Breaking News
Home / ਭਾਰਤ / ਨਿੱਕੀ ਹੇਲੀ ਨੇ ਨੋਬਲ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ ਨਾਲ ਨਵੀਂ ਦਿੱਲੀ ‘ਚ ਕੀਤੀ ਮੁਲਾਕਾਤ

ਨਿੱਕੀ ਹੇਲੀ ਨੇ ਨੋਬਲ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ ਨਾਲ ਨਵੀਂ ਦਿੱਲੀ ‘ਚ ਕੀਤੀ ਮੁਲਾਕਾਤ

ਕਿਹਾ, ਹਰ ਬੱਚੇ ਦੀ ਸੁਰੱਖਿਆ ਯਕੀਨੀ ਬਣਾਉਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਨਿੱਕੀ ਹੈਲੀ ਭਾਰਤ ਦੌਰੇ ‘ਤੇ ਆਈ ਹੋਈ ਹੈ। ਨਿੱਕੀ ਹੈਲੀ ਨੇ ਅੱਜ ਨਵੀਂ ਦਿੱਲੀ ਵਿਚ ਨੋਬਲ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਹਰ ਬੱਚੇ ਦੀ ਸੁਰੱਖਿਆ ਯਕੀਨੀ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ। ਨਿੱਕੀ ਹੇਲੀ ਨੇ ਦਿੱਲੀ ਦੇ ਬੁਰਾੜੀ ਇਲਾਕੇ ਵਿਚ ਸੱਤਿਆਰਥੀ ਵਲੋਂ ਸਥਾਪਤ ਬਾਲ ਮੁੜਵਸੇਬਾ ਕੇਂਦਰ ‘ਮੁਕਤੀ ਆਸ਼ਰਮ’ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਨਿੱਕੀ ਨੇ ਕਿਹਾ ਕਿ ਮੈਂ ਮੁਕਤੀ ਆਸ਼ਰਮ ਵਿਚ ਆ ਕੇ ਮਾਣ ਮਹਿਸੂਸ ਕਰ ਰਹੀ ਹਾਂ। ਉਨ੍ਹਾਂ ਕਿਹਾ ਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਦੁਨੀਆ ਦਾ ਹਰ ਬੱਚਾ ਸੁਰੱਖਿਅਤ ਹੋਵੇ ਅਤੇ ਉਸ ਨੂੰ ਉਹ ਹਰ ਮੌਕਾ ਮਿਲ ਸਕੇ, ਜਿਸ ਨਾਲ ਉਸ ਦੀ ਜ਼ਿੰਦਗੀ ਖੁਸ਼ਹਾਲ ਬਣ ਸਕੇ।”

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਤਹਿਤ ਭਲਕੇ 102 ਸੀਟਾਂ ’ਤੇ ਪੈਣਗੀਆਂ ਵੋਟਾਂ

ਪੰਜਾਬ ’ਚ 7ਵੇਂ ਗੇੜ ’ਚ 1 ਜੂਨ ਨੂੰ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ …