ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਵੱਲੋਂ ਸੁਮੱਚੇ ਪ੍ਰੋਵਿੰਸ ਵਿਚ 26 ਦਸੰਬਰ ਤੋਂ ਲਾਗੂ ਕੀਤੇ ਜਾ ਰਹੇ ਲੌਕਡਾਊਨ ਦੇ ਚਲਦਿਆਂ ਨੌਰਦਨ ਓਨਟਾਰੀਓ ਵਿਚ 9 ਜਨਵਰੀ ਅਤੇ ਸੌਦਰਨ ਓਨਟਾਰੀਓ ਵਿਚ 23 ਜਨਵਰੀ ਤੱਕ ਪਸੰਜਰ ਰੋਡ ਟੈਸਟ ਰੱਦ ਕੀਤੇ ਜਾ ਰਹੇ ਹਨ।
ਟਰਾਂਸਪੋਰਟ ਮੰਤਰੀ ਕੈਰੋਲੀਨ ਮਲਰੋਨੀ ਨੇ ਕਿਹਾ ਕਿ ਉਹ ਸਮਝਦੇ ਹਨ ਇਸ ਨਾਲ ਲੋਕਾਂ ਨੂੰ ਅਸੁਵਿਧਦਾ ਦਾ ਸਾਹਮਣਾ ਕਰਨਾ ਪਵੇਗਾ। ਪ੍ਰੰਤੂ ਕੋਵਿਡ-19 ਦੇ ਫੈਲਣ ਦੇ ਖਤਰੇ ਨਾਲ ਨਿਪਟਣ ਲਈ ਸਰਕਾਰ ਨੂੰ ਇਹ ਸਖਤ ਫੈਸਲਾ ਲੈਣਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੋਡ ਟੈਸਟ ਕੈਂਸਲ ਹੋਣ ਦੇ ਨਾਲ ਕਿਸੇ ਨੂੰ ਕੋਈ ਵੀ ਜੁਰਮਾਨਾ ਨਹੀਂ ਲੱਗੇਗਾ ਅਤੇ ਜੇ ਲੋਕ ਚਾਹੁਣ ਤਾਂ ਆਪਣੇ ਪੈਸੇ ਵਾਪਸ ਲੈ ਸਕਦੇ ਹਨ ਅਤੇ ਲੌਕਡਾਊਨ ਖਤਮ ਹੋਣ ਤੋਂ ਬਾਅਦ ਆਪਣਾ ਰੋਡ ਟੈਸਟ ਮੁੜ ਤੋਂ ਬੁੱਕ ਕਰ ਸਕਦੇ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …