ਆਪਣੀਆਂ 8 ਜਾਇਦਾਦਾਂ ਰੱਖ ਦਿੱਤੀਆਂ ਗਹਿਣੇ
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਦੇ ਦੌਰ ਵਿਚ ਅਦਾਕਾਰ ਸੋਨੂੰ ਸੂਦ ਜ਼ਰੂਰਤਮੰਦਾਂ ਲਈ ਮਸੀਹਾ ਬਣ ਕੇ ਸਾਹਮਣੇ ਆਏ। ਉਹ ਨੇਕੀ ਦੇ ਕੰਮਾਂ ਵਿਚ ਕੋਈ ਵੀ ਕਮੀ ਨਹੀਂ ਛੱਡਣਾ ਚਾਹੁੰਦੇ। ਹੁਣ ਉਨ੍ਹਾਂ ਨੇ ਆਪਣੀਆਂ 8 ਜਾਇਦਾਦਾਂ ਗਹਿਣੇ ਰੱਖ ਕੇ 10 ਕਰੋੜ ਰੁਪਏ ਦਾ ਕਰਜ਼ਾ ਚੁੱਕ ਲਿਆ ਹੈ। ਜਾਣਕਾਰੀ ਮਿਲੀ ਹੈ ਕਿ ਮੁੰਬਈ ਦੇ ਜੁਹੂ ਇਲਾਕੇ ਵਿਚ ਇਨ੍ਹਾਂ ਜਾਇਦਾਦਾਂ ਵਿਚ ਦੋ ਦੁਕਾਨਾਂ ਅਤੇ ਛੇ ਪਲਾਟ ਸ਼ਾਮਲ ਹਨ। ਸੋਨੂ ਦੀ ਗਹਿਣੇ ਰੱਖੀ ਗਈ ਪ੍ਰਾਪਰਟੀ ਦਾ ਐਗਰੀਮੈਂਟ 15 ਸਤੰਬਰ ਨੂੰ ਸਾਈਨ ਕੀਤਾ ਗਿਆ ਸੀ ਅਤੇ 24 ਨਵੰਬਰ ਨੂੰ ਇਸਦਾ ਰਜਿਸਟ੍ਰੇਸ਼ਨ ਕੀਤਾ ਗਿਆ। ਧਿਆਨ ਰਹੇ ਕਿ ਲਾਕ ਲਾਊਨ ਦੌਰਾਨ ਸੋਨੂੰ ਸੂਦ ਨੇ ਸੈਂਕੜੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰੀ ਪਹੁੰਚਾਇਆ ਸੀ।
Check Also
ਭਾਰਤ ਸਰਕਾਰ ਨੇ ਜਨਗਣਨਾ ਨੋਟੀਫਿਕੇਸ਼ਨ ਕੀਤਾ ਜਾਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਂਝੀ ਕੀਤੀ ਜਾਣਕਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ …