ਮਿਸੀਸਾਗਾ/ਬਿਊਰੋ ਨਿਊਜ਼
ਓਨਟਾਰੀਓ ਸਰਕਾਰ ਪੀਲ ਰੀਜਨਲ ਪੁਲਿਸ ਦੀ ਮਦਦ ਦੇ ਲਈ ਨਿਗਰਾਨੀ ਤਕਨੀਕ ਦਾ ਦਾਇਰਾ ਵਧਾ ਰਹੀ ਹੈ ਅਤੇ ਇਸ ਸਬੰਧ ‘ਚ 4 ਲੱਖ 10 ਹਜ਼ਾਰ ਡਾਲਰ ਦਾ ਨਿਵੇਸ਼ ਕਰ ਰਹੀ ਹੈ। ਇਸ ਸਿਸਟਮ ਨਾਲ ਤੇਜ ਅਤੇ ਅਗ੍ਰੈਸਿਵ ਡਰਾਈਵਿੰਗ ਕਰਨ ਵਾਲਿਆਂ ‘ਤੇ ਨਜ਼ਰ ਰੱਖੀ ਜਾ ਸਕੇਗੀ, ਨਾਲ ਹੀ ਕੈਨੇਡਾ ਦੇ ਸਭ ਤੋਂ ਭੀੜ-ਭੜੱਕੇ ਵਾਲੇ ਹਾਈਵੇ ‘ਤੇ ਗੰਨ ਅਤੇ ਗੈਂਗਵਾਰ ‘ਤੇ ਕਾਬੂ ਪਾਉਣ ‘ਚ ਵੀ ਮਦਦ ਮਿਲੇਗੀ। ਨਵਾਂ ਕਲੋਜ਼ਡ ਸਰਕਿਟ ਟੈਲੀਵਿਜ਼ਨ ਸੀਸੀਟੀਵੀ ਸਰਵੁਲੈਂਸ ਸਿਸਟਮ ਨੂੰ ਹਾਈਵੇ 410 ਅਤੇ 403 ‘ਤੇ ਲਗਾਇਆ ਜਾਵੇਗਾ। ਇਸ ਨਾਲ ਪੁਲਿਸ ਅਧਿਕਾਰੀ ਖਤਰਨਾਕ ਢੰਗ ਨਾਲ ਡ੍ਰਾਈਵਿੰਗ ਕਰਨ ਵਾਲਿਆਂ ਦੀ ਤੁਰੰਤ ਪਹਿਚਾਣ ਕਰਕੇ ਉਨ੍ਹਾਂ ਦੇ ਖਿਲਾਫ਼ ਮਾਮਲਾ ਦਰਜ ਕਰ ਸਕਣਗੇ। ਇਸ ਨਾਲ ਆਮ ਲੋਕਾਂ ਦੀ ਸੁਰੱਖਿਆ ਵੀ ਬੇਹਤਰ ਹੋਵੇਗੀ। ਸਾਲਿਸਟਰ ਜਨਰਲ ਸਿਲਵੀਆ ਜੋਨਸ ਨੇ ਕਿਹਾ ਕਿ ਸਪੀਡਿੰਗ, ਸਟਰੀਟ ਰੇਸਿੰਗ ਅਤੇ ਸਟੰਟ ਡ੍ਰਾਈਵਿੰਗ ਆਦਿ ਅਪਰਾਧਿਕ ਗਤੀਵਿਧੀਆਂ ਹਨ ਅਤੇ ਇਸ ਨਾਲ ਆਮ ਲੋਕਾਂ ਦੇ ਲਈ ਖਤਰਾ ਵਧਿਆ ਹੈ। ਇਸ ਨਵੇਂ ਨਿਵੇਸ਼ ਨਾਲ ਸੜਕਾਂ ‘ਤੇ ਸੁਰੱਖਿਆ ਦਾ ਪੱਧਰ ਵਧੇਗਾ।
ਪੀਲ ਰੀਜਨਲ ਚੀਫ਼ ਨਿਸ਼ਾਨ ਦੁਰਿਯਾਅੱਪਾ ਨੇ ਕਿਹਾ ਕਿ ਇਸ ਸਾਲ ‘ਚ ਸੜਕ ਹਾਦਸਿਆਂ ‘ਚ ਸਾਡੀ ਕਮਿਊਨਿਟੀ ਨੇ 36 ਵਿਅਕਤੀਆਂ ਦੀ ਜਾਨ ਗੁਆਈ ਹੈ। ਇਸ ‘ਚ ਜ਼ਿਆਦਾਤਰ ਹਾਦਸਿਆਂ ਦਾ ਕਾਰਨ ਤੇਜ਼ ਡ੍ਰਾਈਵਿੰਗ ਸੀ। ਲੋਕਾਂ ਦੇ ਇਸ ਵਿਵਹਾਰ ‘ਤੇ ਰੋਕ ਲਗਾਉਣੀ ਹੋਵੇਗੀ। ਇਸ ਨਿਵੇਸ਼ ਨੂੰ 6 ਮਿਲੀਅਨ ਡਾਲਰ ਦੇ ਨਵੇਂ ਓਨਟਾਰੀਓ ਸੀਸੀਟੀਵੀ ਗ੍ਰਾਂਟ ਪ੍ਰੋਗਰਾਮ ਦੇ ਤਹਿਤ ਜਾਰੀ ਕੀਤਾ ਜਾਵੇਗਾ, ਜੋ ਕਿ ਅਗਲੇ ਤਿੰਨ ਸਾਲ ਦੇ ਲਈ ਹੈ। ਇਸ ‘ਚ ਲਗਾਤਾਰ ਰਾਜ ‘ਚ ਸੀਸੀਟੀਵੀ ਸਿਸਟਮ ਦਾ ਵਿਸਥਾਰ ਕੀਤਾ ਜਾਵੇਗਾ।
ਓਨਟਾਰੀਓ ਨੇ ਪੀਲ ਰੀਜਨ ‘ਚ ਹਾਈਵੇ ‘ਤੇ ਵੀਡੀਓ ਨਿਗਰਾਨੀ ਦਾ ਦਾਇਰਾ ਵਧਾਇਆ
RELATED ARTICLES