ਦੋ ‘ਪ੍ਰੇਮੀ’ ਹੋਏ ਬਾਗੀ, ਮੌਕੇ ਦਾ ਗਵਾਹ ਬਣ ਗਿਆ ਸਰਕਾਰੀ ਗਵਾਹ, ਰਾਕੇਸ਼, ਸੁਭਾਸ਼ ਨੇ ਸੁਣੀ ਸੀ ਦੋਵਾਂ ਜਣਿਆਂ ਦੀ ਗੱਲਬਾਤ
ਪੰਚਕੂਲਾ : ਡੇਰਾ ਸਿਰਸਾ ਦੇ ਮੁਖੀ ਰਹੇ ਗੁਰਮੀਤ ਰਾਮ ਰਹੀਮ ਤੇ ਡੇਰੇ ਦੇ ਬੁਲਾਰੇ ਡਾ. ਅਦਿੱਤਿਆ ਇੰਸਾਂ ਨੇ ਖੁਫੀਆ ਮੀਟਿੰਗ ਕਰਕੇ 17 ਅਗਸਤ 2017 ਨੂੰ ‘ਇਕ ਸਕੀਮ’ ਬਣਾਈ ਸੀ।
ਗੁਰਮੀਤ ਤੇ ਅਦਿੱਤਿਆ ਦੀ ਗੁਪਤ ਮੀਟਿੰਗ ਵਿਚ ਇਸ ਗੱਲਬਾਤ ਨੂੰ ਪੀਏ ਰਾਕੇਸ਼ ਉਰਫ ਗੁਰਲੀਨ ਤੋਂ ਇਲਾਵਾ ਪਿੰਡ ਭਾਗੀਦਾਸ ਦੇ ਡੇਰਾ ਇੰਚਾਰਜ ਸੁਭਾਸ਼ ਨੇ ਸੁਣ ਲਿਆ ਸੀ। ਦੋਵਾਂ ਪ੍ਰੇਮੀਆਂ ਮੁਤਾਬਕ ਗੁਰਮੀਤ ਖੁਦ ਅਦਿੱਤਿਆ ਨੂੰ ਆਖਦਾ ਪਿਆ ਸੀ, ਜੇ ਅਦਾਲਤ ਵਲੋਂ ਮੇਰੇ ਵਿਰੁੱਧ ਫੈਸਲਾ ਆਉਂਦਾ ਹੈ ਤਾਂ ਪੰਚਕੂਲਾ ਵਿਚ ਗੜਬੜ ਕਰਵਾਉਣੀ ਹੈ ਤੇ ਦੰਗੇ ਵੀ ਹੋਣੇ ਚਾਹੀਦੇ ਹਨ।’ ਹੁਣ ਸੁਭਾਸ਼ ਇਸਤਗਾਸਾ ਧਿਰ ਦਾ ਗਵਾਹ ਬਣੇਗਾ। ਰਾਕੇਸ਼ ਉਰਫ ਗੁਰਲੀਨ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਉਹ ਗੁਰਮੀਤ ਦਾ ਭਰੋਸੇ ਦਾ ਬੰਦਾ ਸੀ। ਸਾਲ 2009 ਵਿਚ ਸਿਰਸਾ ਤੋਂ ਉਸ ਨੇ ਹਥਿਆਰਾਂ ਦਾ ਲਾਇਸੈਂਸ ਬਣਵਾਇਆ ਸੀ। ਕੁੱਲ ਤਿੰਨ ਅਸਲੇ ਖੀਦੇ ਗਏ, ਇਸਦਾ ਖਰਚਾ ਗੁਰਮੀਤ ਨੇ ਕੀਤਾ ਸੀ। ਇਹ ਹਥਿਆਰ ਡੇਰੇ ਵਿਚ ਰੱਖੇ ਗਏ ਸਨ। ਗੁਰਮੀਤ ਦੇ ਆਖੇ ਲੱਗ ਕੇ ਰਾਕੇਸ਼ ਨੇ ਮਰਦਾਨਗੀ ਖਤਮ ਕਰਵਾਉਣ ਲਈ ਅਪਰੇਸ਼ਨ ਕਰਵਾ ਲਿਆ ਸੀ। ਉਹ ਦੱਸਦਾ ਹੈ ਕਿ 25 ਅਗਸਤ 2017 ਨੂੰ ਸ਼ਰਧਾਲੂ ਸਿਰਸੇ ਆਏ ਹੋਏ ਸਨ। ਸੁਭਾਸ਼ ਭਾਗੀਦਾਸ ਨਾਮ ਚਰਚਾ ਘਰ (ਹਿਸਾਰ) ਚਲਾਉਂਦਾ ਸੀ ਅਤੇ ਰਾਕੇਸ਼ ਨੂੰ ਗੁਰਮੀਤ ਨਾਲ ਮਿਲਾਉਣ ਲਈ ਆਖਦਾ ਹੁੰਦਾ ਸੀ।
ਰਾਮ ਰਹੀਮ ਨੇ ਜੇਲ੍ਹ ਵਿਚ ਮੰਗੀ ਫੋਨ ਦੀ ਸਹੂਲਤ
ਸਿਰਸਾ : ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਭੁਗਤ ਰਹੇ ਰਾਮ ਰਹੀਮ ਨੇ ਹਰ ਰੋਜ਼ ਪੰਜ ਮਿੰਟ ਫੋਨ ਕਰਨ ਦੀ ਸਹੂਲਤ ਮੰਗੀ ਹੈ। ਉਸ ਨੇ ਇਹ ਸਹੂਲਤ ਆਪਣੀ ਮਾਤਾ ਨੂੰ ਫੋਨ ਕਰਨ ਲਈ ਮੰਗੀ ਹੈ। ਦਰਅਸਲ ਪਿਛਲੇ ਹਫਤੇ ਹਰਿਆਣਾ ਦੇ ਜੇਲ੍ਹ ਮੰਤਰੀ ਨੇ ਰੋਹਤਕ ਜੇਲ੍ਹ ਦਾ ਦੌਰਾ ਕੀਤਾ ਸੀ। ਇਸ ਦੌਰਾਨ ਰਾਮ ਰਹੀਮ ਨੇ ਆਪਣੀ ਮਾਤਾ ਦੀ ਉਮਰ ਦਾ ਹਵਾਲਾ ਦਿੰਦਿਆਂ ਜੇਲ੍ਹ ਮੰਤਰੀ ਨੂੰ ਬੇਨਤੀ ਕੀਤੀ ਕਿ ਬਾਕੀ ਕੈਦੀਆਂ ਵਾਂਗ ਉਸ ਨੂੰ ਵੀ ਹਰ ਰੋਜ਼ ਪੰਜ ਮੰਟ ਫੋਨ ਦੀ ਸਹੂਲਤ ਦਿੱਤੀ ਜਾਵੇ। ਇਸ ਗੱਲ ਦਾ ਖੁਲਾਸਾ ਅੱਜ ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਨੇ ਕੀਤਾ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …