ਮੁੰਬਈ/ਬਿਊਰੋ ਨਿਊਜ਼ : ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ ਦੇ ਅੱਠ ਸਾਲਾ ਬੇਟੇ ਨੇ ਕੈਂਸਰ ਕੋਲੋਂ ਲੜਾਈ ਜਿੱਤ ਲਈ ਹੈ। ਪੰਜ ਸਾਲ ਤੱਕ ਚੱਲੇ ਇਲਾਜ ਤੋਂ ਬਾਅਦ ਹੁਣ ਉਸ ਨੂੰ ਪੂਰੀ ਤਰ੍ਹਾਂ ਕੈਂਸਰ ਮੁਕਤ ਐਲਾਨ ਕਰ ਦਿੱਤਾ ਗਿਆ ਹੈ। ਇਮਰਾਨ ਹਾਸ਼ਮੀ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਇਸ ਖ਼ਬਰ ਨੂੰ ਆਪਣੇ ਪ੍ਰਸੰਸਕਾਂ ਨਾਲ ਸਾਂਝਾ ਕੀਤਾ। ਇਮਰਾਨ ਨੇ ਆਪਣੇ ਬੇਟੇ ਦੀ ਤਸਵੀਰ ਸਾਂਝੀ ਕਰਦੇ ਹੋਏ ਕਿਹਾ ਕਿ ਅੱਜ ਪੰਜ ਸਾਲ ਬਾਅਦ ਅਯਾਨ ਨੂੰ ਕੈਂਸਰ ਮੁਕਤ ਐਲਾਨ ਕਰ ਦਿੱਤਾ ਗਿਆ ਅਤੇ ਇਹ ਵੀ ਇਕ ਅਲੱਗ ਤਰ੍ਹਾਂ ਦੀ ਯਾਤਰਾ ਸੀ। ਫਰਵਰੀ 2010 ਵਿਚ ਜਨਮੇ ਅਯਾਨ ਦੇ ਕੈਂਸਰ ਬਾਰੇ ਸਾਲ 2014 ਦੀ ਸ਼ੁਰੂਆਤ ਵਿਚ ਪਤਾ ਚੱਲਿਆ। ਇਮਰਾਨ ਨੇ ਆਪਣੇ ਬੇਟੇ ਦੀ ਕੈਂਸਰ ਨਾਲ ਲੜਾਈ ‘ਤੇ ਇਕ ਕਿਤਾਬ ‘ਦ ਕਿਸ ਆਫ ਲਾਇਫ’ ਵੀ ਲਿਖੀ ਹੈ।
Check Also
ਸ੍ਰੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਹੋਈ ਸ਼ੁਰੂ
3 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਚੱਲੇਗੀ ਅਮਰਨਾਥ ਯਾਤਰਾ ਸ੍ਰੀਨਗਰ/ਬਿਊਰੋ ਨਿਊਜ਼ : ਅਮਰਨਾਥ …