਂ ਟਾਹਣੀਆਂ ‘ਤੇ ਬਰਫ ਜੰਮ ਗਈ। ਉੱਤਰੀ ਇਲਾਕੇ ਵਿੱਚ ਸੇਵਾ ਦੇਣ ਵਾਲੀ ਪਾਵਰਸਟਰੀਮ ਕੰਪਨੀ ਨੇ ਦੱਸਿਆ ਕਿ ਵਾਅਨ, ਵੁੱਡਬ੍ਰਿੱਜ ਤੇ ਕਲੇਨਬਰਗ ਇਲਾਕਿਆਂ ਵਿੱਚ 28000 ਵਾਸੀਆਂ ਤੇ ਕਾਰੋਬਾਰੀਆਂ ਨੂੰ ਬਿਜਲੀ ਗੁੱਲ ਹੋਣ ਕਾਰਨ ਕਾਫੀ ਦਿੱਕਤ ਸਹਿਣੀ ਪੈ ਰਹੀ ਹੈ। ਓਨਟਾਰੀਓ ਹਾਈਡਰੋ ਵੱਲੋਂ ਫਰਗੁਸ, ਲਿਸਟੋਵਲ, ਕੈਂਬ੍ਰਿੱਜ ਤੇ ਕਿਨਕਾਰਡਾਈਨ ਇਲਾਕਿਆਂ ਵਿੱਚ ਆਪਣੇ 10,000 ਗਾਹਕਾਂ ਲਈ ਸੇਵਾਵਾਂ ਬਹਾਲ ਕਰਨ ਵਾਸਤੇ ਕਾਫੀ ਮਸ਼ੱਕਤ ਕੀਤੀ ਜਾ ਰਹੀ ਹੈ। ਸਵੇਰ ਤੱਕ ਇਨ੍ਹਾਂ ਇਲਾਕਿਆਂ ਵਿੱਚ ਬਿਜਲੀ ਬਹਾਲ ਹੋਣ ਦੀ ਉਮੀਦ ਹੈ। ਐਨਵਾਇਰਮੈਂਟ ਕੈਨੇਡਾ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਬਰਫੀਲੇ ਮੀਂਹ ਤੇ ਮੀਂਹ ਵਿੱਚ ਬਦਲਣ ਤੋਂ ਪਹਿਲਾਂ ਵੀਰਵਾਰ ਦੁਪਹਿਰ ਤੱਕ ਪੰਜ ਤੇ 20 ਮਿਲੀਮੀਟਰ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਬਰਫੀਲੇ ਮੀਂਹ ਦੇ ਬੰਦ ਹੋਣ ਤੋਂ ਬਾਅਦ ਕੁੱਝ ਇਲਾਕਿਆਂ ਵਿੱਚ 10 ਤੋਂ 25 ਮਿਲੀਮੀਟਰ ਤੱਕ ਮੀਂਹ ਪੈਣ ਦੀ ਵੀ ਪੇਸ਼ੀਨਿਗੋਈ ਐਨਵਾਇਰਮੈਂਟ ਕੈਨੇਡਾ ਵੱਲੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਡਫਰਿਨ ਪੀਲ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ, ਪੀਲ ਡਿਸਟ੍ਰਿਕਟ ਸਕੂਲ ਬੋਰਡ ਤੇ ਹਾਲਟਨ ਕੈਥੋਲਿਕ ਸਕੂਲਜ਼ ਵਿੱਚ ਹਾਲ ਦੀ ਘੜੀ ਕਲਾਸਾਂ ਰੱਦ ਕਰ ਦਿੱਤੀਆਂ  ਤੇ ਬੱਸਾਂ ਵੀ ਠੱਪ ਹਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …