
ਕਿਹਾ – ਮਨੁੱਖੀ ਗੁਣਾਂ ਦੇ ਸਰਬੋਤਮ ਰੂਪ ਹਨ ਭਗਵਾਨ ਰਾਮ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਭਗਵਾਨ ਸ੍ਰੀ ਰਾਮ ਨੂੰ ਯਾਦ ਕੀਤਾ ਅਤੇ ਨਾਲ ਹੀ ਭਾਜਪਾ ਨੂੰ ਵੀ ਨਿਸ਼ਾਨੇ ‘ਤੇ ਲਿਆ। ਰਾਹੁਲ ਗਾਂਧੀ ਨੇ ਕਿਹਾ ਕਿ ਭਗਵਾਨ ਰਾਮ ਮਨੁੱਖੀ ਗੁਣਾਂ ਦੇ ਸਰਬੋਤਮ ਰੂਪ ਹਨ। ਰਾਹੁਲ ਨੇ ਕਿਹਾ ਕਿ ਭਗਵਾਨ ਰਾਮ ਮਨ ਦੀਆਂ ਗਹਿਰਾਈਆਂ ਵਿਚ ਵਸੀ ਮਾਨਵਤਾ ਦੀ ਮੂਲ ਭਾਵਨਾ ਹੈ ਅਤੇ ਉਹ ਕਦੀ ਵੀ ਘ੍ਰਿਣਾ ਅਤੇ ਅਨਿਆਂ ਵਿਚ ਪ੍ਰਗਟ ਨਹੀਂ ਹੋ ਸਕਦੇ।