Breaking News
Home / ਮੁੱਖ ਲੇਖ / ਗੈਰ-ਕਾਨੂੰਨੀਪਰਵਾਸ, ਦਲਾਲਾਂ ਦਾਜਾਲ ਤੇ ਬੇਰੁਜ਼ਗਾਰ

ਗੈਰ-ਕਾਨੂੰਨੀਪਰਵਾਸ, ਦਲਾਲਾਂ ਦਾਜਾਲ ਤੇ ਬੇਰੁਜ਼ਗਾਰ

ਗੁਰਮੀਤ ਸਿੰਘ ਪਲਾਹੀ
ਛੋਟੀਮੋਟੀ ਨੌਕਰੀ ਲਈਲੋਕਾਂ ਦਾਅਣਦਿਸਦੇ ਰਾਹਾਂ ਉਤੇ ਨਿਕਲਜਾਣਾ ਇਹ ਦਰਸਾਉਂਦਾ ਹੈ ਕਿ ਦੇਸ਼ਭਾਰਤਵਿੱਚਅਸੰਗਿਠਤਖੇਤਰਵਿੱਚ ਰੁਜ਼ਗਾਰ ਦੇ ਹਾਲਤਕਿੰਨੇ ਭੈੜੇ ਹਨ। ਇਹੋ ਜਿਹੀਆਂ ਹਾਲਤਾਂ ਵਿੱਚਲੋਕਾਂ ਨੂੰ ਆਪਣੇ ਜਾਲਵਿੱਚਫਸਾਉਣਲਈਦੇਸ਼ ਦੇ ਕੋਨੇ-ਕੋਨੇ ਦਲਾਲਾਂ ਦਾ ਇਸ ਕਿਸਮਦਾਤੰਤਰਵਿਛਿਆ ਹੋਇਆ ਹੈ ਕਿ ਜੋ ਉਹਨਾ ਨੂੰ ਝੂਠੇ ਦਿਲਾਸੇ ਦੇਕੇ, ਝੂਠਫਰੇਬ ‘ਚ ਫਸਾ ਕੇ, ਜੋਖਮਭਰੇ ਇਲਾਕਿਆਂ ਵਿੱਚਭੇਜਦਿੰਦਾ ਹੈ। ਕਈ ਵੇਰ ਤਾਂ ਇਸ ਕਿਸਮਦੀਵਿਦੇਸ਼ਯਾਤਰਾਉਹਨਾਦੀ ਮੌਤ ਦਾਕਾਰਨਬਣਜਾਂਦੀ ਹੈ। ਕੀ ਕੋਈ 25 ਦਸੰਬਰ, 1996 ਨੂੰ ਵਾਪਰੇ ”ਮਾਲਟਾਕਾਂਡ” ਨੂੰ ਭੁਲਸਕਦਾ ਹੈ, ਜਿਸ ਵਿੱਚ 283 ਨੌਜਵਾਨ, ਜਿਹੜੇ ਬੇੜੀਰਾਹੀਂ ਸਮੁੰਦਰਪਾਰਕਰਕੇ ਇਟਲੀ ਜਾ ਰਹੇ ਹਨ, ਸਮੁੰਦਰਵਿੱਚ ਹੀ ਡੁੱਬ ਮਰੇ ਸਨ।
ਰੋਟੀਕਮਾਉਣ ਗਏ 39 ਮਜ਼ਦੂਰ, ਜਿਸ ਵਿੱਚਵੱਡੀਗਿਣਤੀਪੰਜਾਬੀਆਂ ਦੀ ਸੀ, ਇਰਾਕਵਿੱਚ ਆਈ ਐਸ ਅਤਿਵਾਦੀਆਂ ਦੀਆਂ ਗੋਲੀਆਂ ਦਾਸ਼ਿਕਾਰ ਹੋ ਗਏ। ਇਹ ਇਕ ਇਹੋ ਜਿਹਾ ਦੁਖਾਂਤ ਹੈ ਜੋ ਚਾਰਸਾਲਪਹਿਲਾਂ ਵਾਪਰਿਆਪਰ ਇਸ ਘਟਨਾਦੀਪੁਸ਼ਟੀਹੁਣ ਹੋਈ ਹੈ। ਕੰਮਦੀਭਾਲਵਿੱਚਦੂਜੇ ਦੇਸ਼ ਜਾਕੇ ਸਮੂਹਵਿੱਚਅਤੰਕਵਾਦੀਆਂ ਦੇ ਹੱਥੀਂ ਮਾਰੇ ਜਾਣ ਤੋਂ ਵੱਡਾ ਦੁੱਖ ਹੋਰਕਿਹੜਾ ਹੋ ਸਕਦਾ ਹੈ, ਪਰੰਤੂ ਮੌਤ ਦੇ ਲਗਭਗ ਚਾਰਸਾਲਤੱਕਇਸਦਾਪਤਾ ਹੀ ਨਾ ਲੱਗਣਾ, ਹੋਰਵੀ ਦੁੱਖਦਾਈ ਹੈ। ਇਸ ਦੁਖਾਂਤ ਤੋਂ ਪੀੜਤਉਹਨਾਮਾਪਿਆਂ ਦੇ ਦੁੱਖ ਦੀਸਿਰਫਕਲਪਨਾ ਹੀ ਕੀਤੀ ਜਾ ਸਕਦੀ ਹੈ ਕਿ ਇਸ ਦੌਰਾਨ ਉਹਨਾਨਾਲਕਿਵੇਂ ਗੁਜਰੀ ਹੋਏਗੀ? ਕਿਵੇਂ ਕਦੇ ਆਸ, ਕਦੇ ਬੇਆਸਵਿੱਚਉਹਨਾਦਿਨਕਟੀਕੀਤੀ ਹੋਏਗੀ ਅਤੇ ਆਪਣੇ ਕਮਾਊ ਪੁੱਤਾਂ ਨੂੰ ਹੱਥੋਂ ਗੁਆਕੇ ਉਹਨਾਆਪਣੀਰੋਟੀ-ਰੋਜ਼ੀ ਦਾਹੀਲਾ-ਵਸੀਲਾਕਿਵੇਂ ਕੀਤਾ ਹੋਏਗਾ? ਇਹ ਮਾਰੇ ਗਏ ਲੋਕ 35000 ਰੁਪਏ ਮਹੀਨਾਦੀ ਨੌਕਰੀ ਲਈਇਰਾਕ ਗਏ ਸਨ।
ਇਹ ਘਟਨਾਚਾਰਸਾਲਪਹਿਲਾਂ ਮੂਸਲਵਿੱਚਵਾਪਰੀ। 40 ਭਾਰਤੀਆਂ ਵਿੱਚੋਂ ਇੱਕ ਵਿਅਕਤੀ ਇਸ ਘਟਨਾਵਿਚੋਂ ਬਚ ਗਿਆ। ਜਿਸਨੇ ਭਾਰਤਸਰਕਾਰਤੱਕਪਹੁੰਚ ਕਰਕੇ ਇਸ ਘਟਨਾਦੀਜਾਣਕਾਰੀਦਿੱਤੀ।ਪਰ ਉਸ ਨੂੰ ਚੁੱਪ ਰਹਿਣਲਈ ਆਖਿਆ ਗਿਆ। ਪਿਛਲੇ ਸਾਲਜੁਲਾਈਵਿੱਚਮੂਸਲ (ਇਰਾਕ) ਉਤੋਂ ਅਤੰਕੀਆਂ ਦਾਕਬਜ਼ਾਛੁਡਾਲਿਆ ਗਿਆ। ਰਾਡਾਰਦੀਸਹਾਇਤਾਨਾਲ ਇੱਕ ਸਮੂਹਿਕਕਬਰਦਾਪਤਾ ਲੱਗਾ। ਕਬਰਾਂ ਵਿੱਚੋਂ ਸਰੀਰਕੱਢਕੇ ਇਹਨਾਦਾਡੀਐਨ ਏਸ ਟੈਸਟਕਰਵਾਇਆ ਗਿਆ। ਜਿਸਦੇ ਮਿਲਾਣ ਤੋਂ ਬਾਅਦਪੁਸ਼ਟੀ ਹੋਈ ਕਿ ਇਹ ਮਾਰੇ ਗਏ ਲੋਕਭਾਰਤ ਦੇ ਹਨ!
ਇਰਾਕਵਰਗਾਮੁਲਕਜਿਥੇ ਅਤੰਕਦਾਬੋਲਬਾਲਾਰਿਹਾ ਹੈ, ਉਸ ਇਲਾਕੇ ਵਿੱਚਵੀਭਾਰਤੀਲੋਕਾਂ ਦਾਮਜ਼ਬੂਰੀਵਿੱਚਪਹੁੰਚ ਜਾਣਾ ਜਾਂ ਦਲਾਲਏਜੰਟਾਂ ਵਲੋਂ ਪਹੁੰਚਾ ਦਿੱਤਾਜਾਣਾ, ਮਨੁੱਖੀ ਤਸਕਰੀਦੀਵੱਡੀਉਦਾਹਰਨ ਹੈ।
ਮਨੁੱਖੀ ਤਸਕਰਪੂਰੇ ਦੇਸ਼ਵਿੱਚਆਪਣਾਜਾਲਬਿਠਾਈਬੈਠੇ ਹਨ।ਨਿੱਤਦਿਹਾੜੇ ਏਜੰਟਾਂ ਵਲੋਂ ਲੋਕਾਂ ਨਾਲ ਠੱਗੀ-ਠੋਰੀਦੀਆਂ ਘਟਨਾਵਾਂ ਅਖਬਾਰੀਚਰਚਾ ‘ਚ ਸੁਰਖੀਆਂ ਬਣਦੀਆਂ ਹਨ, ਜਿਹੜੀਆਂ ਅਮਰੀਕਾਕੈਨੇਡਾ ‘ਚ ਨੌਜਵਾਨਾਂ ਨੂੰ ਪਹੁੰਚਾਉਣਲਈਲੱਖਾਂ ਦੀ ਹੋਈ ਠਗੀਦੀਦਾਸਤਾਨਬਿਆਨਦੀਆਂ ਹਨ। ਔਰਤਾਂ, ਲੜਕੀਆਂ ਨੂੰ ਅਰਬਦੇਸ਼ਾਂ ‘ਚ ਘਰੇਲੂ ਨੌਕਰਾਣੀਆਂ ਵਜੋਂ ਭੇਜਣਅਤੇ ਮੁੜਉਥੇ ਉਹਨਾਨਾਲ ਹੁੰਦੇ ਅਣਮਨੁੱਖੀ ਵਰਤਾਰੇ ਦੀਆਂ ਖਬਰਾਂ ਵੀਪੜ੍ਹਨ ਨੂੰ ਮਿਲਦੀਆਂ ਹਨ। ਠੱਗ-ਕਿਸਮ ਦੇ ਏਜੰਟ ਨੌਜਵਾਨਾਂ ਨੂੰ ਵਿਦੇਸ਼ਾਂ ‘ਚ ਪੱਕੀਰਿਹਾਇਸ਼ (ਪੀਆਰ) ਆਦਿਦਿਵਾਉਣ ਦੇ ਝਾਂਸੇ ਦੇ ਕੇ ਲੱਖਾਂ ਠਗਦੇ ਹਨ।ਸੈਂਕੜੇ ਨਹੀਂ, ਹਜ਼ਾਰਾਂ ਕੇਸ, ਪੁਲਿਸਕੋਲ ਇਸ ਸਬੰਧੀਦਰਜ਼ ਹਨ, ਪਰ ਇਸ ਕਿਸਮ ਦੇ ਵਪਾਰ ਨੂੰ ਠੱਲਨਹੀਂ ਪੈਰਹੀ।ਦੇਸ਼ਵਿਚੋਂ, ਸੂਬੇ ਪੰਜਾਬਵਿਚੋਂ ਖਾਸ ਕਰਕੇ ਕਾਨੂੰਨੀ, ਗੈਰ-ਕਾਨੂੰਨੀਪ੍ਰਵਾਸਲਗਾਤਾਰਜਾਰੀ ਹੈ।
ਭਾਵੇਂ ਕਿ ਪੰਜਾਬੀਆਂ ਲਈਪ੍ਰਵਾਸਨਵਾਂ ਵਰਤਾਰਾਨਹੀਂ ਹੈ। ਸਦੀਪਹਿਲਾਂ ਤੋਂ ਹੀ ਪੰਜਾਬੀਕੈਨੇਡਾ, ਅਮਰੀਕਾਅਤੇ ਮਲਾਇਆਆਦਿਦੇਸ਼ਾਂ ਵਿੱਚ ਰੁਜ਼ਗਾਰਦੀਪਰਾਪਤੀਲਈ ਪੁੱਜੇ। ਪਰਸਤਰਵਿਆਂ ‘ਚ ਬਰਤਾਨੀਆਂ ਵੱਲਪੰਜਾਬੀਆਂ ਦੀਆਂ ਮੁਹਾਰਾਂ ਅਤੇ ਫਿਰਹਰਕਾਨੂੰਨੀ, ਗੈਰ-ਕਾਨੂੰਨੀਤਰੀਕਾਅਪਨਾਕੇ ਪੰਜਾਬਛੱਡਣਾਆਮ ਜਿਹੀ ਗੱਲ ਤੋਂ ਗਈ। ਲੰਦਨ ਦੇ ਇਕ ਅਖਬਾਰ ‘ਚ ਛਪੀਰਿਪੋਰਟਅਨੁਸਾਰ ਗੈਰ-ਕਾਨੂੰਨੀ ਤੌਰ ‘ਤੇ ਵਿਦੇਸ਼ਭੇਜਣਵਾਲੀਆਂ ਹਜ਼ਾਰਾਂ ਹੀ ਕੰਪਨੀਆਂ ਪੰਜਾਬ ‘ਚ ਖੁਲ੍ਹੀਆਂ ਹੋਈਆਂ ਹਨ, ਜਿਹੜੀਆਂ ਕਹਿਣ ਨੂੰ ਤਾਂ ਕਾਨੂੰਨੀਹਨ, ਪਰ ਗੈਰ-ਕਾਨੂੰਨੀ ਢੰਗ ਆਪਣਾ ਕੇ, ਪਹਿਲਾਂ ਯੂਰਪਦਾਟੂਰਿਸਟਵੀਜ਼ਾਲਗਵਾਕੇ ਫਿਰਅੰਦਰੋ ਗਤੀਲੋਕਾਂ ਨੂੰ ਇੰਗਲੈਂਡ ਜਿਹੇ ਮੁਲਕਾਂ ‘ਚ ਵਾੜਨਦਾਕਾਰੋਬਾਰਕਰਦੀਆਂ ਹਨ, ਇਹਨਾਕੰਪਨੀਆਂ ਵਾਲਿਆਂ ਦਾਅਪਰਾਧਿਕਕਾਰੋਬਾਰਕਰਨਵਾਲੇ ਸਮਗਲਰਾਂ ਨਾਲਵੀਸਬੰਧ ਹੁੰਦਾ ਹੈ। ਰਿਪੋਰਟਅਨੁਸਾਰਪੰਜਾਬਰਹਿੰਦੇ ਲੋਕਪਹਿਲਾ ਪੁੱਜੇ ਪੰਜਾਬੀਆਂ ਦੀਆਂ ਪ੍ਰਾਪਤੀਆਂ ਦੀਆਂ ਖਬਰਾਂ ਤੋਂ ਪ੍ਰੇਰਿਤ ਹੋਕੇ ਚੰਗੇ ਭਵਿੱਖਲਈਪ੍ਰਵਾਸਕਰਦੇ ਹਨਅਤੇ ਵਿਦੇਸ਼ ਪੁੱਜਣਲਈਹਰਤਰੀਕਾਅਪਨਾਉਂਦੇ ਹਨ।
ਪੰਜਾਬ ‘ਚ ਰਹਿਕੇ ਕ੍ਰਿਤਨਾਕਰਨਅਤੇ ਵਿਦੇਸ਼ ‘ਚ ਜਾਕੇ ਹਰਤਰ੍ਹਾਂ ਦਾਕੰਮਕਰਨਲਈਪੰਜਾਬੀਮਸ਼ਹੂਰ ਹੋ ਗਏ। ਨਜ਼ਦੀਕੀਰਿਸ਼ਤਿਆਂ ਦੀਅਹਿਮੀਅਤਭੁਲਕੇ ਨੇੜਲੇ ਰਿਸ਼ਤਿਆਂ ‘ਚ ਵਿਆਹ, ਫਿਰਆਇਲਿਟਸਕਰਕੇ ਜ਼ਾਅਲੀਵਿਆਹਾਂ ਦੀਲੜੀ ਨੇ ਪੰਜਾਬੀਭਾਈਚਾਰਕਰਿਸ਼ਤਿਆਂ ਉਤੇ ਭਰਵੀਂ ਸੱਟਮਾਰੀਪਰਪ੍ਰਵਾਸ ਦੇ ਕਾਨੂੰਨੀ, ਗੈਰ-ਕਾਨੂੰਨੀਕੰਮਲਗਾਤਾਰਜਾਰੀਰਹੇ।ਪੰਜਾਬ ‘ਚ ਸਮੇਂ ਸਮੇਂ ਹੋਈ ਮਾਰੋ-ਮਾਰੀ, ਘਾਟੇ ਦੀਖੇਤੀ ਤੋਂ ਪੰਜਾਬੀਆਂ ਦਾਮੋਹ ਟੁੱਟਣਾ, ਬੇਰੁਜ਼ਗਾਰੀ ‘ਚ ਵਾਧਾਆਦਿਵੀਪ੍ਰਵਾਸਦਾਕਾਰਨਬਣੇ, ਪਰਸਧਾਰਨਮਜ਼ਦੂਰ ਨੂੰ ਅਸੰਗਠਿਤਖੇਤਰਵਿੱਚਰੋਟੀ ਰੋਜ਼ੀ ਦਾਸਾਧਨਪੈਦਾਕਰਨ ‘ਚ ਨਾਕਾਮੀਵੀਵੱਡਾਕਾਰਨਬਣਿਆ।
ਖਾੜੀਦੇਸ਼ਾਂ ਵਿੱਚਪੰਜਾਬੀਆਂ ਦਾ ਪੁੱਜਣਾਇਸਦਾਵੱਡਾਪ੍ਰਮਾਣ ਹੈ, ਜਿਥੇ 15000ਰੁਪਏ ਮਾਸਿਕਤੱਕਦੀਆਂ ਨੌਕਰੀਆਂ ਲਈਵੀਘਰ-ਬਾਰਛੱਡਕੇ ਮਜ਼ਦੂਰੀਕਰਨਲਈਪੰਜਾਬੀਆਮ ਤੌਰ ‘ਤੇ ਪੁੱਜ ਜਾਂਦੇ ਹਨ।ਹੁਣ ਤਾਂ ਵੱਡੀਗਿਣਤੀ ‘ਚ ਪੰਜਾਬੀਲੜਕੀਆਂ ਵੀ”ਘਰੇਲੂ ਨੌਕਰਾਣੀ” ਜਾਂ ਹੋਰਕੰਮਾਂ ਲਈਖਾੜੀਦੇਸ਼ਾਂ ‘ਚ ਪੁੱਜ ਜਾਂਦੀਆਂ ਹਨਭਾਵੇਂ ਕਿ ਸਰਦੇ ਪੁੱਜਦੇ ਘਰਾਂ ਦੇ ਨੌਜਵਾਨ ਜਾਂ ਔਖੇ ਸੌਖੇ ਭਾਰੀਭਰਕਮਫੀਸਾਂ ਇੱਕਠੀਆਂ ਕਰਕੇ ਆਇਲਿਟਸਪਾਸਕਰਕੇ, ਕੈਨੇਡਾ, ਅਸਟਰੇਲੀਆਂ, ਪੁੱਜਣਵਾਲੇ ਸਧਾਰਨਘਰਾਂ ਦੇ ਨੌਜਵਾਨਾਂ ਦਾਰੁਝਾਨਵੀਚਰਮਸੀਮਾਉਤੇ ਹੈ, ਜਿਥੇ ਉਹ ਇਸ ਆਸ ਨਾਲ ਪੁੱਜਦੇ ਹਨ ਕਿ ਪੜ੍ਹਾਈਕਰਕੇ ਉਹ ਪੀ.ਆਰ. (ਪੱਕੀਰਿਹਾਇਸ਼ਦਾਦਰਜ਼ਾ) ਪ੍ਰਾਪਤਕਰਲੈਣਗੇ। ਪਰ ਇਹ ਸਭ ਕੁਝ ਕਰਨਲਈਉਹਨਾ ਦੇ ਮਾਪਿਆਂ ਨੂੰ ਘਰ-ਬਾਰ, ਖੇਤ, ਗਹਿਣੇ ਰੱਖਣੇ ਪੈਂਦੇ ਹਨ, ਕਰਜ਼ੇ ਲੈਣੇ ਪੈਂਦੇ ਹਨ।ਵਿਦੇਸ਼ ਪੁੱਜਕੇ ਇਹਨਾ ਨੌਜਵਾਨ ਯੁਵਕ, ਯੁਵਤੀਆਂ ਨੂੰ ਔਖੇ ਕੰਮਘੱਟਪੈਸੇ ਲੈਕੇ ਕਰਨੇ ਪੈਂਦੇ ਹਨ, ਅਤੇ ਇਕੋ ਕਮਰੇ ‘ਚ ਪੰਜਪੰਜ ਛੇ ਲੋਕਾਂ ਨੂੰ ਰਿਹਾਇਸ਼ਰੱਖਣੀਪੈਂਦੀ ਹੈ, ਉਵੇਂ ਹੀ ਜਿਵੇਂ ਯੂ.ਪੀ., ਬਿਹਾਰ, ਤੋਂ ਪੰਜਾਬ ਆਏ ਮਜ਼ਦੂਰਾਂ ਨੂੰ ਅਤਿ ਦੇ ਮਾੜੇ ਹਾਲਤਾਂ ‘ਚ ਰਹਿਣ ਤੇ ਘੱਟਪੈਸਿਆਂ ਤੇ ਨੌਕਰੀ ਕਰਨੀਪੈਂਦੀ ਹੈ।
ਸੰਗਠਿਤਅਤੇ ਗੈਰ-ਸੰਗਠਿਤਖੇਤਰਾਂ ‘ਚ ਨੌਕਰੀਆਂ ਦੀਕਮੀ ਨੇ ਦੇਸ਼ ‘ਚ ਵਡੇਰਾਸੰਕਟਪੈਦਾਕੀਤਾ ਹੋਇਆ ਹੈ। ਯੂ.ਐਨ.ਓ.ਦੀਇੰਟਰਨੈਸ਼ਨਲਲੇਬਰ ਔਰਗੇਨਾਈਜੇਸ਼ਨ (ਆਈ ਐਲ ਓ) ਨੇ ਕਿਹਾ ਹੈ ਕਿ 2017 ‘ਚ 17.8 ਮਿਲੀਅਨਲੋਕਬੇਰੁਜ਼ਗਾਰਸਨ, ਜੋ ਪਿਛਲੇ ਸਾਲ 17.7 ਮਿਲੀਅਨਸਨਅਤੇ 2018 ‘ਚ ਵਧਕੇ 18 ਮਿਲੀਅਨ ਹੋ ਗਏ ਹਨਅਤੇ ਬੇਰੁਜ਼ਗਾਰੀਦਾਰੁਝਾਨਵਿੱਚਵਾਧਾਸਲਾਨਾ 3.4 ਫੀਸਦੀਉਤੇ ਟਿਕਿਆ ਹੋਇਆ ਹੈ।
ਕੁਲ 1.34 ਬਿਲੀਅਨਅਬਾਦੀਵਿਚੋਂ ਅੱਧੀਆਬਾਦੀ 25 ਸਾਲਦੀਉਮਰ ਤੋਂ ਘੱਟ ਹੈ। ਹਰਸਾਲਵੱਡੀਗਿਣਤੀ ਇਹ ਆਬਾਦੀ ਨੌਕਰੀਆਂ ਦੀਤਲਾਸ਼ਵਿੱਚ ਆ ਬਹਿੰਦੀ ਹੈ। ਦੇਸ਼ਦੀਕੁਲਆਬਾਦੀਦਾ 50.3 ਫੀਸਦੀਹਰਕਿਸਮਦੀਮਜ਼ਦੂਰੀ ‘ਚ ਲੱਗੇ ਲੋਕਹਨ। ਉਸ ਵਿਚੋਂ 46 ਫੀਸਦੀਲੋਕਖੇਤਮਜ਼ਦੂਰੀਨਾਲਜੁੜੇ ਹਨਜਦਕਿ 22 ਫੀਸਦੀਨਿਰਮਾਣਅਤੇ 32 ਫੀਸਦੀਸਰਵਿਸਸੈਕਟਰਨਾਲਜੁੜੇ ਹਨ।ਸਾਲ 2016 ਵਿੱਚਦੇਸ਼ਵਿੱਚਬੇਰੁਜ਼ਗਾਰੀਦਰ 7.97 ਫੀਸਦੀ ਸੀ, ਜਿਸ ਵਿੱਚ ਪੇਂਡੂਖੇਤਰ ‘ਚ 7.15 ਫੀਸਦੀਅਤੇ ਸ਼ਹਿਰੀਖੇਤਰ ‘ਚ 9.62 ਫੀਸਦੀ ਸੀ। ਮਗਨਰੇਗਾ ਦੇ ਲਾਗੂਹੋਣਨਾਲਬੇਰੁਜ਼ਗਾਰਾਂ ਦੀ ਪੇਂਡੂਖੇਤਰ ‘ਚ ਗਿਣਤੀ ‘ਚ ਕਮੀਦੇਖਣ ਨੂੰ ਮਿਲੀ ਹੈ।
ਦੇਸ਼ਵਿੱਚਵਧਰਹੀਬੇਰੁਜ਼ਗਾਰੀਦਾਵਧਣਾਪ੍ਰਵਾਸਦਾਵੱਡਾਕਾਰਨ ਹੈ। ਅਸੰਗਠਿਤਖੇਤਰਵਿੱਚ ਰੁਜ਼ਗਾਰ ਦੇ ਸੰਕਟਦਾ ਕੋਈ ਤੋੜਲੱਭਕੇ ਹੀ ਇਸ ਬੇਰੁਜ਼ਗਾਰੀਵਾਲੇ ਵੱਡੇ ਸੰਕਟ ਤੋਂ ਨਿਜ਼ਾਤਪਾਈ ਜਾ ਸਕਦੀ ਹੈ। ਉਂਜ ਗੈਰ-ਕਾਨੂੰਨੀਪ੍ਰਵਾਸ ਨੂੰ ਠੱਲਪਾਉਣਲਈਅਤੇ ਮੋਸਿਲ ਜਿਹੀਆਂ ਘਟਨਾਵਾਂ ਰੋਕਣਲਈ, ਦੇਸ਼ਭਰ ‘ਚ ਫੈਲੇ ਦਲਾਲਾਂ ਦੇ ਤੰਤਰ ਦੇ ਖਿਲਾਫ਼ਵੱਡੀਸਰਕਾਰੀਕਾਰਵਾਈਕਰਨਦੀਵੀਲੋੜ ਹੈ, ਜਿਹੜੇ ਕਿ ਪੈਸੇ ਲੈਕੇ ਲੋਕਾਂ ਨੂੰ, ਜ਼ੋਖਮਭਰੇ ਇਲਾਕਿਆਂ ‘ਚ ਭੇਜਦਿੰਦੇ ਹਨ।
ੲੲੲ

Check Also

ਆਲਮੀ ਮੇਲਾ ਹੈ ਵਿਸਾਖੀ

ਤਲਵਿੰਦਰ ਸਿੰਘ ਬੁੱਟਰ ਵਿਸਾਖੀ ਦਾ ਸਬੰਧ ਸਿਰਫ਼ ਪੰਜਾਬ ਜਾਂ ਸਿੱਖ ਇਤਿਹਾਸ ਨਾਲ ਹੀ ਨਹੀਂ ਜੁੜਿਆ …