Breaking News
Home / ਜੀ.ਟੀ.ਏ. ਨਿਊਜ਼ / ਹੁਣ ਬਾਲਗਾਂ ਲਈ ਕੋਲਡ ਅਤੇ ਫਲੂ ਦੀਆਂ ਦਵਾਈਆਂ ਲੱਭਣੀਆਂ ਹੋਈਆਂ ਮੁਸ਼ਕਿਲ

ਹੁਣ ਬਾਲਗਾਂ ਲਈ ਕੋਲਡ ਅਤੇ ਫਲੂ ਦੀਆਂ ਦਵਾਈਆਂ ਲੱਭਣੀਆਂ ਹੋਈਆਂ ਮੁਸ਼ਕਿਲ

ਐਮੌਕਸੀਲਿਨ ਦੀ ਵੀ ਪੈਦਾ ਹੋਈ ਘਾਟ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੀਆਂ ਫਾਰਮੇਸੀਜ਼ ਦੀਆਂ ਸੈਲਫਾਂ ਉੱਤੇ ਪਿਛਲੇ ਕਈ ਮਹੀਨਿਆਂ ਤੋਂ ਲੋੜੀਂਦੀਆਂ ਦਵਾਈਆਂ ਨਹੀਂ ਮਿਲ ਰਹੀਆਂ ਤੇ ਹੁਣ ਬਾਲਗਾਂ ਦੀ ਕੋਲਡ ਤੇ ਫਲੂ ਦੀ ਦਵਾਈ ਲੱਭਣੀ ਵੀ ਦਿਨ-ਬ-ਦਿਨ ਮੁਸ਼ਕਿਲ ਹੁੰਦੀ ਜਾ ਰਹੀ ਹੈ। ਫਾਰਮਾਸਿਸਟਸ ਨੇ ਦੱਸਿਆ ਕਿ ਇੱਕ ਵਾਰੀ ਫਿਰ ਮੰਗ ਵਧ ਜਾਣ ਦੇ ਬਾਵਜੂਦ ਉਹ ਇਸ ਤਰ੍ਹਾਂ ਦੀਆਂ ਦਵਾਈਆਂ ਨਾਲ ਆਪਣੀਆਂ ਸੈਲਫਾਂ ਨੂੰ ਭਰਨ ਤੋਂ ਅਸਮਰੱਥ ਹਨ। ਪਰ ਦੂਜੇ ਪਾਸੇ ਬੱਚਿਆਂ ਦੀਆਂ ਐਂਟੀਬਾਇਓਟਿਕਸ ਦੇ ਸਬੰਧ ਵਿੱਚ ਚੰਗੀ ਖਬਰ ਸੁਣਨ ਨੂੰ ਮਿਲ ਸਕਦੀ ਹੈ। ਓਨਟਾਰੀਓ ਫਾਰਮਾਸਿਸਟਸ ਐਸੋਸੀਏਸ਼ਨ (ਓਪੀਏ) ਦੀ ਡਾ. ਜੈਨ ਬਲਚਰ ਨੇ ਆਖਿਆ ਕਿ ਪਿਛਲੇ ਅੱਠ ਮਹੀਨਿਆਂ ਤੋਂ ਕੁੱਝ ਬਰੈਂਡਸ ਦੀਆਂ ਦਵਾਈਆਂ ਦਾ ਸਟਾਕ ਘੱਟ ਪਾਇਆ ਜਾ ਰਿਹਾ ਹੈ ਪਰ ਹੁਣ ਇਹ ਘਾਟ ਕਾਫੀ ਵੱਧ ਗਈ ਹੈ।
ਦਵਾਈਆਂ ਦੀ ਘਾਟ ਉਸ ਸਮੇਂ ਸਾਹਮਣੇ ਆਉਣੀ ਸ਼ੁਰੂ ਹੋਈ ਜਦੋਂ ਵਾਇਰਸ, ਇਨਫਲੂਐਂਜਾ, ਕੋਵਿਡ-19 ਤੇ ਆਰਐਸਵੀ ਨੇ ਇੱਕਠਿਆਂ ਧਾਵਾ ਬੋਲ ਦਿੱਤਾ। ਵੱਡੀ ਗਿਣਤੀ ਬੱਚੇ ਬਿਮਾਰ ਪੈਣ ਲੱਗੇ ਤੇ ਕਈਆਂ ਨੂੰ ਗਲੇ ਪੱਕਣ ਤੇ ਨਿਮੋਨੀਆ ਵਰਗੀਆਂ ਬੈਕਟੀਰੀਅਲ ਇਨਫੈਕਸ਼ਨਜ ਦਾ ਸਾਹਮਣਾ ਕਰਨਾ ਪਿਆ, ਇਹ ਬਿਮਾਰੀਆਂ ਉਹ ਹਨ ਜਿਨ੍ਹਾਂ ਦਾ ਇਲਾਜ ਐਂਟੀਬਾਇਓਟਿਕਸ ਨਾਲ ਕੀਤਾ ਜਾਂਦਾ ਹੈ ਤੇ ਐਂਟੀਬਾਇਓਟਿਕਸ ਦੀ ਸਪਲਾਈ ਕਾਫੀ ਮੱਠੀ ਚੱਲ ਰਹੀ ਹੈ। ਅਕਤੂਬਰ ਦੇ ਮੱਧ ਤੋਂ ਹੀ ਓਨਟਾਰੀਓ ਦੇ ਮਾਪੇ ਬੱਚਿਆਂ ਲਈ ਦਵਾਈਆਂ ਵਾਸਤੇ ਮਾਰੇ ਮਾਰੇ ਫਿਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਨਵਰੀ ਦੇ ਅੰਤ ਤੱਕ ਕੈਨੇਡਾ ਕੋਲ ਬੱਚਿਆਂ ਲਈ ਐਮੌਕਸੀਲਿਨ ਦੀ 12 ਹਫਤਿਆਂ ਦੀ ਸਪਲਾਈ ਹੀ ਬਚੀ ਹੋਵੇਗੀ। ਜੂਨੋ ਫਾਰਮਾਸਿਊਟੀਕਲ ਦੇ ਪ੍ਰੈਜੀਡੈਂਟ ਤੇ ਸੀਈਓ ਮਾਰਕ ਮੈਂਟਲ ਨੇ ਆਖਿਆ ਕਿ ਉਨ੍ਹਾਂ ਦੀ ਕੰਪਨੀ ਹੈਲਥ ਕੈਨੇਡਾ ਨਾਲ ਰਲ ਕੇ ਕੰਮ ਕਰ ਰਹੀ ਹੈ ਤੇ ਉਸ ਨੂੰ ਇੰਟਰਨੈਸਨਲ ਸਪਲਾਈ ਦੀਆਂ 100,000 ਯੂਨਿਟਸ ਇੰਪੋਰਟ ਕਰਨ ਦੀ ਮਨਜੂਰੀ ਮਿਲੀ ਹੈ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …