Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ‘ਚ 1 ਅਕਤੂਬਰ ਤੋਂ ਘੱਟੋ ਘੱਟ ਤਨਖਾਹ 11.40 ਡਾਲਰ ਪ੍ਰਤੀ ਘੰਟਾ

ਓਨਟਾਰੀਓ ‘ਚ 1 ਅਕਤੂਬਰ ਤੋਂ ਘੱਟੋ ਘੱਟ ਤਨਖਾਹ 11.40 ਡਾਲਰ ਪ੍ਰਤੀ ਘੰਟਾ

logo-2-1-300x105ਕੈਨੇਡਾ ‘ਚ ਸਭ ਤੋਂ ਵੱਧ ਤਨਖਾਹ ਦੇਣ ਵਾਲਾ ਸੂਬਾ ਬਣਿਆ ਓਨਟਾਰੀਓ
ਟੋਰਾਂਟੋ/ ਬਿਊਰੋ ਨਿਊਜ਼
ਓਨਟਾਰੀਓ ਵਿਚ ਇਕ ਅਕਤੂਬਰ ਤੋਂ ਪ੍ਰਤੀ ਘੰਟਾ ਤਨਖ਼ਾਹ 11.40 ਡਾਲਰ ਹੋਵੇਗੀ। ਅਜੇ ਇਹ ਤਨਖ਼ਾਹ 11.25 ਡਾਲਰ ਪ੍ਰਤੀ ਘੰਟਾ ਹੈ। ਇਸ ਵਾਧੇ ਤੋਂ ਬਾਅਦ ਓਨਟਾਰੀਓ ਕੈਨੇਡਾ ਵਿਚ ਸਭ ਤੋਂ ਵਧੇਰੇ ਨਿਊਨਤਮ ਤਨਖ਼ਾਹ ਦੇਣ ਵਾਲਾ ਸੂਬਾ ਬਣ ਜਾਵੇਗਾ। ਓਨਟਾਰੀਓ ਸਰਕਾਰ ਨੇ ਇਸ ਸਬੰਧ ਵਿਚ ਕਾਫ਼ੀ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ, ਜਿਸ ‘ਤੇ ਹੁਣ ਅਮਲ ਕੀਤਾ ਜਾ ਰਿਹਾ ਹੈ।
ਨਵੇਂ ਨਿਯਮਾਂ ਅਨੁਸਾਰ ਲਿਕਰ ਸਰਵਰਸ, 18 ਸਾਲਾਂ ਤੋਂ ਘੱਟ ਉਮਰ ਦੇ ਵਿਦਿਆਰਥੀਆਂ, ਹੰਟਿੰਗ ਅਤੇ ਫ਼ਿਸ਼ਿੰਗ ਗਾਈਡਸ ਅਤੇ ਹੋਮਵਰਕਰਸ ਨੂੰ ਘੱਟੋ-ਘੱਟ ਵੇਜ ਰੇਟਸ ਅਨੁਸਾਰ ਵੇਤਨ ਦਾ ਭੁਗਤਾਨ ਮਿਲੇਗਾ। ਇਨ੍ਹਾਂ ਸਾਰਿਆਂ ਨੂੰ ਇਸ ਵਾਧੇ ਦਾ ਲਾਭ ਮਿਲੇਗਾ। ਘੱਟੋ-ਘੱਟ ਵੇਜ ਦੇ ਬਦਲਾਵਾਂ ਨੂੰ ਇਕ ਅਪ੍ਰੈਲ ਤੋਂ ਐਲਾਨੇ ਅਤੇ ਇਕ ਅਕਤੂਬਰ ਤੋਂ ਲਾਗੂ ਮੰਨਿਆ ਜਾਵੇਗਾ। ਤਨਖ਼ਾਹ ਵਿਚ ਵਾਧਾ ਇੰਪਲਾਈਮੈਂਟ ਸਟੈਂਡਰਡਸ ਐਕਟ, 2000 ਵਿਚ ਕੀਤੇ ਗਏ ਬਦਲਾਵਾਂ ਦੇ ਕਾਰਨ ਹੋਏ ਹਨ ਅਤੇ ਇਸ ਦਾ ਆਧਾਰ ਓਨਟਾਰੀਓ ਕੰਜ਼ਿਊਮਰ ਪ੍ਰਾਈਜ਼ ਇੰਡੈਕਸ ਵਿਚ ਆਇਆ ਬਦਲਾਓ ਹੈ, ਜਿਸ ਦੀ ਸਿਫ਼ਾਰਿਸ਼ ਘੱਟੋ-ਘੱਟ ਵੇਜ ਐਡਵਾਈਜ਼ਰੀ ਪੈਨਲ ਦੁਆਰਾ ਕੀਤੀ ਗਈ ਹੈ। ਇਸ ਵਾਧੇ ਦੇ ਨਾਲ ਸਰਕਾਰ ਓਨਟਾਰੀਓ ਵਿਚ ਇਕਨੋਮੀ ਨੂੰ ਮਜਬੂਤੀ ਦੇਣ ਦੇ ਨਾਲ ਹੀ ਨਵੇਂ ਰੁਜ਼ਗਾਰਾਂ ਨੂੰ ਵੀ ਵਧਾਉਣਾ ਚਾਹੁੰਦੀ ਹੈ।
ਸਰਕਾਰ ਆਪਣੇ ਚਾਰ ਸੂਤਰੀ ਪ੍ਰੋਗਰਾਮ ਤਹਿਤ ਨੌਜਵਾਨਾਂ ਦੀ ਪ੍ਰਤਿਭਾ ਅਤੇ ਹੁਨਰ ਵਿਚ ਨਿਵੇਸ਼ ਕਰ ਰਹੀ ਹੈ ਅਤੇ ਨੌਜਵਾਨਾਂ ਨੂੰ ਬਿਹਤਰ ਰੁਜ਼ਗਾਰ ਪ੍ਰਾਪਤ ਕਰਨ ਵਿਚ ਮਦਦ ਕਰ ਰਹੀ ਹੈ। ਉਥੇ, ਉਨ੍ਹਾਂ ਨੂੰ ਹਾਈ ਕੁਆਲਿਟੀ ਕਾਲਜ ਅਤੇ ਯੂਨੀਵਰਸਿਟੀ ਐਜੂਕੇਸ਼ਨ ਪ੍ਰਾਪਤ ਕਰਨ ਵਿਚ ਵੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਟਿਊਸ਼ਨ ਫ਼ੀਸ ਵੀ ਮੁਫ਼ਤ ਕੀਤੀ ਜਾ ਰਹੀ ਹੈ। ਇਸ ਮੌਕੇ ‘ਤੇ ਲੇਬਰ ਮੰਤਰੀ ਕੇਵਿਨ ਫਲੇਇਨ ਨੇ ਕਿਹਾ ਕਿ ਲੋਕਾਂ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਰਾਜ ਵਿਚ ਘੱਟੋ-ਘੱਟ ਤਨਖ਼ਾਹ ਨੂੰ ਤੈਅ ਕਰਨ ਲਈ ਇਕ ਨਿਰੰਤਰ, ਪਾਰਦਰਸ਼ੀ ਅਤੇ ਤੈਅ ਪ੍ਰਕਿਰਿਆ ਦੀ ਪਾਲਣਾ ਕੀਤੀ ਜਾ ਰਹੀ ਹੈ। ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਵਰਕਰਾਂ ਨੂੰ ਸਾਲਾਨਾ ਤੌਰ ‘ਤੇ ਤਨਖਾਹ ਵਾਧਾ ਪ੍ਰਾਪਤ ਹੋਵੇ ਤਾਂ ਜੋ ਉਹ ਮਹਿੰਗਾਈ ਅਨੁਸਾਰ ਆਪਣੇ ਆਪ ਨੂੰ ਸਮਰੱਥ ਬਣਾ ਸਕਣ। ਇਹ ਵੀ ਮਹੱਤਵਪੂਰਨ ਹੈ ਕਿ ਅਸੀਂ ਕਾਰੋਬਾਰੀਆਂ ਨੂੰ ਵੀ ਤਨਖ਼ਾਹ ਵਾਧੇ ਲਈ ਆਪਣੇ ਆਪ ਨੂੰ ਤਿਆਰ ਕਰਨ ਲਈ ਉਚਿਤ ਸਮਾਂ ਦੇ ਸਕੀਏ ਤਾਂ ਜੋ ਉਹ ਤੈਅ ਸਮੇਂ ‘ਤੇ ਵਰਕਰਾਂ ਨੂੰ ਵਧੀ ਹੋਈ ਤਨਖ਼ਾਹ ਦੇ ਸਕਣ। ਇਸ ਨਾਲ ਸਾਰਿਆਂ ਲਈ ਇਕ ਸਮਰੱਥ ਸਮਾਜ ਅਤੇ ਇਕ ਸੰਪੂਰਨ ਆਰਥਿਕਤਾ ਬਣਾਈ ਜਾ ਸਕੇਗੀ।

Check Also

ਲਿਬਰਲ ਕਾਕਸ ਦੇ ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨੇ ਪਾਰਲੀਮੈਂਟ ਹਿੱਲ ‘ਤੇ ਮਿਲ ਕੇ ਮਨਾਈ ਵਿਸਾਖੀ

ਔਟਵਾ/ਬਿਊਰੋ ਨਿਊਜ਼ : ਪੰਜਾਬ ਦਾ ਮਹਾਨ ਇਤਿਹਾਸਕ ਤੇ ਸੱਭਿਆਚਾਰਕ ਤਿਓਹਾਰ ‘ਵਿਸਾਖੀ’ ਜੋ ਕਿ ਦੇਸੀ ਮਹੀਨੇ …