Breaking News
Home / ਹਫ਼ਤਾਵਾਰੀ ਫੇਰੀ / ਪਿਛਲੇ 17 ਦਿਨਾਂ ਤੋਂ ਲਗਾਤਾਰ ਹੋ ਰਹੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਤੋਂ ਦੁਖੀ ਹੋ ਕੇ ਕਿਸਾਨਾਂ ਨੇ ਲੁਧਿਆਣਾ-ਚੰਡੀਗੜ੍ਹ ਹਾਈਵੇਅ ਜਾਮ ਕਰਦਿਆਂ

ਪਿਛਲੇ 17 ਦਿਨਾਂ ਤੋਂ ਲਗਾਤਾਰ ਹੋ ਰਹੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਤੋਂ ਦੁਖੀ ਹੋ ਕੇ ਕਿਸਾਨਾਂ ਨੇ ਲੁਧਿਆਣਾ-ਚੰਡੀਗੜ੍ਹ ਹਾਈਵੇਅ ਜਾਮ ਕਰਦਿਆਂ

ਮਰਾਲਾ ‘ਚ ਇਕ ਹਜ਼ਾਰ ਤੋਂ ਵੱਧ ਟਰੈਕਟਰ ਸੜਕਾਂ ‘ਤੇ ਲਿਆ ਖੜਾਏ ਅਤੇ ਰੋਸੇ ਵਜੋਂ ਚਾਬੀਆਂ ਐਸਡੀਐਮ ਨੂੰ ਸੌਂਪ ਦਿੱਤੀਆਂ। ਦੂਜੇ ਪਾਸੇ 18ਵੇਂ ਦਿਨ ਕੇਂਦਰ ਨੇ ਜਦੋਂ ਤੇਲ ਦੀ ਕੀਮਤ ਘਟਾਈ ਤਾਂ ਉਹ ਮਾਤਰ ਇਕ ਪੈਸਾ ਸੀ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਨ੍ਹੀਂ ਦਿਨੀਂ ਅਸਮਾਨ ਨੂੰ ਛੂਹ ਰਹੀਆਂ ਹਨ।
‘ਪਰਵਾਸੀ ਰੇਡੀਓ’ ‘ਤੇ ਰਜਿੰਦਰ ਸੈਣੀ ਵੱਲੋਂ ਕੀਤੇ ਸਵਾਲਾਂ ਦੇ ਕੈਥਲਿਨ ਵਿੰਨ ਨੇ ਦਿੱਤੇ ਜਵਾਬ
ਮੈਨੂੰ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ‘ਤੇ ਮਾਣ ਹੈ : ਪ੍ਰੀਮੀਅਰ ਕੈਥਲਿਨ ਵਿੰਨ
ਮੈਂ ਮੰਨਦੀ ਹਾਂ ਕਿ ਅਸੀਂ ਤੀਜੇ ਨੰਬਰ ‘ਤੇ ਹਾਂ ਪਰੰਤੂ ਅਜੇ ਵੀ ਆਸਵੰਦ ਹਾਂ
ਮਿਸੀਸਾਗਾ/ਪਰਵਾਸੀ ਬਿਊਰੋ : ਲੰਘੇ ਸੋਮਵਾਰ ਨੂੰ ਓਨਟਾਰੀਓ ਦੀ ਪ੍ਰੀਮੀਅਰ ਅਤੇ ਲਿਬਰਲ ਲੀਡਰ ਕੈਥਲਿਨ ਵਿੰਨ ‘ਪਰਵਾਸੀ ਰੇਡੀਓ’ ਦੇ ਸਟੂਡੀਓ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ‘ਅਦਾਰਾ ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਨਾਲ ਮੌਜੂਦਾ ਚੋਣਾਂ ਸਬੰਧੀ ਕਈ ਮੁੱਦਿਆਂ ‘ਤੇ ਗੱਲਬਾਤ ਕੀਤੀ। ਪੇਸ਼ ਹਨ ਇਸ ਇੰਟਰਵਿਊ ਦੇ ਕੁਝ ਮੁੱਖ ਅੰਸ਼ :
ਹੁਣ ਤੱਕ ਦੀ ਚੋਣ ਮੁਹਿੰਮ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ?
ਪ੍ਰੀਮੀਅਰ: ਇਹ ਚੋਣਾਂ ਕੁਝ ਵੱਖਰੀਆਂ ਹਨ। ਪੀ ਸੀ ਪਾਰਟੀ ਹੁਣ ਤੱਕ ਅਗੇ ਸੀ, ਪਰੰਤੂ ਹੁਣ ਡੱਗ ਫੋਰਡ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤ ਪਾ ਰਹੇ ਹਨ। ਡੱਗ ਫੋਰਡ ਸਿਹਤ ਸੇਵਾਵਾਂ ਉੱਤੇ ਕਟੌਤੀ ਕਰਨਾ ਚਾਹੁੰਦੇ ਹਨ। ਉਨ੍ਹਾਂ ਕੋਲ ਕੋਈ ਪਲੇਟਫਾਰਮ ਵੀ ਨਹੀਂ ਹੈ। ਮੈਂ ਮੰਨਦੀ ਹਾਂ ਕਿ ਬੇਸ਼ੱਕ ਅਸੀਂ ਤੀਜੇ ਨੰਬਰ ‘ਤੇ ਹਾਂ ਪਰੰਤੂ ਹੁਣ ਜਾਂ ਤਾਂ ਲੋਕ ਐਨ ਡੀ ਪੀ ਵੱਲ ਦੇਖ ਰਹੇ ਹਨ, ਜਾਂ ਸਾਡੇ ਵੱਲ।
ਅਸੀਂ ਸੂਬੇ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਹੈ। ਪਿਛਲੇ 20 ਸਾਲਾਂ ਵਿੱਚ ਓਨਟਾਰੀਓ ਵਿਚ ਸੱਭ ਤੋਂ ਘੱਟ ਬੇਰੋਜ਼ਗਾਰੀ ਦੀ ਦਰ ਹੈ। ਅਸੀਂ ਲਗਾਤਾਰ ਸੜਕਾਂ ਅਤੇ ਪੁਲ ਬਣਾ ਰਹੇ ਹਾਂ। ਮੈਨੂੰ ਡਰ ਹੈ ਕਿ ਐਨ ਡੀ ਪੀ ਪ੍ਰਾਈਵੇਟ ਸੈਕਟਰ ਨਾਲ ਮਿਲਕੇ ਕੰਮ ਨਹੀਂ ਕਰੇਗੀ ਅਤੇ ਇਹ ਸਾਰੀ ਤਰੱਕੀ ਨੂੰ ਢਹਿ ਢੇਰੀ ਕਰ ਦੇਵੇਗੀ।
ਤੁਸੀਂ ਯੂਨੀਵਰਸਟੀ ਦੇ ਵਿਦਿਆਰਥੀਆਂ ਦੀ ਫੀਸ ਮਾਫ ਕੀਤੀ । ਨੌਜਵਾਨਾਂ ਲਈ ਦਵਾਈ ਮੁਫਤ ਕੀਤੀ। ਘੱਟੋ ਘੱਟ ਤਨਖਾਹ ਵਧਾਈ, ਪ੍ਰੰਤੂ ਇਸਦੇ ਬਾਵਜੂਦ ਤੁਸੀਂ ਫਿਲਹਾਲ ਪਿਛੜ ਰਹੇ ਹੋ। ਕਮੀ ਕਿੱਥੇ ਰਹਿ ਗਈ?
ਪ੍ਰੀਮੀਅਰ: ਮੈਨੂੰ ਲੱਗਦਾ ਹੈ ਲੋਕ ਸਿਰਫ ਬਦਲਾਅ ਲਿਆਉਣ ਲਈ ਹੀ ਸਰਕਾਰ ਬਦਲ ਰਹੇ ਹਨ। ਡੱਗ ਫੋਰਡ ਨੂੰ ਤਾਂ ਲੋਕਾਂ ਨੇ ਹੁਣੇ ਹੀ ਦੇਖ ਲਿਆ ਹੈ। ਐਨ ਡੀ ਪੀ ਵੀ ਬਹੁਤ ਨੁਕਸਾਨ ਕਰੇਗੀ। ਮਿਸਾਲ ਦੇ ਤੌਰ ‘ਤੇ ਐਂਡਰੀਆ ਹੌਰਵਥ ਨੇ ਉਸ ਬਿੱਲ ਦਾ ਸਮਰਥਨ ਨਹੀਂ ਸੀ ਕੀਤਾ ਜਿਸ ਵਿੱਚ ਅਸੀਂ ਹੜਤਾਲੀ ਕਰਮਚਾਰੀਆਂ ਨੂੰ ਵਾਪਸ ਬੁਲਾਉਣਾ ਚਾਹੁੰਦੇ ਸੀ। ਇਸ ਦੀ ਮਿਸਾਲ ਯਾਰਕ ਯੂਨੀਵਰਸਟੀ ਵਿੱਚ ਪਿਛਲੇ 3 ਮਹੀਨੇ ਤੋਂ ਚੱਲ ਰਹੀ ਹੜਤਾਲ ਹੈ। ਵਿਦਿਆਰਥੀ ਪ੍ਰੇਸ਼ਾਨ ਹਨ। ਗੱਲਬਾਤ ਅਤੇ ਸਮਝੌਤੇ ਲਈ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਜੋ ਨਾਕਾਮ ਰਹੀਆਂ। ਆਖਰ ਵਿੱਚ ਅਸੀਂ ਹੜਤਾਲ ਖ਼ਤਮ ਕਰਨ ਲਈ ਕਾਨੂੰਨ ਬਨਾਉਣਾ ਚਾਹੁੰਦੇ ਸੀ, ਜਿਸਦਾ ਐਨ ਡੀ ਪੀ ਨੇ ਵਿਰੋਧ ਕਰ ਦਿੱਤਾ। ਲੋਕਾਂ ਨੂੰ ਮਿਲਣ ਵਾਲੀਆਂ ਜ਼ਰੂਰੀ ਸਹੂਲਤਾਂ, ਜਿਨ੍ਹਾਂ ਵਿੱਚ ਗਾਰਬੇਜ, ਟਰਾਂਸਪੋਰਟ, ਬਿਜਲੀ ਸ਼ਾਮਿਲ ਹੈ; ਨੂੰ ਜਾਰੀ ਰੱਖਣ ਲਈ ਕਈ ਵਾਰ ਕਾਨੂੰਨ ਬਨਾਉਣਾ ਪੈਂਦਾ ਹੈ। ਪ੍ਰੰਤੂ ਐਨ ਡੀ ਪੀ ਯੂਨੀਅਨਾਂ ਦਾ ਸਾਥ ਦਵੇਗੀ, ਨਾ ਕਿ ਲੋਕਾਂ ਦਾ, ਜੋ ਬਹੁਤ ਗਲਤ ਰੁਝਾਨ ਹੋਏਗਾ।
ਵਿਰੋਧੀ ਧਿਰ ਵਜੋਂ ਮੰਗ ਕਰਨੀ ਅਤੇ ਸਰਕਾਰ ਚਲਾਉਣਾ; ਦੋ ਵੱਖਰੇ ਤਜ਼ਰਬੇ ਹੁੰਦੇ ਹਨ। ਐਨ ਡੀ ਪੀ ਦੇ ਬਹੁਤੇ ਉਮੀਦਵਾਰ ਬਿਨਾਂ ਤਜ਼ਰਬੇ ਤੋਂ ਹਨ। ਉਹ ਕਿਸ ਤਰ੍ਹਾਂ ਸਰਕਾਰ ਚਲਾਉਣਗੇ?
ਪ੍ਰੀਮੀਅਰ: ਮੈਂ ਐਨ ਡੀ ਪੀ ਬਾਰੇ ਕੁਝ ਨਹੀਂ ਕਹਿ ਸਕਦੀ, ਪ੍ਰੰਤੂ ਮੈਨੂੰ ਲਿਬਰਲ ਪਾਰਟੀ ਦੇ ਉਮੀਂਦਵਾਰਾਂ ‘ਤੇ ਮਾਣ ਹੈ। ਅਸੀਂ 11 ਸਾਊਥ ਏਸ਼ੀਅਨ ਉਮੀਦਵਾਰਾਂ ਨੂੰ ਖੜ੍ਹਾ ਕੀਤਾ ਹੈ, ਜਿਨ੍ਹਾਂ ਵਿੱਚੋਂ 7 ਸਿੱਖ ਹਨ। ਸਾਡੇ ਕੋਲ 124 ਉਮੀਦਵਾਰਾਂ ‘ਚੋਂ ਹਰ ਵਰਗ ਦੇ ਲੋਕ ਸ਼ਾਮਲ ਹਨ।
ਚੋਣ ਸਰਵਿਆਂ ਵਿੱਚ ਲਿਬਰਲ ਪਾਰਟੀ ਲਗਾਤਾਰ ਤੀਜੇ ਨੰ ‘ਤੇ ਹੈ। ਤੁਹਾਡਾ ਇਸਦੇ ਬਾਰੇ ਕੀ ਕਹਿਣਾ ਹੈ?
ਪ੍ਰੀਮੀਅਰ: ਪਿਛਲੇ ਕਈ ਸਰਵੇ ਝੂਠੇ ਵੀ ਸਾਬਿਤ ਹੋਏ ਹਨ। ਅਸੀਂ ਇਨ੍ਹਾਂ ਸਰਵਿਆਂ ਬਾਰੇ ਵਿਸ਼ੇਸ਼ ਧਿਆਨ ਨਹੀਂ ਦਿੰਦੇ। ਅਜੇ ਵੀ 10 ਦਿਨ ਬਚੇ ਹਨ। ਲੋਕ ਆਪਣਾ ਮਨ ਬਦਲ ਰਹੇ ਹਨ। ਅਸੀਂ ਹਰ ਦਰਵਾਜ਼ਾ ਖੜਕਾ ਰਹੇ ਹਾਂ। ਅਸੀਂ ਅਜੇ ਵੀ ਆਪਣੀ ਪੂਰੀ ਵਾਹ ਲਗਾ ਰਹੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਾਂਗੇ।
ਤੁਸੀਂ ਕੁਝ ਫੈਸਲੇ ਲੈਣ ਵਿੱਚ ਕਾਫੀ ਸਮਾਂ ਲਗਾ ਦਿੱਤਾ ਹੈ, ਜਿਨ੍ਹਾਂ ਵਿੱਚ ਇੰਸ਼ੋਰੈਂਸ ਦਾ ਮੁੱਦਾ ਵੀ ਹੈ। ਅਜਿਹਾ ਕਿਉਂ?
ਪ੍ਰੀਮੀਅਰ: ਅਸਲ ਵਿੱਚ ਕਈ ਵਾਰ ਤੁਹਾਨੂੰ ਫੈਸਲਾ ਲੈਣ ਤੋਂ ਪਹਿਲਾਂ ਕਈ ਗੱਲਾਂ ਨੂੰ ਦੇਖਣਾ ਪੈਂਦਾ ਹੈ। ਮੈਂ ਮੰਨਦੀ ਹਾਂ ਕਿ ਇੰਸ਼ੋਰੈਂਸ ਦਾ ਮੁੱਦਾ ਬਹੁਤ ਗੰਭੀਰ ਹੈ। ਅਸੀਂ ਇੰਸ਼ੋਰੈਂਸ ਦੇ ਰੇਟ ਘਟਾਏ ਹਨ। ਪਰ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ।
ਸਿਰਫ 10 ਦਿਨ ਬਾਕੀ ਹਨ। ਅਜੇ ਵੀ ਬਹੁਤ ਲੋਕ ਅਜਿਹੇ ਹੋਣਗੇ ਜਿਨ੍ਹਾਂ ਨੇ ਵੋਟ ਕਿਸੇ ਖ਼ਾਸ ਪਾਰਟੀ ਨੂੰ ਦੇਣ ਦਾ ਮਨ ਨਹੀਂ ਬਣਾਇਆ। ਉਨ੍ਹਾਂ ਲਈ ਤੁਹਾਡਾ ਕੀ ਸੁਨੇਹਾ ਹੈ?
ਪ੍ਰੀਮੀਅਰ: ਮੈਂ ਚਾਵਾਂਗੀ ਕਿ ਉਹ ਸਾਡਾ ਪਿਛਲਾ ਰਿਕਾਰਡ ਦੇਖਣ। ਅਸੀਂ ਜੋ ਕੁਝ ਕੀਤਾ ਹੈ, ਉਸਨੂੰ ਜ਼ਰੂਰ ਧਿਆਨ ਵਿੱਚ ਰੱਖਣ। ਜੋ ਤਰੱਕੀ ਹੋਈ ਹੈ, ਉਸਨੂੰ ਜਾਰੀ ਰੱਖਣ ਲਈ ਸਾਨੂੰ ਵੋਟ ਜ਼ਰੂਰ ਪਾਉਣ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …