ਬਰੈਂਪਟਨ : ਪੀਲ ਰੀਜ਼ਨਲ ਪੁਲਿਸ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਇਨ੍ਹਾਂ ਦਿਨਾਂ ਵਿਚ ਕੀਤੇ ਜਾ ਰਹੇ ਕਰੈਡਿਟ ਕਾਰਡ ਫਰਾਡ ਤੋਂ ਬਚਣ ਦੀ ਸਲਾਹ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੀਲ ਏਰੀਏ ਵਿਚ ਕਰੈਡਿਟ ਕਾਰਡ ਨਾਲ ਠੱਗੀ ਦੇ ਕਈ ਮਾਮਲੇ ਸਾਹਮਣੇ ਆਏ ਹਨ।
ਕਈ ਕਾਰੋਬਾਰੀਆਂ ਨੇ ਸ਼ਿਕਾਇਤ ਦਿੱਤੀ ਹੈ ਕਿ ਕਾਫੀ ਲੋਕਾਂ ਨੇ ਟੈਲੀਫੋਨ ਜਾਂ ਈਮੇਲ ਦੇ ਮਾਧਿਅਮ ਨਾਲ ਕਰੈਡਿਟ ਕਾਰਡ ਤੋਂ ਖਰੀਦਦਾਰੀ ਕੀਤੀ। ਬਿਜਨਸ ਮਾਲਕਾਂ ਦਾ ਕਹਿਣਾ ਹੈ ਕਿ ਉਹ ਅਜਿਹੇ ਗਾਹਕਾਂ ਕੋਲੋਂ ਈਮੇਲ ਜਾਂ ਫੋਨ ਕਾਲ ਪ੍ਰਾਪਤ ਕਰਦੇ ਹਨ ਜੋ ਕਿ ਪਹਿਲੀ ਵਾਰ ਉਨ੍ਹਾਂ ਕੋਲੋਂ ਖਰੀਦਦਾਰੀ ਕਰ ਰਹੇ ਹਨ। ਉਹ ਉਤਪਾਦ ਦੀ ਤੁਰੰਤ ਡਿਲਵਰੀ ਜਾਂ ਪਿਕਅਪ ਚਾਹੁੰਦੇ ਹਨ। ਜਾਅਲਸਾਜ਼ ਫੋਨ ਜਾਂ ਈਮੇਲ ‘ਤੇ ਕਈ ਸਾਰੇ ਕਰੈਡਿਟ ਕਾਰਡ ਨੰਬਰ ਦਿੰਦੇ ਹਨ ਅਤੇ ਉਨ੍ਹਾਂ ਵਿਚੋਂ ਕਈ ‘ਤੇ ਭੁਗਤਾਨ ਨਹੀਂ ਹੁੰਦਾ। ਗਾਹਕ ਅਕਸਰ ਡਰਾਈਵਰ ਨੂੰ ਸਮਾਨ ਪਿਕਅਪ ਕਰਨ ਲਈ ਭੇਜਦੇ ਹਨ। ਉਹ ਉਨ੍ਹਾਂ ਕੋਲੋਂ ਸਮਾਨ ਲੈ ਕੇ ਗਾਇਬ ਹੋ ਜਾਂਦੇ ਹਨ।
ਆਪਣੇ ਬਿਜਨਸ ਨੂੰ ਕਰੈਡਿਟ ਕਾਰਡ ਫਰਾਡ ਤੋਂ ਬਚਾਓ: ਪੀਲ ਪੁਲਿਸ
RELATED ARTICLES

