-10.4 C
Toronto
Saturday, January 31, 2026
spot_img
Homeਜੀ.ਟੀ.ਏ. ਨਿਊਜ਼ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਹੁਣ ਦੇਣਾ ਪਏਗਾ ਭਾਰੀ ਜੁਰਮਾਨਾ

ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਹੁਣ ਦੇਣਾ ਪਏਗਾ ਭਾਰੀ ਜੁਰਮਾਨਾ

ਓਟਵਾ/ਬਿਊਰੋ ਨਿਊਜ਼
ਕੈਨੇਡਾ ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ, ਜੇਕਰ ਹੁਣ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਦੇਣਾ ਪਵੇਗਾ। ਹੁਣ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾਉਣ ‘ਤੇ ਜੁਰਮਾਨੇ ਵਿੱਚ ਵਾਧਾ ਕਰਨ ਵਾਲੇ ਨਵੇਂ ਨਿਯਮ ਮੰਗਲਵਾਰ ਤੋਂ ਕੈਨੇਡਾ ਭਰ ਵਿੱਚ ਲਾਗੂ ਹੋ ਗਏ ਹਨ। ਕਿਸੇ ਵੀ ਡਰਾਈਵਰ ਤੋਂ ਸਾਹ ਦਾ ਸੈਂਪਲ ਦੇਣ ਦੀ ਮੰਗ ਕਰਨ ਵਾਲੀ ਪੁਲਿਸ ਦੀ ਸ਼ਕਤੀ ਵਿੱਚ ਇਜਾਫਾ ਹੋ ਗਿਆ ਹੈ।
ਕਈ ਮਾਹਰਾਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਬੰਧੀ ਬਿੱਲ ਜੂਨ ਵਿੱਚ ਪਾਸ ਹੋ ਗਿਆ ਸੀ ਤੇ ਇਸੇ ਅਰਸੇ ਦੌਰਾਨ ਹੀ ਨਸ਼ਾ ਕਰਕੇ ਗੱਡੀ ਚਲਾਉਣ ਦੇ ਸਬੰਧ ਵਿੱਚ ਨਵੇਂ ਨਿਯਮ ਲਿਆਂਦੇ ਗਏ ਸਨ। ਇਨ੍ਹਾਂ ਸਭ ਹਾਦਸਿਆਂ ਨੂੰ ਘਟਾਉਣ ਅਤੇ ਸੜਕਾਂ ‘ਤੇ ਹੋਣ ਵਾਲੀਆਂ ਮੌਤਾਂ ਨੂੰ ਠੱਲ੍ਹ ਪਾਉਣ ਲਈ ਕੀਤਾ ਜਾ ਰਿਹਾ ਹੈ। ਨਵੇਂ ਬਣੇ ਕਾਨੂੰਨ ਨਾਲ ਪੁਲਿਸ ਅਜਿਹੇ ਡਰਾਈਵਰਾਂ ਨੂੰ ਕਾਬੂ ਕਰ ਸਕੇਗੀ ਜਿਹੜੇ ਕਾਨੂੰਨੀ ਮਾਤਰਾ ਤੋਂ ਵੱਧ ਸ਼ਰਾਬ ਪੀ ਕੇ ਗੱਡੀ ਚਲਾਉਣਗੇ।
ਕਾਨੂੰਨ ਅਨੁਸਾਰ ਪੁਲਿਸ ਅਧਿਕਾਰੀ ਜਦੋਂ ਵੀ ਕਿਸੇ ਚਾਲਕ ਨੂੰ ਰੋਕਣਗੇ ਉਦੋਂ ਉਹ ਉਸ ਨੂੰ ਸਾਹ ਦਾ ਸੈਂਪਲ ਦੇਣ ਲਈ ਕਹਿ ਸਕਦੇ ਹਨ। ਇਸ ਤੋਂ ਪਹਿਲਾਂ ਇਹ ਨਿਯਮ ਸੀ ਕਿ ਪੁਲਿਸ ਉਸੇ ਆਧਾਰ ਉੱਤੇ ਕਿਸੇ ਵਿਅਕਤੀ ਨੂੰ ਰੋਕ ਕੇ ਉਸ ਦੀ ਜਾਂਚ ਕਰ ਸਕਦੀ ਸੀ ਜੇ ਉਨ੍ਹਾਂ ਨੂੰ ਸ਼ੱਕ ਹੁੰਦਾ ਕਿ ਸਬੰਧਤ ਵਿਅਕਤੀ ਸ਼ਰਾਬ ਪੀ ਰਿਹਾ ਸੀ। ਇਸ ਤਰ੍ਹਾਂ ਦਾ ਸਿਸਟਮ 40 ਤੋਂ ਵੀ ਵੱਧ ਦੇਸ਼ਾਂ ਵਿੱਚ ਕਾਇਮ ਹੈ। ਟੋਰਾਂਟੋ ਸਥਿਤ ਵਕੀਲ ਮਾਈਕਲ ਏਂਜਲ ਨੇ ਆਖਿਆ ਕਿ ਨਵੇਂ ਨਿਯਮ ਵੱਡੀ ਤਬਦੀਲੀ ਹਨ ਤੇ ਇਨ੍ਹਾਂ ਨਾਲ ਖਾਹਮਖਾਹ ਦੀਆਂ ਤਲਾਸ਼ੀਆਂ ਵੱਧ ਜਾਣਗੀਆਂ।

RELATED ARTICLES
POPULAR POSTS