ਪਹਿਲਾਂ ਕੈਨੇਡਾ ਨੇ ਕੱਢੇ ਸਨ ਰੂਸ ਦੇ 4 ਡਿਪਲੋਮੇਟ
ਹੁਣ ਰੂਸ ਨੇ ਵੀ ਕੈਨੇਡਾ ਦੇ ਚਾਰ ਡਿਪਲੋਮੇਟਾਂ ਨੂੰ ਦਿੱਤਾ ਦੇਸ਼ ਨਿਕਾਲਾ
ਕੈਨੇਡਾ, ਅਮਰੀਕਾ ਤੇ ਰੂਸ ਵਿਚਾਲੇ ਤਣਾਅ ਪਹੁੰਚਿਆ ਸਿਖਰ ‘ਤੇ, ਨਾਗਰਿਕ ਚਿੰਤਾ ਵਿਚ
ਟੋਰਾਂਟੋ/ਬਿਊਰੋ ਨਿਊਜ਼ : ਯੂ.ਕੇ ਵਿਚ ਸਾਬਕਾ ਜਾਸੂਸ ਅਤੇ ਉਸ ਦੀ ਧੀ ਨੂੰ ਕਥਿਤ ਤੌਰ ‘ਤੇ ਜ਼ਹਿਰ ਦੇਣ ਦੇ ਮਾਮਲੇ ਨੇ ਤੂਲ ਫੜ ਲਿਆ ਹੈ ਅਤੇ ਇਹ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ। ਰੂਸ, ਅਮਰੀਕਾ ਅਤੇ ਕੈਨੇਡਾ ਆਦਿ ਦੇਸ਼ਾਂ ਵਿਚ ਤਣਾਅ ਵਧਦਾ ਹੀ ਜਾ ਰਿਹਾ ਹੈ। ਕੁੱਝ ਦਿਨ ਪਹਿਲਾਂ ਕੈਨੇਡਾ ਨੇ ਰੂਸ ਦੇ 4 ਡਿਪਲੋਮੈਟਾਂ ਨੂੰ ਆਪਣੇ ਦੇਸ਼ ਵਿਚੋਂ ਕੱਢਣ ਦਾ ਐਲਾਨ ਕੀਤਾ ਸ। ਇਸ ਮਗਰੋਂ ਰੂਸ ਨੇ ਵੀ 4 ਕੈਨੇਡੀਅਨ ਡਿਪਲੋਮੈਟਾਂ ਨੂੰ ਬਾਹਰ ਕੱਢਣ ਦਾ ਫੈਸਲਾ ਸੁਣਾ ਦਿੱਤਾ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਈ-ਮੇਲ ਰਾਹੀਂ ਦੱਸਿਆ ਸੀ ਕਿ ਰੂਸ ਸਰਕਾਰ ਵੱਲੋਂ 4 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਦਰਜਨਾਂ ਭਰ ਯੂਰਪੀਅਨ ਮੁਲਕਾਂ ਵੱਲੋਂ ਇਸ ਸਬੰਧ ਵਿੱਚ ਕੱਢੇ ਗਏ ਰੂਸੀ ਡਿਪਲੋਮੈਟਸ ਦੀ ਤਰਜ਼ ਉੱਤੇ ਫਰੀਲੈਂਡ ਵੱਲੋਂ ਵੀ ਪਿਛਲੇ ਦਿਨੀਂ ਚਾਰ ਰੂਸੀ ਡਿਪਲੋਮੈਟਾਂ ਨੂੰ ਕੈਨੇਡਾ ‘ਚੋਂ ਕੱਢਣ ਦਾ ਐਲਾਨ ਕੀਤਾ ਗਿਆ ਸੀ ਅਤੇ ਇਸ ਤੋਂ ਬਾਅਦ ਰੂਸ ਵੱਲੋਂ ਇਹ ਕਦਮ ਚੁੱਕਿਆ ਗਿਆ।
4 ਮਾਰਚ, 2018 ਨੂੰ ਰੂਸ ਦੇ ਜਾਸੂਸ ਸਰਜੇਈ ਸਕ੍ਰਿਪਲ ਅਤੇ ਉਸ ਦੀ ਧੀ ਯੂਲੀਆ ਨੂੰ ਯੂ. ਕੇ. ਵਿਚ ਕਥਿਤ ਤੌਰ ‘ਤੇ ਜ਼ਹਿਰ ਦਿੱਤਾ ਗਿਆ ਸੀ ਅਤੇ ਉਨ•ਾਂ ਦਾ ਇਲਾਜ ਚੱਲ ਰਿਹਾ ਹੈ। ਜਿਸ ਹਸਪਤਾਲ ਵਿਚ ਉਨ•ਾਂ ਦਾ ਇਲਾਜ ਚੱਲ ਰਿਹਾ ਹੈ, ਉੱਥੋਂ ਦੇ ਡਾਕਟਰਾਂ ਨੇ ਦੱਸਿਆ ਕਿ 33 ਸਾਲਾ ਯੂਲੀਆ ਦੀ ਸਿਹਤ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ ਅਤੇ ਉਸ ਦੇ ਪਿਤਾ ਦੀ ਹਾਲਤ ਅਜੇ ਵੀ ਗੰਭੀਰ ਹੈ। ਫਰੀਲੈਂਡ ਦੇ ਪ੍ਰੈੱਸ ਸਕੱਤਰ ਅਦਾਮ ਅਸਟਨ ਨੇ ਕਿਹਾ,”ਅਸੀਂ ਪ੍ਰਭਾਵਿਤ ਹੋਏ ਡਿਪਲੋਮੈਟਾਂ ਨੂੰ ਕੈਨੇਡਾ ਵਾਪਸ ਲਿਆਉਣ ਅਤੇ ਉਨ•ਾਂ ਨੂੰ ਤੇ ਉਨ•ਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦੇਣ ਲਈ ਕੋਸ਼ਿਸ਼ ਕਰਾਂਗੇ।” ਇਸ ਤਹਿਤ ਹੁਣ ਤਕ ਅਮਰੀਕਾ ਨੇ 60 ਰੂਸੀ ਡਿਪਲੋਮੈਟ, ਜਰਮਨੀ ਨੇ 4 ਰੂਸੀ ਡਿਪਲੋਮੈਟ, ਪੋਲੈਂਡ ਨੇ 4 ਰੂਸੀ ਡਿਪਲੋਮੈਟ ਅਤੇ ਬ੍ਰਿਟੇਨ ਨੇ 23 ਰੂਸੀ ਡਿਪਲੋਮੈਟਾਂ ਤੇ ਕੈਨੇਡਾ ਨੇ 4 ਰੂਸੀ ਡਿਪਲੋਮੈਟਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …