ਟੋਰਾਂਟੋ/ਹਰਜੀਤ ਸਿੰਘ ਬਾਜਵਾ
ਕਰੋਨਾ ਵਾਈਰਸ ਕਾਰਨ ਜਿੱਥੇ ਲੋਕਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਭਾਰੀ ਖੜੋਤ ਵੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਵਪਾਰਕ ਅਦਾਰਿਆਂ ਨੂੰ ਬੇ-ਹੱਦ ਘਾਟਾ ਪੈ ਰਿਹਾ ਹੈ ਜਿੰਨਾਂ ਵੱਡਾ ਸਿਰ-ਓਨੀ ਵੱਡੀ ਪੀੜ ਦੀ ਕਹਾਵਤ ਅਨੁਸਾਰ ਕਿਸੇ ਨੂੰ ਵੱਧ ਅਤੇ ਕਿਸੇ ਨੂੰ ਘੱਟ ਮਾਰ ਪੈ ਰਹੀ ਹੈ ਜਿਸ ਵਿੱਚ ਬਾਕੀ ਵਪਾਰਕ ਅਦਾਰਿਆਂ ਦੇ ਨਾਲ ਹਵਾਈ ਜ਼ਹਾਜ਼ਾਂ ਨਾਲ ਸਬੰਧਤ ਕੰਪਨੀਆਂ ਨੂੰ ਘਾਟੇ ਦੀ ਵੱਡੀ ਮਾਰ ਪੈ ਰਹੀ ਹੈ ਜਿਸ ਬਾਰੇ ਟੋਰਾਂਟੋਂ ਪੀਅਰਸਨ ਏਅਰਪੋਰਟ ਅੰਦਰ ਇੱਕ ਹਵਾਈ ਜ਼ਹਾਜ਼ ਕੰਪਨੀ ਦੇ ਅਧਿਕਾਰੀ ਜੌਹਨ ਮਿਰਕਵਲ ਨੇ ਵਿਸ਼ੇਸ਼ ਤੌਰ ‘ਤੇ ਗੱਲਬਾਤ ਦੌਰਾਨ ਦੱਸਿਆ ਕਿ ਤੁਸੀਂ ਏਅਰਪੋਰਟ ਵੱਲ ਦੂਰ ਤੱਕ ਨਜ਼ਰ ਮਾਰੋਂ ਤੁਹਾਨੂੰ ਵੱਖ-ਵੱਖ ਕੰਪਨੀਆਂ ਦੇ ਹਵਾਈ ਜਹਾਜ਼ ਖੜ੍ਹੇ ਦਿਸ ਰਹੇ ਹਨ। ਸਵਾਰੀਆਂ ਵਾਲੇ ਜ਼ਹਾਜ਼, ਮਾਲਵਾਹਕ, ਜਹਾਜ਼ ਜਿਹਨਾਂ ਵਿੱਚ ਬਹੁਤੇ ਢੋਆ ਵਾਲੇ ਜਹਾਜ਼ ਹਨ। ਹਰ ਪਾਸੇ ਬੇਰੌਣ ਕੀ ਹੀ ਨਜ਼ਰ ਆ ਰਹੀ ਹੈ ਦੂਜੇ ਪਾਸੇ ਇਹਨਾਂ ਹਵਾਈ ਜ਼ਹਾਜ਼ਾਂ ਵਾਲੀਆਂ ਕੰਪਨੀਆਂ ਨਾਲ ਜੁੜ੍ਹੇ ਹਜ਼ਾਰਾਂ ਕਰਮਚਾਰੀਆਂ ਨੂੰ ਵੀ ਇਸ ਘਾਟੇ ਦੀ ਵੱਡੀ ਮਾਰ ਪੈ ਰਹੀ ਹੈ ਜਦੋਂ ਕਿ ਇਸ ਕਰੋਨਾ ਜਹੀ ਸਮੱਸਿਆ ਦਾ ਅਜੇ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਅਤੇ ਹਵਾਈ ਕੰਪਨੀਆਂ ਭਾਰੀ ਵਿੱਤੀ ਘਾਟੇ ਦਾ ਸ਼ਿਕਾਰ ਹੋ ਰਹੀਆਂ ਹਨ। ਦੂਜਾ ਕਈ ਕੰਪਨੀਆਂ ਦੇ ਜ਼ਹਾਜ਼ ਕਿਰਾਏ ਦੀਆਂ ਪਾਰਕਿੰਗਾਂ ਵਿੱਚ ਖੜ੍ਹੇ ਹੋਣ ਕਾਰਨ ਉਹਨਾਂ ਨੂੰ ਦੂਹਰੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹਨਾਂ ਦਾ ਕਿਰਾਇਆ ਹੀ ਬਹੁਤ ਜ਼ਿਆਦਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …