100 ਤੋਂ ਵਧੇਰੇ ਡਰਾਈਵਰਾਂ ਨੂੰ ਲੇਚਾਈਨ ਕੋਲ ਕਰਨੀ ਪਈ ਮਦਦ ਦੀ ਉਡੀਕ, ਕਿਸੇ ਨੂੰ ਨਹੀਂ ਲੱਗੀ ਕੋਈ ਸੱਟ
ਮਾਂਟਰੀਆਲ/ ਬਿਊਰੋ ਨਿਊਜ਼
ਲੰਘੇ ਮੰਗਲਵਾਰ ਦੀ ਰਾਤ ਨੂੰ ਹਾਈਵੇਅ-13 ‘ਤੇ ਕੋਟੇ-ਦੇ-ਲੀਸੀ ਹਾਈਵੇਅ ‘ਤੇ ਦੋ ਵਾਹਨਾਂ ਦੀ ਟੱਕਰ ਦੌਰਾਨ ਲੱਗੇ ਜਾਮ ਵਿਚ 300 ਤੋਂ ਵਧੇਰੇ ਲੋਕਾਂ ਨੂੰ ਸੜਕ ‘ਤੇ ਹੀ ਰਾਤ ਕੱਟਣੀ ਪਈ ਅਤੇ ਮਦਦ ਆਉਣ ਤੋਂ ਬਾਅਦ ਹੀ ਉਹ ਆਪਣੇ ਘਰਾਂ ਨੂੰ ਪਰਤੇ। ਮਾਂਟਰੀਆਲ ਮੇਅਰ ਡੇਨਿਸ ਕੋਡਰੇ ਨੇ ਸੂਬਾ ਸਰਕਾਰ ਕੋਲੋਂ ਲੋਕਾਂ ਨੂੰ ਆਈ ਇਸ ਪ੍ਰੇਸ਼ਾਨੀ ਦਾ ਜਵਾਬ ਮੰਗਿਆ ਹੈ। ਆਖ਼ਰ ਸਵੇਰੇ 4.30 ਵਜੇ ਪੁਲਿਸ ਅਤੇ ਫ਼ਾਇਰ ਫ਼ਾਈਟਰਸ ਨੇ ਮੌਕੇ ‘ਤੇ ਪਹੁੰਚ ਕੇ ਫ਼ਸੇ ਹੋਏ ਵਾਹਨਾਂ ਨੂੰ ਕੱਢਿਆ ਪਰ ਉਦੋਂ ਤੱਕ ਲੋਕਾਂ ਨੂੰ ਉਥੇ ਫ਼ਸੇ ਹੋਇਆਂ 12 ਘੰਟੇ ਤੱਕ ਹੋ ਚੁੱਕੇ ਸਨ। ਕੋਡਰੇ ਨੇ ਕਿਹਾ ਕਿ ਇਹ ਬਰਦਾਸ਼ਤਯੋਗ ਨਹੀਂ ਹੈ ਕਿ ਲੋਕ 12-13 ਘੰਟੇ ਤੱਕ ਕਾਰ ‘ਚ ਹੀ ਫ਼ਸੇ ਰਹਿਣ। ਉਥੇ, ਪੁਲਿਸ ਅਧਿਕਾਰੀ ਲੈਫ਼ਟੀਨੈਂਟ ਜੇਸਨ ਅਲਾਰਡ ਨੇ ਕਿਹਾ ਕਿ ਪੁਲਿਸ ਨੂੰ ਸ਼ਾਮੀਂઠ6.08ઠਵਜੇ ਹਾਈਵੇਅ-13 ‘ਤੇ ਟਰੈਕਟਰ-ਟ੍ਰੇਲਰ ਵਿਚਾਲੇ ਟੱਕਰ ਦੀ ਸੂਚਨਾ ਮਿਲੀ ਸੀ। ਉਸ ਨਾਲ ਟ੍ਰੈਫ਼ਿਕ ਰੁਕ ਗਈ ਸੀ। ਪੈਟਰੋਲ ਅਧਿਕਾਰੀਆਂ ਨੂੰ ਵੀ ਭੇਜਿਆ ਗਿਆ ਸੀ। ਜਦੋਂ ਤੱਕ ਉਹ ਉਥੇ ਪਹੁੰਚਦੇ ਉਦੋਂ ਤੱਕ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਟਰੱਕ ਦੇ ਪਿੱਛੇ ਲੱਗ ਗਈਆਂ ਸਨ। ਉਦੋਂ ਕੋਈ ਵੀ ਇਹ ਨਹੀਂ ਦੱਸ ਸਕਦਾ ਸੀ ਕਿ ਆਖ਼ਰ ਵਾਹਨਾਂ ਨੂੰ ਕਦੋਂ ਉਥੋਂ ਕੱਢਿਆ ਜਾ ਸਕੇਗਾ।
ਕੋਡਰੇ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਮਾਮਲੇ ਦੀ ਕੋਈ ਠੋਸ ਰਿਪੋਰਟ ਨਹੀਂ ਮਿਲੀ। ਪਹਿਲੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਟੱਕਰ ਹੋਈ ਹੈ ਪਰ ਲੋਕਾਂ ਦੇ ਫ਼ਸਣ ਬਾਰੇ ਕੁਝ ਨਹੀਂ ਦੱਸਿਆ ਗਿਆ ਸੀ। ਸਵੇਰੇ 1.40 ਵਜੇ ਇਸ ਮਾਮਲੇ ‘ਤੇ ਬੈਠਕ ਹੋਈ ਪਰ ਟਰਾਂਸਪੋਰਟ ਵਿਭਾਗ ਤੋਂ ਕੋਈ ਨਹੀਂ ਆਇਆ। ਡਰਾਈਵਰਾਂ ਨੇ 911 ‘ਤੇ 300 ਤੋਂ ਵਧੇਰੇ ਵਾਰੀ ਫ਼ੋਨ ਕਾਲ ਕਰਕੇ ਮਦਦ ਦੀ ਮੰਗ ਕੀਤੀ ਪਰ 3.30 ਵਜੇ ਤੱਕ ਕਿਸੇ ਵੀ ਸਿਟੀ ਸਰਵਿਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਦੋਂ ਤੱਕ ਹਾਈਵੇਅ-13 ‘ਤੇ ਸੈਂਕੜੇ ਲੋਕ ਫ਼ਸੇ ਹੋਏ ਸਨ। ਉਸ ਸਮੇਂ ਪ੍ਰੋਵੈਂਸ਼ੀਅਲ ਪੁਲਿਸ ਨੇ ਮਾਂਟਰੀਆਲ ਫ਼ਾਇਰ ਸਰਵਿਸ ਨਾਲ ਸੰਪਰਕ ਕੀਤਾ ਗਿਆ ਤਾਂ ਜੋ ਹਾਈਵੇਅ ‘ਤੇ ਫ਼ਸੇ ਹੋਏ ਲੋਕਾਂ ਨੂੰ ਕੱਢਿਆ ਜਾ ਸਕੇ। 4.30 ਵਜੇ ਐਸ.ਕਿਊ. ਨੇ ਫ਼ਾਇਰ ਫ਼ਾਈਟਰਸ ਨੂੰ ਮੌਕੇ ‘ਤੇ ਭੇਜ ਕੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਲੋੜ ਪੈਣ ‘ਤੇ ਹੋਰ ਵਧੇਰੇ ਮਦਦ ਭੇਜੀ ਗਈ। ਸਾਰੀਆਂ ਰਾਹਤ ਏਜੰਸੀਆਂ ਦੇ ਉਥੇ ਪਹੁੰਚਣ ਤੋਂ ਬਾਅਦ ਲੋਕਾਂ ਨੂੰ ਤੇਜ਼ੀ ਨਾਲ ਅੱਗੇ ਕੱਢਿਆ ਗਿਆ।
ਉਥੇ, ਪਬਲਿਕ ਸਕਿਓਰਿਟੀ ਮੰਤਰੀ ਮਾਰਟਿਨ ਕੋਟਿਊਏਸ ਅਤੇ ਟਰਾਂਸਪੋਰਟ ਮੰਤਰੀ ਲੋਰੇਂਟ ਲੇਸਾਰਡ ਨੇ ਕਿਹਾ ਕਿ 300 ਲੋਕ ਉਸ ਖੇਤਰ ‘ਚ ਪਹਿਲਾਂ ਟੱਕਰਾਂ ਅਤੇ ਉਸ ਤੋਂ ਬਾਅਦ ਸਟੋਸਟੋਰਮ ‘ਚ ਫ਼ਸ ਗਏ। ਮੰਤਰੀਆਂ ਨੇ ਬੁੱਧਵਾਰ ਦੀ ਦੁਪਹਿਰ ਨੂੰ ਕਿਹਾ ਕਿ ਇਹ ਸਮਝਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਆਖ਼ਰ ਹਾਈਵੇਅ-13 ‘ਤੇ ਇਹ ਸਾਰੀਆਂ ਗੜਬੜੀਆਂ ਕਿਵੇਂ ਹੋਈਆਂ? ਜਿਨ੍ਹਾਂ ਲੋਕਾਂ ਨੂੰ ਘਰ ਜਾਣ ਲਈ ਟੋਇੰਗ ਫ਼ੀਸ ਵਜੋਂ 218 ਡਾਲਰ ਅਦਾ ਕਰਨੇ ਪਏ, ਉਨ੍ਹਾਂ ਦਾ ਭੁਗਤਾਨ ਵੀ ਸਰਕਾਰ ਵਲੋਂ ਕੀਤਾ ਜਾਵੇਗਾ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …