Breaking News
Home / ਹਫ਼ਤਾਵਾਰੀ ਫੇਰੀ / ਲੋਕ ਸਭਾ ਹਲਕਾ ਹੁਸ਼ਿਆਰਪੁਰ ‘ਚ ਮਹਿਲਾ ਵੋਟਰਾਂ ਦੀ ਗਿਣਤੀ ਘਟੀ

ਲੋਕ ਸਭਾ ਹਲਕਾ ਹੁਸ਼ਿਆਰਪੁਰ ‘ਚ ਮਹਿਲਾ ਵੋਟਰਾਂ ਦੀ ਗਿਣਤੀ ਘਟੀ

ਚੱਬੇਵਾਲ, ਸ਼ਾਮ ਚੁਰਾਸੀ, ਉੜਮੁੜ, ਦਸੂਹਾ ਅਤੇ ਭੁਲੱਥ ਵਿਧਾਨ ਸਭਾ ਹਲਕਿਆਂ ਵਿੱਚ ਆਈ ਕਮੀ
ਹੁਸ਼ਿਆਰਪੁਰ/ਬਿਊਰੋ ਨਿਊਜ਼ : ਹੁਸ਼ਿਆਰਪੁਰ ਲੋਕ ਸਭਾ ਹਲਕੇ ‘ਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚ ਭਾਵੇਂ ਸਮੁੱਚੇ ਵੋਟਰਾਂ ਦੀ ਗਿਣਤੀ 10667 ਵੋਟਰ ਵਧੀ ਹੈ ਪਰ ਹਲਕੇ ਅਧੀਨ ਆਉਂਦੇ ਚੱਬੇਵਾਲ, ਸ਼ਾਮ ਚੁਰਾਸੀ, ਉੜਮੁੜ, ਦਸੂਹਾ ਅਤੇ ਭੁਲੱਥ ਹਲਕਿਆਂ ਵਿੱਚ 8584 ਮਹਿਲਾ ਵੋਟਰਾਂ ਦੀ ਗਿਣਤੀ ਘਟੀ ਹੈ। ਇਸ ਦਾ ਕਾਰਨ ਚੋਣ ਤੇ ਪ੍ਰਸ਼ਾਸਨਕ ਅਧਿਕਾਰੀਆਂ ਨੇ ਲੜਕੀਆਂ ਦਾ ਵਿਆਹ ਤੋਂ ਬਾਅਦ ਆਪਣੇ ਪੇਕੇ ਪਿੰਡ ਤੋਂ ਵੋਟ ਕਟਾ ਲੈਣਾ ਅਤੇ ਮੌਤ ਦੀ ਸੂਰਤ ਵਿੱਚ ਵੋਟਰ ਸੂਚੀ ‘ਚੋਂ ਨਾਮ ਕੱਟਿਆ ਜਾਣਾ ਦੱਸਿਆ ਹੈ।
ਸਾਲ 2019 ਦੇ ਅੰਕੜਿਆਂ ਅਨੁਸਾਰ ਹੁਸ਼ਿਆਰਪੁਰ ਲੋਕ ਸਭਾ ਹਲਕੇ ‘ਚ ਕੁੱਲ ਵੋਟਰ 15,79,618 ਸਨ, ਜਿਨ੍ਹਾਂ ‘ਚ 7,65,09 ਮਹਿਲਾ ਅਤੇ 8,14,498 ਪੁਰਸ਼ ਵੋਟਰ ਸਨ। 2024 ਦੌਰਾਨ ਹਲਕੇ ‘ਚ 10667 ਵੋਟਰ ਵਧਣ ਕਾਰਨ ਇਹ ਗਿਣਤੀ 15,90,285 ਹੋ ਗਈ ਹੈ।
ਚੱਬੇਵਾਲ ਵਿਧਾਨ ਸਭਾ ਹਲਕੇ ‘ਚ 2019 ਦੌਰਾਨ ਕੁੱਲ ਵੋਟਰ 1,60,485 ਸਨ ਪਰ ਹੁਣ 1344 ਵੋਟਾਂ ਘਟਣ ਕਾਰਨ ਇਹ ਗਿਣਤੀ 1,59,141 ਰਹਿ ਗਈ ਹੈ। ਇੱਥੇ 185 ਪੁਰਸ਼ ਵੋਟਰ ਵਧੇ ਹਨ ਤੇ 1533 ਮਹਿਲਾ ਵੋਟਰਾਂ ਦੀ ਗਿਣਤੀ ਘਟੀ ਹੈ। ਭੁਲੱਥ ਵਿਧਾਨ ਸਭਾ ਹਲਕੇ ‘ਚ 2019 ਦੌਰਾਨ ਦਰਜ 1,35,628 ਵੋਟਰਾਂ ਦੀ ਗਿਣਤੀ 2024 ਵਿੱਚ ਘਟ ਕੇ 1,33,787 ਰਹਿ ਗਈ ਹੈ। ਹਲਕੇ ਵਿੱਚ ਕੁੱਲ ਘਟੇ 1841 ਵੋਟਰਾਂ ਵਿੱਚੋਂ ਮਰਦ ਵੋਟਰ 365 ਅਤੇ 1841 ਮਹਿਲਾ ਵੋਟਰ ਘਟੇ ਹਨ।
ਸ਼ਾਮਚੁਰਾਸੀ ਹਲਕੇ ਅੰਦਰ 2019 ਦੇ ਮੁਕਾਬਲੇ 397 ਮਰਦ ਵੋਟਰ ਵਧੇ ਹਨ ਪਰ 1036 ਮਹਿਲਾ ਵੋਟਰ ਘਟਣਾ ਕਈ ਸਵਾਲ ਖੜ੍ਹੇ ਕਰਦਾ ਹੈ ਹਾਲਾਂਕਿ ਇਸ ਹਲਕੇ ਵਿੱਚ ਕੁੱਲ 173,635 ਵਿੱਚੋਂ 638 ਵੋਟਾਂ ਘਟੀਆਂ ਹਨ।
ਉੜਮੁੜ ਦੇ ਕੁੱਲ 1,77,747 ਵੋਟਰਾਂ ਦੀ ਗਿਣਤੀ 5923 ਘਟ ਕੇ 1,71,824 ਰਹਿ ਗਈ ਹੈ। ਇੱਥੇ 1528 ਪੁਰਸ਼ ਵੋਟਰ ਅਤੇ 4400 ਔਰਤ ਵੋਟਰ ਘਟੇ ਹਨ। ਦਸੂਹਾ ਹਲਕੇ ਵਿੱਚ ਪਿਛਲੀ ਵਾਰ 1,91,762 ਵੋਟਰ ਸਨ, ਜਿਹੜੇ ਕਿ 398 ਵੋਟਾਂ ਘਟ ਕੇ 1,91,364 ਰਹਿ ਗਏ ਹਨ।
ਜ਼ਿਕਰਯੋਗ ਹਲਕੇ ਵਿੱਚ 414 ਮਰਦ ਵੋਟਰ ਵਧੇ ਹਨ, 810 ਔਰਤ ਵੋਟਰ 810 ਘਟੇ ਹਨ। ਮੁਕੇਰੀਆਂ ਵਿਧਾਨ ਸਭਾ ਹਲਕੇ ਵਿੱਚ ਪਿਛਲੀਆਂ ਕੁੱਲ 1,95,503 ਵੋਟਾਂ ਵਿੱਚ ਨਵੀਆਂ 5825 ਵੋਟਾਂ ਜੁੜਨ ਨਾਲ ਇਹ ਅੰਕੜਾ 2,01,328 ‘ਤੇ ਪੁੱਜ ਗਿਆ। ਇੱਥੇ ਮਹਿਲਾ ਤੇ ਪੁਰਸ਼ ਵੋਟਰਾਂ ਦਾ ਤੁਲਨਾਤਮਕ ਅੰਤਰ ਜ਼ਿਆਦਾ ਨਹੀਂ ਹੈ। ਹੁਸ਼ਿਆਰਪੁਰ ਹਲਕੇ ‘ਚ 2019 ਦੌਰਾਨ 1,82,835 ਵੋਟਰਾਂ ਵਿੱਚ 3189 ਵੋਟਾਂ ਵਧਣ ਕਾਰਨ ਇਹ ਗਿਣਤੀ 1,86,024 ਹੋ ਗਈ ਹੈ।
ਇੱਥੇ 1251 ਪੁਰਸ਼ ਅਤੇ 1933 ਮਹਿਲਾ ਵੋਟਰ ਵਧੇ ਹਨ। ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਵਿਧਾਨ ਸਭਾ ਹਲਕੇ ਦੀ ਕੁੱਲ 1,84,829 ਗਿਣਤੀ ਵਿੱਚ 7713 ਵੋਟਰ ਨਵੇਂ ਜੁੜਨ ਕਰਕੇ ਗਿਣਤੀ 1,92,542 ‘ਤੇ ਜਾ ਪੁੱਜੀ ਹੈ। ਇੱਥੇ 4050 ਮਰਦ ਅਤੇ 3655 ਔਰਤ ਵੋਟਰਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਕੁੱਲ 1,76, 556 ਵੋਟਰਾਂ ਵਿੱਚ ਵਿੱਚ 4084 ਵੋਟਾਂ ਜੁੜਨ ਕਰਕੇ ਇਹ ਗਿਣਤੀ 1,80,640 ਹੋ ਗਈ ਹੈ। ਹਲਕੇ ਵਿਚ ਮਰਦ ਅਤੇ ਔਰਤ ਵੋਟਰਾਂ ਦਾ ਵਾਧਾ ਲਗਪਗ ਇਕਸਾਰ ਹੈ।

ਵੋਟ ਤਬਦੀਲ ਕਰਵਾਉਣ ਕਾਰਨ ਮਹਿਲਾ ਵੋਟਰਾਂ ਦੀ ਗਿਣਤੀ ਘਟੀ: ਡੀਸੀ
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਮਹਿਲਾ ਵੋਟਰਾਂ ਦੀ ਗਿਣਤੀ ਘਟਣ ਦਾ ਕਾਰਨ ਵਿਆਹ ਤੋਂ ਬਾਅਦ ਲੜਕੀਆਂ ਵੱਲੋਂ ਆਪਣੀ ਵੋਟ ਆਪਣੇ ਸਹੁਰੇ ਪਿੰਡ ਤਬਦੀਲ ਕਰਵਾ ਲੈਣਾ ਅਤੇ ਮੌਤ ਦੀ ਸੂਰਤ ਵਿੱਚ ਵੋਟ ਕੱਟੀ ਜਾਣਾ ਹੈ। ਚੋਣ ਕਾਨੂੰਨਗੋ ਸ੍ਰੀਮਤੀ ਮੇਘਾ ਨੇ ਕਿਹਾ ਕਿ ਔਰਤ ਵੋਟਰਾਂ ਦੀ ਦਰ ਦਾ ਘਟਣ ਦਾ ਕਾਰਨ ਵੋਟ ਤਬਦੀਲੀ ਅਤੇ ਅਤੇ ਮੌਤ ਉਪਰੰਤ ਵੋਟਾਂ ਕੱਟੀਆਂ ਜਾਣਾ ਹੀ ਹੈ।

Check Also

ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ

ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …