ਟਰੰਪ ਬੋਲੇ – ਕਰੋਨਾ ਤੋਂ ਡਰਨ ਦੀ ਜ਼ਰੂਰਤ ਨਹੀਂ
ਭਾਰਤ ਵਿੱਚ 15 ਅਕਤੂਬਰ ਤੋਂ ਖੁੱਲ੍ਹਣਗੇ ਸਿਨੇਮਾਘਰ
ਨਵੀਂ ਦਿੱਲੀ/ਬਿਊਰੋ ਨਿਊਜ਼
ਵਿਸ਼ਵ ਸਿਹਤ ਸੰਗਠਨ ਲੀਡਰਸ ਦੀ ਇਕ ਵਿਸ਼ੇਸ਼ ਬੈਠਕ ਵਿਚ ਸੰਗਠਨ ਨੇ ਕਿਹਾ ਹੈ ਕਿ ਹੋ ਸਕਦਾ ਹੈ ਕਿ ਦੁਨੀਆ ਵਿਚ ਹਰ 10 ਵਿਚੋਂ ਇਕ ਵਿਅਕਤੀ ਨੂੰ ਕਰੋਨਾ ਵਾਇਰਸ ਲਾਗ ਹੋਵੇ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਅੰਦਾਜ਼ੇ ਦਾ ਅਰਥ ਹੈ ਕਿ ਦੁਨੀਆ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਖਤਰੇ ਵਿਚ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜੋ ਕਿ ਕਰੋਨਾ ਤੋਂ ਪੀੜਤ ਹਨ ਅਤੇ ਉਹ ਵਾਈਟ ਹਾਊਸ ਵੀ ਪਹੁੰਚ ਗਏ। ਵਾਈਟ ਹਾਊਸ ਪਹੁੰਚਦਿਆਂ ਹੀ ਉਨ੍ਹਾਂ ਮਾਸਕ ਉਤਾਰਦਿਆਂ ਕਿਹਾ ਕਿ ਕਰੋਨਾ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਇਸਦੇ ਚੱਲਦਿਆਂ ਭਾਰਤ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ 67 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ ਅਤੇ 57 ਲੱਖ ਦੇ ਕਰੀਬ ਕਰੋਨਾ ਪੀੜਤ ਸਿਹਤਯਾਬ ਵੀ ਹੋ ਚੁੱਕੇ ਹਨ। ਭਾਰਤ ਵਿਚ ਕਰੋਨਾ ਕਰਕੇ ਹੁਣ ਤੱਕ 1 ਲੱਖ 4 ਹਜ਼ਾਰ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਇਸਦੇ ਚੱਲਦਿਆਂ ਭਾਰਤ ਵਿਚ ਆਉਂਦੀ 15 ਅਕਤੂਬਰ ਤੋਂ ਸਿਨੇਮਾਘਰ ਖੁੱਲ੍ਹ ਰਹੇ ਹਨ ਅਤੇ 50 ਫੀਸਦੀ ਸਮਰੱਥਾ ਮੁਤਾਬਕ ਦਰਸ਼ਕ ਇਕ ਸੀਟ ਛੱਡ ਕੇ ਬੈਠਣਗੇ। ਇਹ ਪ੍ਰਗਟਾਵਾ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕੀਤਾ ਹੈ। ਉਧਰ ਦੂਜੇ ਪਾਸੇ ਦੁਨੀਆ ਭਰ ਵਿਚ ਕਰੋਨਾ ਪੀੜਤਾਂ ਦਾ ਅੰਕੜਾ 3 ਕਰੋੜ 58 ਲੱਖ ਦੇ ਕਰੀਬ ਪਹੁੰਚ ਚੁੱਕਾ ਹੈ ਅਤੇ 2 ਕਰੋੜ 70 ਲੱਖ ਦੇ ਕਰੀਬ ਕਰੋਨਾ ਪੀੜਤ ਤੰਦਰੁਸਤ ਵੀ ਹੋਏ ਹਨ। ਦੁਨੀਆ ਭਰ ਵਿਚ ਹੁਣ ਤੱਕ ਕਰੋਨਾ ਕਰਕੇ 10 ਲੱਖ 50 ਹਜ਼ਾਰ ਤੋਂ ਜ਼ਿਆਦਾ ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।
Check Also
ਕਾਂਗਰਸ ਵੱਲੋਂ ਭਾਰਤ-ਚੀਨ ਸਬੰਧਾਂ ਦੇ ਸੰਪੂਰਨ ਹਾਲਾਤ ਬਾਰੇ ਸੰਸਦ ਵਿੱਚ ਚਰਚਾ ਕਰਨ ਦੀ ਮੰਗ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਨੇ ਭਾਰਤ-ਚੀਨ ਸਬੰਧਾਂ ਬਾਰੇ ਸੰਸਦ ਵਿੱਚ ਦਿੱਤੇ ਗਏ ਬਿਆਨ ਨੂੰ …