Breaking News
Home / ਹਫ਼ਤਾਵਾਰੀ ਫੇਰੀ / ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੁਫੀਆ ਜਾਣਕਾਰੀ ਸਨਸਨੀਕਰਨ ਕੀਤੇ ਜਾਣ ‘ਤੇ ਪ੍ਰਗਟਾਈ ਚਿੰਤਾ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਖੁਫੀਆ ਜਾਣਕਾਰੀ ਸਨਸਨੀਕਰਨ ਕੀਤੇ ਜਾਣ ‘ਤੇ ਪ੍ਰਗਟਾਈ ਚਿੰਤਾ

ਓਟਵਾ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਚੋਣ ਪ੍ਰਕਿਰਿਆ ਵਿੱਚ ਵਿਦੇਸ਼ੀ ਦਖਲ ਦੇ ਮਾਮਲੇ ਵਿੱਚ ਨੈਸ਼ਨਲ ਪਬਲਿਕ ਇੰਕੁਆਰੀ ਦੇ ਸਾਹਮਣੇ ਪੇਸ਼ ਹੋ ਕੇ ਗਵਾਹੀ ਦਿੱਤੀ।
ਟਰੂਡੋ ਨੇ ਇਸ ਦੌਰਾਨ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਚਿੰਤਾ ਪ੍ਰਗਟਾਈ। ਕਮਿਸ਼ਨ ਆਫ ਇਨਕੁਆਰੀ ਨਾਲ ਫਰਵਰੀ ਵਿੱਚ ਕੀਤੀ ਗਈ ਇੰਟਰਵਿਊ ਵਿੱਚ ਟਰੂਡੋ ਨੇ ਆਖਿਆ ਸੀ ਕਿ ਇਸ ਤਰ੍ਹਾਂ ਦੀ ਪਹੁੰਚ ਨਾਲ ਜਮਹੂਰੀ ਪ੍ਰਕਿਰਿਆ ਵਿੱਚ ਕੈਨੇਡੀਅਨਜ਼ ਦੇ ਵਿਸ਼ਵਾਸ ਨੂੰ ਵੱਡੀ ਸੱਟ ਵੱਜੀ ਹੈ।
ਆਪਣੀ ਗਵਾਹੀ ਵਿੱਚ ਟਰੂਡੋ ਨੇ ਆਖਿਆ ਕਿ ਇਸ ਤਰ੍ਹਾਂ ਦੀ ਜਾਣਕਾਰੀ ਲੀਕ ਹੋਣਾ ਕਾਫੀ ਗਲਤ ਹੈ ਕਿਉਂਕਿ ਲਿਬਰਲ ਸਰਕਾਰ ਵੱਲੋਂ ਵਿਦੇਸ਼ੀ ਜਾਂ ਕਿਸੇ ਵੀ ਤਰ੍ਹਾਂ ਦੀ ਦਖ਼ਲ ਨੂੰ ਪਛਾਨਣ ਤੇ ਉਸ ਨਾਲ ਨਜਿੱਠਣ ਲਈ ਪੂਰਾ ਮੈਕੇਨਿਜ਼ਮ ਕਾਇਮ ਕੀਤਾ ਗਿਆ ਸੀ।
ਟਰੂਡੋ ਨੇ ਇਹ ਵੀ ਆਖਿਆ ਕਿ ਖੁਫੀਆ ਜਾਣਕਾਰੀ ਦੇ ਇੱਕ ਨਿੱਕੇ ਜਿਹੇ ਟੁਕੜੇ ਦੇ ਅਧਾਰ ਉੱਤੇ ਵੱਡੇ ਸਿੱਟੇ ਕੱਢਣਾ ਸਹੀ ਨਹੀਂ, ਉਹ ਵੀ ਉਦੋਂ ਜਦੋਂ ਪੂਰੇ ਮਸੌਦੇ ਦੀ ਜਾਣਕਾਰੀ ਨਾ ਹੋਵੇ ਤੇ ਉਸ ਦੀ ਭਰੋਸੇਯੋਗਤਾ ਦਾ ਵਿਸ਼ਲੇਸ਼ਣ ਨਾ ਕੀਤਾ ਗਿਆ ਹੋਵੇ।
ਜ਼ਿਕਰਯੋਗ ਹੈ ਕਿ ਪਿਛਲੀਆਂ ਦੋ ਜਨਰਲ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਬਾਰੇ ਮੀਡੀਆ ਨੂੰ ਜਾਰੀ ਕੀਤੀ ਗਈ ਅਣਪਛਾਤੀ ਜਾਣਕਾਰੀ ਕਾਰਨ ਹੀ ਇਹ ਮਸਲਾ ਕਾਫੀ ਭੱਖ ਗਿਆ ਤੇ ਇਸ ਲਈ ਪਬਲਿਕ ਜਾਂਚ ਕਰਵਾਉਣੀ ਪਈ।
ਟਰੂਡੋ ਨੇ ਆਖਿਆ ਕਿ ਜਿਸ ਕਿਸੇ ਨੇ ਵੀ ਇਹ ਜਾਣਕਾਰੀ ਲੀਕ ਕੀਤੀ ਉਸ ਤੋਂ ਬਾਅਦ ਸਨਸਨੀਖੇਜ ਢੰਗ ਨਾਲ ਛਪੀਆਂ ਮੀਡੀਆ ਖਬਰਾਂ ਕਾਰਨ ਮਾਮਲਾ ਹੋਰ ਉਲਝ ਗਿਆ। ਟਰੂਡੋ ਦੇ ਮੰਤਰੀ ਮੰਡਲ ਦੇ ਮੈਂਬਰਾਂ, ਸਿਆਸੀ ਪਾਰਟੀ ਦੇ ਨੁਮਾਇੰਦਿਆਂ, ਸੀਨੀਅਰ ਬਿਊਰਕ੍ਰੈਟਸ ਤੇ ਖੁਫੀਆ ਅਧਿਕਾਰੀਆਂ ਵੱਲੋਂ ਕਈ ਦਿਨਾਂ ਤੱਕ ਗਵਾਹੀਆਂ ਦਿੱਤੇ ਜਾਣ ਤੋਂ ਬਾਅਦ ਟਰੂਡੋ ਬੁੱਧਵਾਰ ਨੂੰ ਪੇਸ਼ ਹੋਏ। ਇਸ ਸੁਣਵਾਈ ਦੌਰਾਨ ਪ੍ਰਧਾਨ ਮੰਤਰੀ ਨੇ ਉਨ੍ਹਾਂ ਸਾਰੇ ਮਾਪਦੰਡਾਂ ਦੀ ਸੂਚੀ ਜਾਰੀ ਕੀਤੀ ਜਿਹੜੇ ਉਨ੍ਹਾਂ ਦੀ ਸਰਕਾਰ ਵੱਲੋਂ 2015 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਤੋਂ ਅਪਣਾਏ ਤੇ ਲਾਗੂ ਕੀਤੇ ਗਏ ਸਨ।

Check Also

ਪੰਜਾਬ ਅਸੈਂਬਲੀ ਦੀਆਂ ਚਾਰ ਸੀਟਾਂ ਲਈ ਜ਼ਿਮਨੀ ਚੋਣ ਹੁਣ 20 ਨੂੰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਸਣੇ ਵੱਖ-ਵੱਖ ਤਿਉਹਾਰਾਂ ਕਰਕੇ ਲਿਆ ਫੈਸਲਾ …