14.8 C
Toronto
Tuesday, September 16, 2025
spot_img
Homeਜੀ.ਟੀ.ਏ. ਨਿਊਜ਼ਕੈਨੇਡਾ 'ਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਕੌਮੀ ਆਗੂ ਜਗਮੀਤ ਸਿੰਘ ਜਿਨ੍ਹਾਂ ਦੀ...

ਕੈਨੇਡਾ ‘ਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਕੌਮੀ ਆਗੂ ਜਗਮੀਤ ਸਿੰਘ ਜਿਨ੍ਹਾਂ ਦੀ ਮੰਗਣੀ ਪਿਛਲੇ ਦਿਨੀਂ ਹੋਈ। ਉਨ੍ਹਾਂ ਨੇ ਇਹ ਖੁਸ਼ੀਆਂ ਵਾਹਿਗੁਰੂ ਦੀ ਹਜ਼ੂਰੀ ਵਿਚ ਕੀਰਤਨ

ਦਰਬਾਰ ਕਰਵਾ ਕੇ ਸਭ ਨਾਲ ਸਾਂਝੀਆਂ ਕੀਤੀਆਂ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਜਗਮੀਤ ਸਿੰਘ ਵੱਲੋਂ ਸਮੂਹ ਸੰਗਤਾਂ ਨੂੰ ਖੁੱਲ੍ਹਾ ਸੱਦਾ ਵੀ ਆਪਣੇ ਫੇਸਬੁੱਕ ਪੇਜ਼ ਰਾਹੀਂ ਦਿੱਤਾ ਗਿਆ ਸੀ।
ਪੀਸੀਪੀ ਦੀ ਵਾਗਡੋਰ ਸਾਂਭਣ ਲਈ ਫੋਰਡ ਹੋਏ ਸਰਗਰਮ
ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਵਿੱਚ ਰੈਲੀ ਕਰਕੇ ਡੱਗ ਫੋਰਡ ਨੇ ਰਸਮੀ ਤੌਰ ਉੱਤੇ ਓਨਟਾਰੀਓ ਦੀ ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ (ਪੀਸੀਪੀ) ਦੀ ਕਮਾਨ ਸਾਂਭਣ ਦੀ ਆਪਣੀ ਦਾਅਵੇਦਾਰੀ ਲਈ ਮੁਹਿੰਮ ਲਾਂਚ ਕਰ ਦਿੱਤੀ। ਇਸ ਦੌੜ ਦੀ ਪਹਿਲੀ ਮੁਹਿੰਮ ਸਬੰਧੀ ਰੈਲੀ ਵਿੱਚ ਫੋਰਡ ਨੇ ਆਪਣੇ ਪਲੇਟਫਾਰਮ ਤੋਂ ਵੀ ਲੋਕਾਂ ਨੂੰ ਜਾਣੂ ਕਰਵਾਇਆ।
ਫੋਰਡ ਨੇ ਟੈਕਸਾਂ ਨੂੰ ਘੱਟ ਰੱਖਣ, ਪ੍ਰੋਵਿੰਸ ਲਈ ਹੋਰ ਕਾਰੋਬਾਰ ਨੂੰ ਆਕਰਸ਼ਿਤ ਕਰਨ, ਓਨਟਾਰੀਓ ਦਾ ਅਗਲਾ ਪ੍ਰੀਮੀਅਰ ਚੁਣੇ ਜਾਣ ਦੀ ਸੂਰਤ ਵਿੱਚ ਫੈਡਰਲ ਸਰਕਾਰ ਵੱਲੋਂ ਲਾਏ ਜਾਣ ਵਾਲੇ ਕਾਰਬਨ ਟੈਕਸ ਨੂੰ ਰੱਦ ਕਰਨ ਦਾ ਵਾਅਦਾ ਕੀਤਾ। ਆਪਣੇ ਖੁਸ਼ੀ ਵਿੱਚ ਖੀਵੇ ਹੋਏ ਸਮਰਥਕਾਂ ਵਿੱਚ ਫੋਰਡ ਨੇ ਆਖਿਆ ਕਿ ਉਹ ਅਜਿਹੀਆਂ ਨੀਤੀਆਂ ਤੇ ਟੈਕਸਾਂ ਦਾ ਸਮਰਥਨ ਕਿਸੇ ਵੀ ਹਾਲ ਨਹੀਂ ਕਰਨਗੇ ਜਿਨ੍ਹਾਂ ਨਾਲ ਆਮ ਆਦਮੀ ਦੀ ਜ਼ਿੰਦਗੀ ਹੋਰ ਮਹਿੰਗੀ ਹੋ ਜਾਵੇ।
ਸਾਬਕਾ ਟੋਰਾਂਟੋ ਸਿਟੀ ਕਾਊਂਸਲਰ ਨੇ ਮੌਜੂਦਾ ਲਿਬਰਲ ਪ੍ਰੀਮੀਅਰ ਕੈਥਲੀਨ ਵਿੰਨ ਉੱਤੇ ਜ਼ੁਬਾਨੀ ਹਮਲਾ ਕਰਦਿਆਂ ਆਖਿਆ ਕਿ ਉਸ ਦੀ ਐਨਰਜੀ ਪਾਲਿਸੀ ਤਬਾਹਕੁੰਨ ਹੈ, ਉਹ ਉਤਪਾਦਨ ਦੇ ਖੇਤਰ ਨਾਲ ਜੁੜੀਆਂ ਨੌਕਰੀਆਂ ਖਤਮ ਕਰ ਰਹੀ ਹੈ, ਟੈਕਸਾਂ ਵਿੱਚ ਵਾਧਾ ਕਰ ਰਹੀ ਹੈ ਤੇ ਉਸ ਦੇ ਰਾਜ ਵਿੱਚ ਵਸਤਾਂ ਦੀਆਂ ਕੀਮਤਾਂ ਆਸਮਾਨ ਛੋਹ ਰਹੀਆਂ ਹਨ। ਉਨ੍ਹਾਂ ਆਖਿਆ ਕਿ ਐਨੀ ਵੱਡੀ ਸਰਕਾਰ ਵੱਲੋਂ ਲਾਏ ਗਏ ਉੱਚੇ ਟੈਕਸਾਂ ਦੇ ਹੇਠ ਓਨਟਾਰੀਓ ਦੇ ਲੋਕਾਂ ਦਾ ਸਾਹ ਘੁੱਟ ਰਿਹਾ ਹੈ।
ਜ਼ਿਕਰਯੋਗ ਹੈ ਕਿ ਪੀਸੀ ਪਾਰਟੀ ਦਾ ਨਵਾਂ ਆਗੂ ਚੁਣੇ ਜਾਣ ਦੇ ਮਾਮਲੇ ਨੇ ਪਿਛਲੇ ਮਹੀਨੇ ਉਸ ਸਮੇਂ ਜ਼ੋਰ ਫੜ ਲਿਆ ਸੀ ਜਦੋਂ ਪਿਛਲੇ ਆਗੂ ਪੈਟਰਿਕ ਬ੍ਰਾਊਨ ਨੇ ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼ਾਂ ਕਾਰਨ ਅਚਾਨਕ ਅਸਤੀਫਾ ਦੇ ਦਿੱਤਾ ਸੀ। ਬ੍ਰਾਊਨ ਵੱਲੋਂ ਇਨ੍ਹਾਂ ਦੋਸ਼ਾਂ ਤੋਂ ਲਗਾਤਾਰ ਇਨਕਾਰ ਕੀਤਾ ਜਾ ਰਿਹਾ ਹੈ। ਫੋਰਡ ਨੇ ਸੱਭ ਤੋਂ ਪਹਿਲਾਂ ਆਪਣੀ ਉਮੀਦਵਾਰੀ ਦਾ ਐਲਾਨ ਕੀਤਾ। ਉਨ੍ਹਾਂ ਆਖਿਆ ਕਿ ਹੁਣ ਸਮਾਂ ਆ ਗਿਆ ਹੈ ਕਿ ਪਾਰਟੀ ਦੇ ਉੱਚ ਵਰਗ ਤੋਂ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਜਾਵੇ ਤੇ ਲੋਕਾਂ ਦੀ ਅਵਾਜ਼ ਬਣ ਕੇ ਉਨ੍ਹਾਂ ਦੇ ਮੁੱਦੇ ਹੱਲ ਕੀਤੇ ਜਾਣ।

RELATED ARTICLES
POPULAR POSTS