Breaking News
Home / ਜੀ.ਟੀ.ਏ. ਨਿਊਜ਼ / ਜੀਟੀਏ ਨੂੰ ਫਿਰ ਢੱਕਿਆ ਚਿੱਟੀ ਚਾਦਰ ਨੇ

ਜੀਟੀਏ ਨੂੰ ਫਿਰ ਢੱਕਿਆ ਚਿੱਟੀ ਚਾਦਰ ਨੇ

ਬਰਫੀਲੇ ਤੂਫਾਨ ਨੇ ਕੀਤਾ ਜਨ-ਜੀਵਨ ਅਸਤ-ਵਿਅਸਤ, ਮੁੱਢਲੀਆਂ ਸਹੂਲਤਾਂ ਵਿੱਚ ਪਿਆ ਵਿਘਨ
ਟੋਰਾਂਟੋ/ਬਿਊਰੋ ਨਿਊਜ਼
ਇਸ ਹਫਤੇ ਆਏ ਭਾਰੀ ਬਰਫੀਲੇ ਤੂਫਾਨ ਨੇ ਇੱਕ ਵਾਰੀ ਫਿਰ ਇੱਥੋ ਦੇ ਜੀਟੀਏ ਇਲਾਕੇ ਦੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਜਨ-ਜੀਵਨ ਅਸਤ-ਵਿਅਸਤ ਕਰ ਦਿੱਤਾ। ਪੂਰਾ ਇਲਾਕਾ ਸਨੋਹ ਨਾਲ ਢੱਕਿਆ ਗਿਆ। ਆਵਜਾਈ, ਸਕੂਲ, ਕਾਲਜ, ਯੁਨੀਵਰਸਿਟੀਆਂ ਨੂੰ ਬੰਦ ਕਰਨਾ ਪਿਆ। ਬੱਸਾਂ ਆਪਣੇ ਰੂਟਾਂ ਉਪਰ ਦੇਰੀ ਨਾਲ ਚੱਲੀਆਂ। ਟੋਰਾਂਟੋ ਦੇ ਹਵਾਈ ਅੱਡੇ ਤੋਂ ਸੈਂਕੜਿਆਂ ਦੀ ਤਾਦਾਦ ਵਿੱਚ ਉਡਾਣਾ ਨੂੰ ਰੱਦ ਕਰਨਾ ਪਿਆ। ਭਾਂਵੇ ਕਿ ਟੋਰਾਂਟੋ ਦੇ ਮੌਸਮ ਵਿਭਾਗ ਵਲੋਂ ਲੋਕਾਂ ਨੂੰ ਇਸ ਤੂਫਾਨ ਦੀ ਚੇਤਾਵਨੀ ਵੀ ਦਿੱਤੀ ਗਈ ਅਤੇ ਲੋਕਾਂ ਵਲੋਂ ਇਸ ਤੋਂ ਬਚਣ ਲਈ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਿਆ ਗਿਆ ਪਰ ਫਿਰ ਵੀ ਬਹੁਤ ਸਾਰੇ ਕੰਮਕਾਜੀ ਲੋਕਾਂ ਨੂੰ ਬਾਹਰ ਜਾਣਾ ਪਿਆ ਅਤੇ ਮੌਸਮ ਦੇ ਕਹਿਰ ਦਾ ਸ਼ਿਕਾਰ ਹੋਣਾ ਪਿਆ। ਵਿਭਾਗ ਵਲੋਂ ਇਥੋਂ ਦੇ ਨਾਲ ਦੇ ਇਲਾਕੇ ਨਿਆਗਰਾ ਅਤੇ ਹੈਮਿਲਟਨ ਰੀਜ਼ਨ ਵਿੱਚ ਵੱਧ ਅਸਰ ਦੱਸਿਆ ਗਿਆ ਸੀ ਅਤੇ ਲੋਕਾਂ ਨੂੰ ਇਸ ਪਾਸੇ ਜਾਣ ਤੋਂ ਪ੍ਰਹੇਜ਼ ਕਰਨ ਲਈ ਕਿਹਾ ਗਿਆ ਸੀ। ਇਕ ਅੰਦਾਜ਼ੇ ਮੁਤਾਬਕ ਵਿਭਾਗ ਵਲੋਂ 20 ਤੋਂ 30 ਸਿਟੀਮੀਟਰ ਸਨੋਹ ਨੂੰ ਮਾਪਿਆ ਗਿਆ ਹੈ। ਮੰਗਲਵਾਰ ਦਾ ਦਿਨ ਅਤੇ ਰਾਤ ਪੂਰਾ ਸਮਾਂ ਸਨੋਹ ਪੈਂਦੀ ਰਹੀ ਅਤੇ ਤੇਜ਼ ਹਵਾਵਾਂ ਚੱਲਦੀਆਂ ਰਹੀਆਂ।
ਖਰਾਬ ਮੌਸਮ ਦੇ ਚਲਦਿਆਂ ਕਈ ਥਾਂਈ ਆਵਾਜਾਈ ਵਿੱਚ ਭਾਰੀ ਵਿਗਨ ਪਿਆ ਲੋਕਾਂ ਨੂੰ ਕਈ ਕਈ ਘੰਟੇ ਸੜਕ ਉਪਰ ਹੋਏ ਹਾਦਸਿਆਂ ਵਿੱਚ ਫਸੇ ਰਹਿਣ ਲਈ ਮਜ਼ਬੂਰ ਹੋਣਾ ਪਿਆ। ਹਾਈਵੇ 401 ਉਪਰ ਵਾਪਰੇ ਹਾਦਸੇ ਵਿੱਚ ਦੱਸਿਆ ਜਾਂਦਾ ਹੈ ਕਈ ਵਹੀਕਲ ਇੱਕ ਦੂਸਰੇ ਵਿੱਚ ਟਕਰਾ ਗਏ ਜਿਸਦਾ ਕਾਰਣ ਸੜਕ ਉਪਰ ਬਿਜਲਈ ਸਮਾਨ ਵਿੱਚ ਵਰਤਿਆ ਜਾਣ ਵਾਲ ਤੇਲ ਡੁੱਲ ਜਾਣ ਨੂੰ ਮੰਨਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਕਿ ਪੀਅਰਸਨ ਏਅਰਪੋਰਟ ਅਤੇ ਗਵਾਂਢੀ ਦੇਸ਼ ਅਮਰੀਕਾ ਦੇ ਹਵਾਈ ਅੱਡਿਆਂ ਤੋਂ ਕੋਈ ਛੇ ਹਜ਼ਾਰ ਫਲਾਈਟਾਂ ਨੂੰ ਰੱਦ ਕਰਨਾ ਪਿਆ।
ਮਾਰੂ ਤੁਫਾਨ ਨੂੰ ਵੇਖਦਿਆਂ ਸਰਕਾਰ ਵਲੋਂ ਰਾਤ ਵੇਲੇ ਹੀ ਸਕੂਲ, ਕਾਲਜ ਅਤੇ ਯੁਨੀਵਰਸਿਟੀਆਂ ਨੂੰ ਬੰਦ ਕਰਨਾ ਦਾ ਐਲਾਨ ਕਰ ਦਿੱਤਾ ਗਿਆ ਸੀ। ਵੈਥਰ ਕੈਨੇਡਾ ਵਲੋਂ ਬੁੱਧਵਾਰ ਨੂੰ ਵੀ ਸਨੋਹ ਪੈਣ ਦੀ ਭਵਿਖ ਬਾਣੀ ਕੀਤੀ ਗਈ ਸੀ ਇਸ ਕਰਕੇ ਲੋਕ ਬੁਧਵਾਰ ਨੂੰ ਵੀ ਆਪਣੇ ਕੰਮਾਂ ਕਾਰਾਂ ਉਪਰ ਡਰ ਡਰ ਕੇ ਹੀ ਗਏ। ਇਸ ਸਾਰੇ ਸਮੇਂ ਦੌਰਾਨ ਸੜਕਾਂ ਉਪਰ ਆਵਾਜਾਈ ਵੀ ਘੱਟ ਹੀ ਨਜ਼ਰ ਆਈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …