-3.6 C
Toronto
Thursday, January 22, 2026
spot_img
Homeਹਫ਼ਤਾਵਾਰੀ ਫੇਰੀਗੁਰਦਾਸਪੁਰ ਜ਼ਿਮਨੀ ਚੋਣ :ਜਾਖੜ, ਸਲਾਰੀਆ ਤੇ ਖਜ਼ੂਰੀਆ ਦਾ ਸਿਆਸੀ ਭਵਿੱਖ ਈਵੀਐਮ 'ਚ...

ਗੁਰਦਾਸਪੁਰ ਜ਼ਿਮਨੀ ਚੋਣ :ਜਾਖੜ, ਸਲਾਰੀਆ ਤੇ ਖਜ਼ੂਰੀਆ ਦਾ ਸਿਆਸੀ ਭਵਿੱਖ ਈਵੀਐਮ ‘ਚ ਕੈਦ

ਰਫ 56 ਫੀਸਦੀ ਵੋਟਿੰਗ-ਵੋਟਰ 35883 ਵਧੇ ਪਰ ਵੋਟਿੰਗ 14 ਫੀਸਦੀ ਘੱਟ ਹੋਈ
ਲਾਲੀ ਮਜੀਠੀਆ ‘ਤੇ ਹਮਲਾ
ਗੁਰਦਾਸਪੁਰ : ਵਿਨੋਦ ਖੰਨਾ ਦੇ ਦੇਹਾਂਤ ਨਾਲ ਖਾਲੀ ਹੋਈ ਗੁਰਦਾਸਪੁਰ ਲੋਕ ਸਭਾ ਸੀਟ ‘ਤੇ ਬੁੱਧਵਾਰ ਨੂੰ ਵੋਟਾਂ ਪੈਣ ਦਾ ਕੰਮ ਗਿਣਮੀਆਂ-ਚੁਣਵੀਆਂ ਝੜੱਪਾਂ ਨਾਲ ਨਿੱਬੜ ਗਿਆ। ਇਸ ਦੇ ਨਾਲ ਹੀ ਕਾਂਗਰਸ ਦੇ ਸੁਨੀਲ ਜਾਖੜ, ਅਕਾਲੀ-ਭਾਜਪਾ ਦੇ ਸਵਰਨ ਸਲਾਰੀਆ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜ਼ੂਰੀਆ ਦਾ ਸਿਆਸੀ ਭਵਿੱਖ ਈਵੀਐਮ ਮਸ਼ੀਨਾਂ ‘ਚ ਕੈਦ ਹੋ ਗਿਆ ਹੈ। ਨਤੀਜੇ 15 ਅਕਤੂਬਰ ਨੂੰ ਐਲਾਨੇ ਜਾਣਗੇ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਹਲਕੇ ਦੇ ਕਈ ਬੂਥਾਂ ‘ਤੇ ਵੋਟਿੰਗ ਮਸ਼ੀਨਾਂ ‘ਚ ਗੜਬੜੀ ਕਾਰਨ ਵੋਟਾਂ ਦਾ ਕੰਮ ਦੇਰ ਨਾਲ ਤੇ ਰੁਕ-ਰੁਕ ਕੇ ਚਲਦਾ ਰਿਹਾ। ਇਸ ਦੌਰਾਨ ਕਾਂਗਰਸ ਪਾਰਟੀ ਦੇ ਬੁਲਾਰੇ ਲਾਲੀ ਮਜੀਠੀਆ ‘ਤੇ ਅਕਾਲੀ ਵਰਕਰਾਂ ਨੇ ਹਮਲਾ ਕੀਤਾ, ਜਿਸ ਦੌਰਾਨ ਗੋਲੀਆਂ ਵੀ ਚੱਲੀਆਂ ਤੇ ਗੱਡੀਆਂ ਵੀ ਨੁਕਸਾਨੀਆਂ ਗਈਆਂ। ਹਮਲੇ ‘ਚ ਵਾਲ਼-ਵਾਲ਼ ਬਚੇ ਲਾਲੀ ਮਜੀਠੀਆ ਨੇ ਇਸ ਸਾਜ਼ਿਸ਼ ਪਿੱਛੇ ਸਿੱਧਾ ਬਿਕਰਮ ਮਜੀਠੀਆ ਦਾ ਨਾਂ ਲਿਆ ਹੈ। ਜ਼ਿਕਰਯੋਗ ਹੈ ਕਿ ਮਾਤਰ 56 ਫੀਸਦੀ ਵੋਟਿੰਗ ਹੋਣ ਨਾਲ ਇਕ ਵਾਰ ਸਾਰੀਆਂ ਪਾਰਟੀਆਂ ਅਤੇ ਉਮੀਦਵਾਰ ਹੈਰਾਨ ਪ੍ਰੇਸ਼ਾਨ ਨਜ਼ਰ ਆਏ, 21 ਸਾਲਾਂ ਵਿਚ ਇਹ ਸਭ ਤੋਂ ਘੱਟ ਵੋਟਿੰਗ ਹੈ ਜਦੋਂਕਿ ਗੁਰਦਾਸਪੁਰ ਲੋਕ ਸਭਾ ਹਲਕੇ ਵਿਚ 35883 ਨਵੇਂ ਵੋਟਰ ਸ਼ਾਮਲ ਹੋਏ ਹਨ। ਪਰ ਪਿਛਲੀਆਂ ਚੋਣਾਂ ਮੁਕਾਬਲੇ ਇਸ ਵਾਰ ਵੋਟਿੰਗ 14 ਫੀਸਦੀ ਘਟ ਕੇ ਮਾਤਰ 56 ਫੀਸਦੀ ਹੀ ਰਹਿ ਗਈ। ਲੋਕਾਂ ਵੱਲੋਂ ਅਵੇਸਲਾਪਣ ਦਿਖਾਏ ਜਾਣ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਚੋਣ ਪ੍ਰਚਾਰ ਲੋਕ ਮੁੱਦਿਆਂ ਤੋਂ ਹਟ ਕੇ ਨੀਲੀਆਂ ਫ਼ਿਲਮਾਂ ਤੇ ਫੋਟੋਆਂ ਤੱਕ ਹੀ ਸਿਮਟ ਕੇ ਰਹਿ ਗਿਆ ਸੀ।

 

RELATED ARTICLES
POPULAR POSTS