Breaking News
Home / ਜੀ.ਟੀ.ਏ. ਨਿਊਜ਼ / ਕਰੋਨਾ ਸਬੰਧੀ ਪਾਬੰਦੀਆਂ ‘ਚ ਹਾਲੇ ਕੁਤਾਹੀ ਨਾ ਵਰਤੀ ਜਾਵੇ : ਫੋਰਡ

ਕਰੋਨਾ ਸਬੰਧੀ ਪਾਬੰਦੀਆਂ ‘ਚ ਹਾਲੇ ਕੁਤਾਹੀ ਨਾ ਵਰਤੀ ਜਾਵੇ : ਫੋਰਡ

ਓਨਟਾਰੀਓ ‘ਚ ਕਰੋਨਾ ਦੀ ਤੀਜੀ ਲਹਿਰ ਹੋ ਚੁੱਕੀ ਹੈ ਸ਼ੁਰੂ
ਓਨਟਾਰੀਓ/ਬਿਊਰੋ ਨਿਊਜ਼
ਕਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਅਤੇ ਤੀਜੀ ਲਹਿਰ ਦੇ ਸ਼ੁਰੂ ਹੋਣ ਦੇ ਕਾਰਨਾਂ ਨੂੰ ਦੇਖਦੇ ਹੋਏ, ਓਨਟਾਰੀਓ ਸਰਕਾਰ ਦੇ ਸਲਾਹਕਾਰਾਂ ਦੀ ਰਾਏ ਲੈਣ ਤੋਂ ਬਾਅਦ ਪ੍ਰੀਮੀਅਰ ਡਗ ਫੋਰਡ ਨੇ ਆਖਿਆ ਹੈ ਕਿ ਸਾਨੂੰ ਵੀ ਬਹੁਤ ਸੋਚ ਸਮਝ ਕੇ ਚੱਲਣ ਦੀ ਲੋੜ ਹੈ। ਪ੍ਰੀਮੀਅਰ ਡਗ ਫੋਰਡ ਨੇ ਆਖਿਆ ਕਿ ਕਰੋਨਾ ਵਾਇਰਸ ਦੇ ਚਲਦਿਆਂ ਲਗਾਈਆਂ ਗਈਆਂ ਪਾਬੰਦੀਆਂ ‘ਚ ਸਾਨੂੰ ਬਿਲਕੁਲ ਵੀ ਕੁਤਾਹੀ ਨਹੀਂ ਵਰਤਣੀ ਚਾਹੀਦੀ ਹੈ।
ਫੋਰਡ ਨੇ ਇਹ ਟਿੱਪਣੀ ਟੋਰਾਂਟੋ ਵਿੱਚ ਹੰਬਰ ਕਾਲਜ ਵਿੱਚ ਨਰਸਿੰਗ ਡਿਗਰੀ ਦੀ ਸ਼ੁਰੂਆਤ ਦਾ ਐਲਾਨ ਕਰਨ ਸਮੇਂ ਕੀਤੀ। ਲੰਘੇ ਮੰਗਲਵਾਰ ਸਵੇਰੇ ਓਨਟਾਰੀਓ ਕੋਵਿਡ-19 ਸਾਇੰਸ ਐਡਵਾਈਜਰੀ ਟੇਬਲ, ਜੋ ਕਿ ਪ੍ਰੋਗਰੈਸਿਵ ਕੰਸਰਵੇਟਿਵ ਸਰਕਾਰ ਨੂੰ ਆਜਾਦਾਨਾ ਸਲਾਹ ਤੇ ਵਿਸਲੇਸ਼ਣ ਕਰਕੇ ਦੱਸਦਾ ਹੈ, ਨੇ ਆਖਿਆ ਕਿ ਪ੍ਰੋਵਿੰਸ ਦੇ ਕਈ ਹਿੱਸਿਆਂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਕਾਫੀ ਵਾਧਾ ਵੇਖਣ ਨੂੰ ਮਿਲ ਰਿਹਾ ਹੈ ਤੇ ਪ੍ਰੋਵਿੰਸ ਵਿੱਚ ਤੀਜੀ ਵੇਵ ਸ਼ੁਰੂ ਹੋ ਚੁੱਕੀ ਹੈ। ਇਸ ਗਰੁੱਪ ਦਾ ਇਹ ਵੀ ਆਖਣਾ ਹੈ ਕਿ ਨਵੇਂ ਡਾਟਾ ਤੋਂ ਇਹ ਸਾਹਮਣੇ ਆਇਆ ਹੈ ਕਿ ਵੇਰੀਐਂਟਸ ਆਫ ਕਨਸਰਨ ਕਾਰਨ ਮਹਾਂਮਾਰੀ ਵਿੱਚ ਹੋਰ ਵਾਧਾ ਹੋ ਰਿਹਾ ਹੈ। 