6.6 C
Toronto
Friday, May 1, 2026
spot_img
Homeਭਾਰਤਇਰਾਕ 'ਚ ਮਰਨ ਵਾਲੇ 39 ਵਿਅਕਤੀਆਂ ਵਿਚੋਂ 31 ਪੰਜਾਬ ਦੇ

ਇਰਾਕ ‘ਚ ਮਰਨ ਵਾਲੇ 39 ਵਿਅਕਤੀਆਂ ਵਿਚੋਂ 31 ਪੰਜਾਬ ਦੇ

ਮੈਂ ਪਹਿਲਾਂ ਹੀ ਕਹਿੰਦਾ ਸੀ ਕਿ 39 ਭਾਰਤੀ ਮਾਰੇ ਜਾ ਚੁੱਕੇ ਹਨ : ਹਰਜੀਤ ਮਸੀਹ
ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ ਜਦੋਂ ਸੁਸ਼ਮਾ ਸਵਰਾਜ ਨੇ ਰਾਜ ਸਭਾ ਵਿਚ 39 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਤਾਂ ਪੂਰੇ ਪੰਜਾਬ ‘ਚ ਸੋਗ ਦੀ ਲਹਿਰ ਫੈਲ ਗਈ। ਇਨ੍ਹਾਂ ਮਾਰੇ ਗਏ 39 ਭਾਰਤੀਆਂ ਵਿਚ 31 ਨੌਜਵਾਨ ਪੰਜਾਬ ਨਾਲ ਸਬੰਧਤ ਸਨ। ਇਸ ਤੋਂ ਇਲਾਵਾ ਚਾਰ ਹਿਮਾਚਲ ਪ੍ਰਦੇਸ਼, ਬਿਹਾਰ ਤੇ ਪੱਛਮੀ ਬੰਗਾਲ ਦੇ 2-2 ਨਾਗਰਿਕ ਸ਼ਾਮਲ ਸਨ। ਮਾਰੇ ਗਏ ਪੰਜਾਬੀ ਨੌਜਵਾਨਾਂ ਵਿਚ ਜ਼ਿਆਦਾਤਰ ਅੰਮ੍ਰਿਤਸਰ, ਜਲੰਧਰ, ਬਟਾਲਾ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਨਾਲ ਸਬੰਧਤ ਹਨ।
2014 ਵਿਚ ਆਈ.ਐਸ.ਆਈ.ਐਸ. ਦੇ ਚੁੰਗਲ ਵਿਚੋਂ ਇਕਲੌਤੇ ਬਚੇ ਹਰਜੀਤ ਮਸੀਹ ਨੇ ਕਿਹਾ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਕਹਿ ਰਹੇ ਸਨ ਕਿ ਇਰਾਕ ਵਿਚ ਫਸੇ 39 ਭਾਰਤੀ ਮਾਰੇ ਗਏ ਹਨ। ਹਰਜੀਤ ਮਸੀਹ ਗੁਰਦਾਸਪੁਰ ਦੇ ਕਾਲਾ ਅਫ਼ਗ਼ਾਨਾ ਦਾ ਰਹਿਣ ਵਾਲਾ ਹੈ। ਮਸੀਹ ਉਨ੍ਹਾਂ 40 ਭਾਰਤੀਆਂ ਵਿਚੋਂ ਸੀ ਜਿਨ੍ਹਾਂ ਨੂੰ ਆਈ.ਐਸ.ਆਈ.ਐਸ. ਨੇ ਅਗਵਾ ਕਰ ਲਿਆ ਸੀ।

RELATED ARTICLES
POPULAR POSTS