18.5 C
Toronto
Sunday, September 14, 2025
spot_img
Homeਜੀ.ਟੀ.ਏ. ਨਿਊਜ਼ਬਰੈਂਪਟਨ ਵਿੱਚ ਪੰਜਾਬੀ ਮੁਟਿਆਰ ਦੇ ਕਤਲ ਦਾ ਮਾਮਲਾ

ਬਰੈਂਪਟਨ ਵਿੱਚ ਪੰਜਾਬੀ ਮੁਟਿਆਰ ਦੇ ਕਤਲ ਦਾ ਮਾਮਲਾ

ਪਵਨਪ੍ਰੀਤ ਕੌਰ ਦੇ ਮਾਪਿਆਂ ਨੇ ਮੁਲਜ਼ਮ ਲਈ ਮੰਗੀ ਸਖਤ ਸਜ਼ਾ
ਲੁਧਿਆਣਾ : ਬਰੈਂਪਟਨ ਵਿਚ ਬੀਤੇ ਦਿਨੀਂ ਅਣਪਛਾਤੇ ਵਿਅਕਤੀ ਨੇ ਗੋਲੀਆਂ ਮਾਰ ਕੇ ਪਵਨਪ੍ਰੀਤ ਕੌਰ ਦੀ ਹੱਤਿਆ ਕਰ ਦਿੱਤੀ ਸੀ। ਉਸਦੀ ਮ੍ਰਿਤਕ ਦੇਹ ਉਸਦੇ ਜੱਦੀ ਪਿੰਡ ਕੁਲਾਹੜ ਜ਼ਿਲ੍ਹਾ (ਲੁਧਿਆਣਾ) ਪੁੱਜੀ, ਜਿਸਦਾ ਸੈਂਕੜੇ ਨਮ ਅੱਖਾਂ ਨਾਲ ਸਸਕਾਰ ਕੀਤਾ ਗਿਆ। ਦੱਸਿਆ ਗਿਆ ਕਿ ਪਵਨਪ੍ਰੀਤ ਕੌਰ ਕਰੀਬ ਚਾਰ ਸਾਲ ਪਹਿਲਾਂ ਸਟੱਡੀ ਵੀਜ਼ੇ ‘ਤੇ ਕੈਨੇਡਾ ਦੇ ਟੋਰਾਂਟੋ ਸ਼ਹਿਰ ਗਈ ਸੀ ਜੋ ਪੜ੍ਹਾਈ ਮੁਕੰਮਲ ਕਰਨ ਉਪਰੰਤ ਵਰਕ ਪਰਮਿਟ ‘ਤੇ ਬਰੈਂਪਟਨ ਦੇ ਇਕ ਗੈਸ ਸਟੇਸ਼ਨ ‘ਤੇ ਕੰਮ ਕਰਦੀ ਸੀ, ਜਿੱਥੇ ਇੱਕ ਸਾਈਕਲ ਸਵਾਰ ਵਿਅਕਤੀ ਨੇ ਉਸਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹਲਕਾ ਪਾਇਲ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਵਿਦੇਸ਼ ਮੰਤਰਾਲੇ ਰਾਹੀਂ ਕੈਨੇਡਾ ਸਰਕਾਰ ਤੋਂ ਆਰੋਪੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਦੀ ਮੰਗ ਕੀਤੀ ਹੈ। ਪਵਨਪ੍ਰੀਤ ਕੌਰ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਧਰਵਾਸ ਤਾਂ ਹੈ ਕਿ ਉਸਦਾ ਸਸਕਾਰ ਆਪਣੇ ਹੱਥੀਂ ਕਰ ਲਿਆ ਪਰ ਉਨ੍ਹਾਂ ਨੂੰ ਸਕੂਨ ਤਾਂ ਹੀ ਮਿਲੇਗਾ ਜਦੋਂ ਉਸ ਦੇ ਕਾਤਲ ਨੂੰ ਵੀ ਸਖਤ ਸਜ਼ਾ ਮਿਲੇਗੀ। ਦੋ ਭੈਣਾਂ ਵਿਚੋਂ ਵੱਡੀ ਪਵਨਪ੍ਰੀਤ ਮਾਪਿਆਂ ਦੀ ਗਰੀਬੀ ਦੂਰ ਕਰਨ ਅਤੇ ਆਪਣੀ ਛੋਟੀ ਭੈਣ ਦੇ ਸੁਨਹਿਰੇ ਭਵਿੱਖ ਦਾ ਸੁਪਨਾ ਲੈ ਕੇ ਕੈਨੇਡਾ ਗਈ ਸੀ।
ਵਿਨੀਪੈੱਗ ‘ਚ ਕਾਰ ਹਾਦਸੇ ਦੌਰਾਨ ਪੰਜਾਬ ਦੀ ਮਹਿਲਾ ਦੀ ਮੌਤ
ਟੋਰਾਂਟੋ : ਵਿਨੀਪੈੱਗ ਵਿੱਚ ਸੜਕ ਹਾਦਸੇ ‘ਚ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਰੌਲੀ ਦੀ ਵਸਨੀਕ ਇਕ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸਰਬਜੀਤ ਕੌਰ ਵਜੋਂ ਹੋਈ ਹੈ। ਦੋ ਬੱਚਿਆਂ ਦੀ ਮਾਂ ਸਰਬਜੀਤ ਕੌਰ ਆਪਣੇ ਕੰਮ ਤੋਂ ਘਰ ਪਰਤ ਰਹੀ ਸੀ ਕਿ ਗਲਤ ਪਾਸਿਓਂ ਆ ਰਹੇ ਇੱਕ ਤੇਜ਼ ਰਫਤਾਰ ਵਾਹਨ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਐਨੀ ਭਿਆਨਕ ਸੀ ਕਿ ਸਰਬਜੀਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਐਲਬਰਟਾ ਵਿੱਚ ਸਿੱਖ ਨੌਜਵਾਨ ਦੀ ਹੱਤਿਆ
ਟੋਰਾਂਟੋ : ਕੈਨੇਡਾ ਦੇ ਐਲਬਰਟਾ ਸੂਬੇ ਵਿੱਚ ਇਕ ਸਿੱਖ ਨੌਜਵਾਨ ਦੀ ਹੱਤਿਆ ਦਾ ਕੇਸ ਸਾਹਮਣਾ ਆਇਆ ਹੈ। ਪੁਲਿਸ ਅਨੁਸਾਰ ਐਲਬਰਟਾ ਦੀ ਰਾਜਧਾਨੀ ਐਡਮੋਨਟਨ ਦੀ 51 ਸਟਰੀਟ ਵਿੱਚ 3 ਦਸੰਬਰ ਨੂੰ ਰਾਤ 8.40 ਵਜੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ। ਪੁਲਿਸ ਜਦੋਂ ਘਟਨਾ ਵਾਲੀ ਥਾਂ ‘ਤੇ ਪਹੁੰਚੀ ਤਾਂ ਦੇਖਿਆ ਕਿ ਇਕ ਨੌਜਵਾਨ ਕਾਰ ਵਿੱਚ ਜ਼ਖ਼ਮੀ ਹਾਲਤ ਵਿੱਚ ਪਿਆ ਸੀ। ਪੁਲਿਸ ਨੇ ਉਸ ਨੂੰ ਮਸਨੂਈ ਢੰਗ ਨਾਲ ਸਾਹ ਦਿਵਾਉਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਡਾਕਟਰਾਂ ਦੀ ਟੀਮ ਮੌਕੇ ‘ਤੇ ਪਹੁੰਚੀ ਤਾਂ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਐਡਮੋਨਟਨ ਦੇ ਮੈਡੀਕਲ ਐਗਜ਼ਾਮੀਨਰ ਨੇ 7 ਦਸੰਬਰ ਨੂੰ ਪੋਸਟਮਾਰਟਮ ਦੀ ਪ੍ਰਕਿਰਿਆ ਪੂਰੀ ਕੀਤੀ ਤੇ ਮ੍ਰਿਤਕ ਦੀ ਪਛਾਣ ਸਨਰਾਜ ਸਿੰਘ (24) ਵਜੋਂ ਕੀਤੀ ਗਈ ਹੈ।

 

RELATED ARTICLES
POPULAR POSTS