15 ਮਾਰਚ ਨੂੰ ਕੋਵਿਡ-19 ਦੇ ਰਿਪੋਰਟ ਕੀਤੇ ਗਏ ਕੁੱਲ 1489 ਮਾਮਲਿਆਂ ਵਿੱਚੋਂ 733 ਵੇਰੀਐਂਟਸ ਆਫ ਕਨਸਰਨ ਦੇ ਸਨ। ਪ੍ਰੀਮੀਅਰ ਡਗ ਫੋਰਡ ਨੇ ਆਖਿਆ ਕਿ ਉਹ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ. ਡੇਵਿਡ ਵਿਲੀਅਮਜ਼ ਨਾਲ ਮੁਲਾਕਾਤ ਕਰਨਗੇ ਤੇ ਕੋਵਿਡ-19 ਦੇ ਮਾਮਲਿਆਂ ਵਿੱਚ ਇਸ ਤਰ੍ਹਾਂ ਹੋ ਰਹੇ ਵਾਧੇ ਬਾਰੇ ਵਿਚਾਰ ਵਟਾਂਦਰਾ ਕਰਨਗੇ। ਪਰ ਉਨ੍ਹਾਂ ਆਖਿਆ ਕਿ ਹਾਲ ਦੀ ਘੜੀ ਉਹ ਓਨਟਾਰੀਓ ਵਾਸੀਆਂ ਨੂੰ ਇਹੋ ਆਖਣਾ ਚਾਹੁੰਦੇ ਹਨ ਕਿ ਉਹ ਚੌਕਸ ਰਹਿਣ ਤੇ ਨਿਯਮਾਂ ਦੀ ਚੰਗੀ ਤਰ੍ਹਾਂ ਪਾਲਣਾ ਕਰਨ।
ਉਨ੍ਹਾਂ ਇਹ ਵੀ ਆਖਿਆ ਕਿ ਭਾਵੇਂ ਵੈਕਸੀਨੇਸ਼ਨ ਵਿੱਚ ਤੇਜੀ ਆਈ ਹੈ ਪਰ ਸਾਨੂੰ ਅਜੇ ਵੀ ਸੋਸਲ ਡਿਸਟੈਂਸਿੰਗ ਦਾ ਪਾਲਣ ਕਰਨਾ ਚਾਹੀਦਾ ਹੈ, ਮਾਸਕ ਪਾਉਣੇ ਚਾਹੀਦੇ ਹਨ ਤੇ ਚੀਫ ਮੈਡੀਕਲ ਆਫੀਸਰ ਵੱਲੋਂ ਜਾਰੀ ਪ੍ਰੋਟੋਕਾਲਜ ਦੀ ਪਾਲਣਾ ਕਰਨੀ ਚਾਹੀਦੀ ਹੈ।
ਪ੍ਰੀਮੀਅਰ ਡਗ ਫੋਰਡ ਨੇ ਓਨਟਾਰੀਓ ਵਾਸੀਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਤੁਸੀਂ ਹਾਲੇ ਮਨ ਵਿਚ ਇਹ ਬਿਲਕੁਲ ਵੀ ਨਹੀਂ ਲਿਆਉਣਾ ਕਰੋਨਾ ਵਾਇਰਸ ਰੁਕ ਗਿਆ ਹੈ ਜਾਂ ਇਸ ਲਈ ਵੈਕਸੀਨ ਆ ਗਈ ਹੈ। ਉਨ੍ਹਾਂ ਆਖਿਆ ਕਿ ਕਰੋਨਾ ਵਾਇਰਸ ਹਾਲੇ ਆਪਣੇ ਪੂਰੇ ਜ਼ੋਬਨ ‘ਤੇ ਹੈ ਅਤੇ ਇਹ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦਾ ਹੈ। ਇਸ ਤੋਂ ਹਾਲੇ ਬਚਣ ਦੀ ਲੋੜ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …