ਵੈਨਕੂਵਰ : ਚੀਨ, ਹਾਂਗਕਾਂਗ ਤੇ ਮਕਾਓ ਤੋਂ ਕੈਨੇਡਾ ਆਉਣ ਵਾਲੇ ਟਰੈਵਲਰਜ਼ ਲਈ ਨੈਗੇਟਿਵ ਕੋਵਿਡ-19 ਟੈਸਟ ਪੇਸ਼ ਕਰਨਾ ਲਾਜ਼ਮੀ ਹੋ ਗਿਆ ਹੈ। ਪਿਛਲੇ ਹਫਤੇ ਕੈਨੇਡੀਅਨ ਸਰਕਾਰ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਚੀਨ ਤੋਂ ਆਉਣ ਵਾਲੇ ਟਰੈਵਲਰਜ਼ ਨੂੰ ਜਹਾਜ਼ ਚੜ੍ਹਨ ਤੋਂ 48 ਘੰਟੇ ਪਹਿਲਾਂ ਕਰਵਾਏ ਗਏ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਪੇਸ਼ ਕਰਨੀ ਹੋਵੇਗੀ। ਅਮਰੀਕਾ ਦੇ ਨਾਲ-ਨਾਲ ਕਈ ਯੂਰਪੀਅਨ ਦੇਸ਼ਾਂ ਵਲੋਂ ਵੀ ਚੀਨ ਤੋਂ ਆਉਣ ਵਾਲੇ ਟਰੈਵਲਰਜ਼ ਲਈ ਇਸੇ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਗਏ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦੀ ਤਰਜਮਾਨ ਨੇ ਇਸ ਹਫਤੇ ਇਨ੍ਹਾਂ ਦੇਸ਼ਾਂ ਵਲੋਂ ਕੀਤੀਆਂ ਇਸ ਤਰ੍ਹਾਂ ਦੀਆਂ ਤਬਦੀਲੀਆਂ ਦੀ ਨਿਖੇਧੀ ਕੀਤੀ ਸੀ ਤੇ ਇਹ ਵੀ ਆਖਿਆ ਸੀ ਕਿ ਕੁਝ ਦੇਸ਼ ਕੋਵਿਡ-19 ਮਾਪਦੰਡਾਂ ਨੂੰ ਸਿਆਸੀ ਕਾਰਨਾਂ ਕਰਕੇ ਵਰਤ ਰਹੇ ਹਨ ਤੇ ਚੀਨ ਵਲੋਂ ਇਸ ਲਈ ਜਵਾਬੀ ਕਾਰਵਾਈ ਕੀਤੀ ਜਾਵੇਗੀ।
ਚੀਨ ਤੋਂ ਕੈਨੇਡਾ ਆਉਣ ਵਾਲੇ ਟ੍ਰੈਵਲਰਜ਼ ਲਈ ਨੈਗੇਟਿਵ ਕੋਵਿਡ ਟੈਸਟ ਪੇਸ਼ ਕਰਨਾ ਹੋਇਆ ਲਾਜ਼ਮੀ
RELATED ARTICLES

