ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕਰੋਨਾ ਵਾਈਰਸ ਨੇ ਜਿੱਥੇ ਪੂਰੀ ਦੁਨੀਆਂ ਨੂੰ ਆਪਣੀ ਜਕੜ ਵਿੱਚ ਲੈ ਲਿਆ ਹੈ. ਵਿਦੇਸ਼ਾਂ ਦੀ ਤੇਜ਼ ਤਰਾਰ ਅਤੇ ਰੋਜ਼ਮਰਾ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਕਈ ਲੋਕ ਦੋਸਤਾਂ-ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਤਾਂ ਕੀ ਆਪਣੇ ਪਰਿਵਾਰਾਂ ਨੂੰ ਵੀ ਕਈ-ਕਈ ਹਫਤੇ ਜਾਂ ਮਹੀਨਿਆਂ ਬਾਅਦ ਹੀ ਮਿਲਦੇ ਸਨ।
ਇੱਥੋਂ ਤੱਕ ਕਿ ਬਹੁਤੇ ਪਤੀ-ਪਤਨੀ ਵੀ ਅਲੱਗ-ਅਲੱਗ ਸ਼ਿਫਟਾਂ ਵਿੱਚ ਕੰਮ ਕਰਨ- ਕਾਰਨ ਕਈ ਵਾਰ ਹਫਤੇ-ਹਫਤੇ ਜਾਂ ਦੋ-ਦੋ ਹਫਤੇ ਬਾਅਦ ਹੀ ਮਿਲ ਸਕਦੇ ਸਨ। ਪਰ ਹੁਣ ਆਪੋ-ਅਪਣੇ ਘਰ ਬੈਠੇ ਹੋਣ ਕਾਰਨ ਪਰਿਵਾਰ ਸਮੇਤ ਇਕੱਠੇ ਬੈਠ ਕੇ ਦੇਸ਼-ਵਿਦੇਸ਼ ਦੀਆਂ ਖਬਰਾਂ ਹੀ ਨਹੀਂ ਸੁਣਦੇ ਸਗੋਂ ਆਪਣੇ ਬੀਤੇ ਦੀਆਂ ਯਾਦਾਂ ਵੀ ਤਾਜ਼ਾ ਕਰ ਰਹੇ ਹਨ। ਜਿਸ ਬਾਰੇ ਇੱਕ ਪੰਜਾਬੀ ਔਰਤ ਨੇ ਦੱਸਿਆ ਕਿ ਉਹ ਪਤੀ-ਪਤਨੀ ਸ਼ਿਫਟਾਂ ਵਿੱਚ ਕੰਮ ਕਾਰਨ ਆਪਸ ਵਿੱਚ ਘੱਟ ਹੀ ਮਿਲਦੇ ਸਨ। ਪਰ ਹੁਣ ਬੀਤੇ ਦੋ ਤਿੰਨ ਹਫਤਿਆਂ ਤੋਂ ਸਾਰਾ ਪਰਿਵਾਰ ਘਰ ਬੈਠਾ ਹੋਣ ਕਾਰਨ ਉਹ ਕਈ ਵਾਰ ਤਾਂ ਆਪਣੇ ਵਿਆਹ ਦੀ ਫੋਟੋ ਐਲਬੈਂਮ ਅਤੇ ਵੀਡੀਉ ਵੇਖ ਚੁੱਕੇ ਹਨ। ਇੱਕ ਹੋਰ ਔਰਤ ਜਿਸਦਾ ਪਤੀ ਟਰੱਕ ਚਲਾਉਂਦਾ ਹੈ ਅਤੇ ਉਹ ਕਈ ਦਿਨਾਂ ਪਿੱਛੋਂ ਘਰ ਮੁੜਦਾ ਹੋਣ ਕਾਰਨ ਬੱਚਿਆਂ ਨੂੰ ਕਦੇ ਪੂਰਾ ਟਾਈਮ ਨਹੀਂ ਸੀ ਦੇ ਸਕਦਾ ਦਾ ਕਹਿਣਾ ਹੈ ਕਿ ਹੁਣ ਪਿਛਲੇ ਦੋ ਹਫਤਿਆਂ ਤੋਂ ਉਸਦਾ ਪਤੀ ਘਰ ਹੋਣ ਕਾਰਨ ਉਸਦੇ ਬੱਚੇ ਆਪਣੇ ਪਾਪਾ ਦੀ ਗੋਦ ਵਿੱਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ ਜਿਸ ਨਾਲ ਰਿਸ਼ਤਿਆਂ ਦੀ ਅਹਿਮੀਅਤ ਪਤਾ ਲੱਗਣ ਲੱਗ ਪਈ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …