8.7 C
Toronto
Friday, October 17, 2025
spot_img
Homeਜੀ.ਟੀ.ਏ. ਨਿਊਜ਼ਬਰੈਂਪਟਨ ਵਿਚ ਸੜਕ ਹਾਦਸੇ ਦੌਰਾਨ ਪੰਜਾਬੀ ਮੁਟਿਆਰ ਦੀ ਮੌਤ

ਬਰੈਂਪਟਨ ਵਿਚ ਸੜਕ ਹਾਦਸੇ ਦੌਰਾਨ ਪੰਜਾਬੀ ਮੁਟਿਆਰ ਦੀ ਮੌਤ

ਬਰੈਂਪਟਨ/ਭਗਤਾ ਭਾਈ : ਬਰੈਂਪਟਨ ਵਿਚ ਪਿਛਲੇ ਦਿਨੀਂ ਸੜਕ ਹਾਦਸੇ ਦੌਰਾਨ ਇਕ ਪੰਜਾਬੀ ਮੁਟਿਆਰ ਜਸਮੀਨ ਕੌਰ ਗੋਂਦਾਰਾ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਉਚੇਰੀ ਪੜ੍ਹਾਈ ਲਈ ਬੀਤੇ ਸਾਲ ਅਗਸਤ ਮਹੀਨੇ ਕੈਨੇਡਾ ਪਹੁੰਚੀ ਪਿੰਡ ਜਲਾਲ ਦੀ 21 ਸਾਲਾ ਵਿਆਹੁਤਾ ਲੜਕੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਜਸਮੀਨ ਕੌਰ ਗੋਂਦਾਰਾ ਪੁੱਤਰੀ ਸੁਖਮੰਦਰ ਸਿੰਘ ਕਾਲਾ ਵਾਸੀ ਜਲਾਲ ਦਾ ਬੀਤੇ ਸਾਲ 5 ਅਗਸਤ ਨੂੰ ਵਿਆਹ ਹੋਇਆ ਸੀ। ਉਪਰੰਤ ਜਸਮੀਨ 25 ਅਗਸਤ ਨੂੰ ਉਚੇਰੀ ਪੜ੍ਹਾਈ ਲਈ ਕੈਨੇਡਾ ਪਹੁੰਚ ਗਈ ਸੀ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਸਮੀਨ ਕੌਰ ਕੈਨੇਡਾ ਵਿੱਚ ਆਪਣੇ ਘਰ ਪਰਤਦੇ ਸਮੇਂ ਵਾਪਰੇ ਸੜਕ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਹਾਲਤ ਗੰਭੀਰ ਹੋਣ ਕਾਰਨ ਉਸ ਦੀ ਮੌਤ ਹੋ ਗਈ।

 

RELATED ARTICLES
POPULAR POSTS