Breaking News
Home / ਜੀ.ਟੀ.ਏ. ਨਿਊਜ਼ / ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਸਿੱਖ ਸਭਾ ਸਕਾਰਬਰੋ ਵਲੋਂ ਨਗਰ ਕੀਰਤਨ ਦਾ ਆਯੋਜਨ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਸਿੱਖ ਸਭਾ ਸਕਾਰਬਰੋ ਵਲੋਂ ਨਗਰ ਕੀਰਤਨ ਦਾ ਆਯੋਜਨ

ਟੋਰਾਂਟੋ : ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਸਿੱਖ ਸਭਾ ਸਕਾਰਬਰੋ ਵਲੋਂ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ਾਲ ਨਗਰ ਕੀਰਤਨ ਸਕਾਰਬਰੋ ਗੁਰੂਘਰ ਤੋਂ ਸ਼ੁਰੂ ਹੋ ਕੇ ਸਕਾਰਬਰੋ ਸ਼ਹਿਰ ਦੀਆਂ ਕਈ ਸੜਕਾਂ ਤੋਂ ਹੁੰਦਾ ਹੋਇਆ ਵਾਪਸ ਸਕਾਰਬਰੋ ਆ ਕੇ ਸੰਪੰਨ ਹੋਇਆ। ਇਸ ਵਿਸ਼ਾਲ ਨਗਰ ਕੀਰਤਨ ‘ਚ ਸਿੱਖੀ ਜਾਹੋ ਜਲਾਲ ਅਤੇ ਚੜ੍ਹਦੀਕਲਾ ਦਾ ਹਰ ਰੰਗ ਦੇਖਣ ਨੂੰ ਮਿਲਿਆ। ਸਕਾਰਬਰੋ ਗੂਰ ਘਰ ਵਲੋਂ ਆਯੋਜਿਤ ਕੀਤੇ ਗਏ ਨਗਰ ਕੀਰਤਨ ਹਜ਼ਾਰਾਂ ਦੀ ਗਿਣਤੀ ‘ਚ ਸਿੱਖ ਸੰਗਤਾਂ ਵਲੋਂ ਸ਼ਮੂਲੀਅਤ ਕੀਤੀ ਗਏ, ਨਵ ਜੰਮੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਰਗ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਨਗਰ ਕੀਰਤਨ ‘ਚ ਗੁਰੂ ਗਰੰਥ ਸਾਹਿਬ ਦੀ ਪਾਲਕੀ, ਪੰਜ ਪਿਆਰੇ ਸਮੇਤ ਗੱਤਕੇ ਦੇ ਜੌਹਰ, ਮਾਤਾ ਸਾਹਿਬ ਕੌਰ ਖਾਲਸਾ ਸਕੂਲ ਦੇ ਬੱਚਿਆਂ ਵਲੋਂ ਵੀ ਸਿਰਕਤ ਕੀਤੀ ਗਈ। ਇਸ ਨਗਰ ਕੀਰਤਨ ‘ਚ ਢਾਡੀਆਂ ਵਲੋਂ ਵੀ ਯੋਧਿਆਂ ਦੀਆਂ ਵਾਰਾਂ ਗਾ ਕੇ ਆਇਆ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਨਗਰ ਕੀਰਤਨ ‘ਚ ਗੁਰਦੁਆਰਾ ਕਮੇਟੀ ਵਲੋਂ ਸੰਗਤਾਂ ਦੇ ਲਈ ਲੰਗਰ ਦਾ ਵੀ ਵਿਸੇਸ਼ ਇੰਤਜਾਮ ਕੀਤਾ ਗਿਆ। ਸਭ ਤੋਂ ਖਿੱਚ ਦਾ ਕੇਂਦਰ ਬਣਿਆ ਖਾਲਸੇ ਦੀ ਚੜ੍ਹਦੀਕਲਾ ਦਾ ਪ੍ਰਤੀਕ ਗੱਤਕਾ, ਸਿੰਘਾਂ ਵਲੋਂ ਸਿੱਖਾਂ ਦੀ ਮਾਰਸਾਲ ਆਰਟ ਕਹੇ ਜਾਣ ਵਾਲੇ ਗੱਤਕਾ ਦੇ ਜੌਹਰ ਪੇਸ਼ ਕੀਤੇ ਗਏ। ਇਸ ਨਗਰ ਕੀਰਤਨ ‘ਚ ਬਾਰਿਸ਼ ਵਲੋਂ ਵੀ ਆਪਣੀ ਹਾਜ਼ਰੀ ਲਗਵਾਈ ਗਈ ਪਰ ਸੰਗਤਾਂ ਦੇ ਠਾਠਾਂ ਮਾਰਕੇ ਇਕੱਠ ‘ਤੇ ਇਸਦਾ ਕੋਈ ਅਸਰ ਨਹੀਂ ਹੋਇਆ।

Check Also

35 ਫੀਸਦੀ ਕੈਨੇਡੀਅਨਜ਼ ਨੂੰ ਹੀ ਲੱਗੀ ਹੈ ਬੂਸਟਰ ਡੋਜ਼ : ਟਰੂਡੋ

ਸਾਰੇ ਕੈਨੇਡੀਅਨਜ਼ ਦੀ ਵੈਕਸੀਨੇਸ਼ਨ ਲਈ ਯਤਨ ਕੀਤੇ ਜਾਣਗੇ ਹੋਰ ਤੇਜ਼ ਓਟਵਾ/ਬਿਊਰੋ ਨਿਊਜ਼ : ਫੈਡਰਲ ਸਿਹਤ …